ਅੰਮ੍ਰਿਤਸਰ, 28 ਮਾਰਚ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਲਾਅ ਵਿਖੇ ਟ੍ਰੈਫਿਕ ਐਜੂਕੇਸ਼ਨ ਸੈਲ ਦੇ ਸਬ-ਇੰਸਪੈਕਟਰ ਪਰਮਜੀਤ ਸਿੰਘ, ਹੈਡ ਕਾਂਸਟੇਬਲ ਸਤਵੰਤ ਸਿੰਘ ਅਤੇ ਕੰਵਲਜੀਤ ਸਿੰਘ ’ਤੇ ਅਧਾਰਿਤ ਟੀਮ ਵੱਲੋਂ ਸੜਕ ਸੁਰੱਖਿਆ ਸੈਮੀਨਾਰ ਦਾ ਆਯੋਜਨ ਕੀਤਾ ਗਿਆ।
ੱਕਾਲਜ ਪ੍ਰਿੰਸੀਪਲ ਡਾ. ਜਸਪਾਲ ਸਿੰਘ ਨੇ ਦੱਸਿਆ ਕਿ ਇਸ ਸੈਮੀਨਾਰ ’ਚ ਟ੍ਰੈਫਿਕ ਪੁਲਿਸ ਵੱਲੋਂ ਆਈ ਹੋਈ ਟੀਮ ਨੇ ਵਿਦਿਆਰਥੀਆਂ ਨੂੰ ਟ੍ਰੈਫਿਕ ਨਿਯਮਾਂ ਪ੍ਰਤੀ ਜਾਗਰੂਕ ਕੀਤਾ ਅਤੇ ਦੁਰਘਟਨਾਵਾਂ ਤੋਂ ਬਚਣ ਲਈ ਤੇਜ਼ ਰਫਤਾਰੀ, ਅੰਡਰ ਏਜ਼ ਡਰਾਈਵਿੰਗ, ਡਰਿੰਕ ਐਂਡ ਡਰਾਈਵਿੰਗ, ਡਰਾਈਵਿੰਗ ਕਰਦੇ ਸਮੇਂ ਮੋਬਾਇਲ ਫੋਨ ਦੀ ਵਰਤੋਂ, ਰੈਡ ਲਾਈਟ ਜੰਪ ਆਦਿ ਨਾ ਕਰਨ ਦੀ ਸਲਾਹ ਦਿੱਤੀ।ਇਸ ਤੋਂ ਇਲਾਵਾ ਨਵੇਂ ਜਾਰੀ ਹੋਏ ਟ੍ਰੈਫਿਕ ਐਕਟ 2016 ਬਾਰੇ ਵੀ ਜਾਗਰੂਕ ਕੀਤਾ ਗਿਆ ਅਤੇ ਦੱਸਿਆ ਕਿ ਨਵੇਂ ਨਿਯਮਾਂ ਅਨੁਸਾਰ ਬਿਨਾਂ ਲਾਇਸੈਂਸ ਡਰਾਇਵਿੰਗ ਕਰਨ ਦਾ ਜੁਰਮਾਨਾ 500 ਤੋਂ ਵਧਾ ਕੇ 5000 ਰੁਪੈ, ਓਵਰ ਸਪੀਡ ਗੱਡੀ ਚਲਾਉਣ ਦਾ ਜੁਰਮਾਨਾ 500 ਤੋਂ ਵਧਾ ਕੇ 5000 ਰੁਪੈ ਅਤੇ ਨਸ਼ੇ ’ਚ ਡਰਾਈਵਿੰਗ ਕਰਨ ਦਾ ਜੁਰਮਾਨਾ 2000 ਤੋਂ ਵਧਾ ਕੇ 10000 ਰੁਪੈ ਅਤੇ 6 ਮਹੀਨੇ ਦੀ ਸਜ਼ਾ ਤੇ ਡਰਾਈਵਿੰਗ ਲਾਇਸੈਂਸ ਸਸਪੈਂਡ ਕਰਨ ਦੀ ਵਿਵਸਥਾ ਹੈ।
ਸੈਮੀਨਾਰ ਦੇ ਅੰਤ ’ਚ ਡਾ. ਸ਼ਮਸ਼ੇਰ ਸਿੰਘ ਅਸਿਸਟੈਂਟ ਪ੍ਰੋਫੈਸਰ ਅਤੇ ਡੀਨ ਨੇ ਟ੍ਰੈਫਿਕ ਪੁਲਿਸ ਦੀ ਟੀਮ ਦਾ ਧੰਨਵਾਦ ਕੀਤਾ।ਇਸ ਮੌਕੇ ਕਾਲਜ ਦੇ ਬਾਕੀ ਸਟਾਫ ਮੈਂਬਰ ਪ੍ਰੋ. ਸ਼ਮਸ਼ੇਰ ਸਿੰਘ, ਡਾ. ਅਰਨੀਤ ਕੌਰ, ਡਾ. ਕੋਮਲ ਕ੍ਰਿਸ਼ਨ ਮਹਿਤਾ, ਪ੍ਰੋ. ਹਰਪ੍ਰੀਤ ਕੌਰ, ਪ੍ਰੋ. ਅਨੀਤਾ ਸ਼ਰਮਾ, ਪ੍ਰੋ. ਜਤਿੰਦਰ ਕੌਰ, ਪ੍ਰੋ. ਸੁਖਮਨਪ੍ਰੀਤ, ਪ੍ਰੋ. ਪੂਜਾ ਸਲਵਾਨ, ਰਣਜੀਤ ਸਿੰਘ ਆਫਿਸ ਸੁਪਰਡੈਂਟ, ਸਵਰਨ ਸਿੰਘ ਅਕਾਉਂਟ ਕਲਰਕ, ਰਾਹੁਲ ਸ਼ਰਮਾ ਅਤੇ ਸੁਖਦੀਪ ਸਿੰਘ ਵੀ ਹਾਜਰ ਸਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …