ਅੰਮ੍ਰਿਤਸਰ, 30 ਮਾਰਚ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਮੈਨੇਜ਼ਮੈਂਟ ਸੋਸਾਇਟੀ ਅਧੀਨ ਵਿੱਦਿਅਕ ਖੇਤਰ ’ਚ ਨਾਮਣਾ ਖੱਟ ਰਹੇ ਸ੍ਰੀ ਗੁਰੂ ਤੇਗ ਬਹਾਦਰ ਕਾਲਜ ਫ਼ਾਰ ਵੂਮੈਨ ਵਿਖੇ ਅੱਜ ਸਾਲਾਨਾ ਕਾਨਵੋਕੇਸ਼ਨ ਦੌਰਾਨ 200 ਦੇ ਕਰੀਬ ਵਿਦਿਆਰਥਣਾਂ ਨੂੰ ਡਿਗਰੀਆਂ ਪ੍ਰਦਾਨ ਕਰਨ ਉਪਰੰਤ ਗੈਸਟ ਆਫ਼ ਆਨਰ ਵਜੋਂ ਪੁੱਜੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਕਰਨਜੀਤ ਸਿੰਘ ਕਾਹਲੋਂ ਨੇ ਮੱਧਵਰਗੀ ਅਤੇ ਗਰੀਬ ਲੜਕੀਆਂ ਨੂੰ ਪੜ੍ਹਾਈ ਦੇ ਨਾਲ ਸਵੈਰੋਜ਼ਗਾਰ ਅਪਨਾਉਣ ਲਈ ਖ਼ਾਲਸਾ ਮੈਨੇਜ਼ਮੈਂਟ ਦੁਆਰਾ ਕੀਤੇ ਜਾ ਰਹੇ ਯਤਨਾਂ ਦਾ ਸ਼ਲਾਘਾ ਕੀਤੀ।ਉਨ੍ਹਾਂ ਆਪਣੇ ਸੰਬੋਧਨ ’ਚ ਕਿਹਾ ਕਿ ਅੱਜ ਹਰੇਕ ਰਾਜ ’ਚ ਲੜਕੀਆਂ ਦਾ ਕਦਮ ਸਫ਼ਲਤਾ ਹੈ ਅਤੇ ਭਵਿੱਖਕਾਲ ’ਚ ਹਰੇਕ ਨੂੰ ਟੇਕਅਵਰ ਕਰਕੇ ਆਪਣੀ ਅਲੱਗ ਪਹਿਚਾਨ ਸਥਾਪਿਤ ਕਰ ਲਵੇਗੀ।
ਸ੍ਰੀ ਗੁਰੂ ਤੇਗ ਬਹਾਦਰ ਕਾਲਜ ਦੀ ਹੁਣ ਤੱਕ 29ਵੀਂ ਅਤੇ ਖ਼ਾਲਸਾ ਕਾਲਜ ਮੈਨੇਜ਼ਮੈਂਟ ਅਧੀਨ ’ਤੇ 2 ਦੂਸਰੀ ਕਾਨਵੋਕੇਸ਼ਨ ਮੌਕੇ ਡਿਗਰੀ ਵੰਡ ਸਮਾਰੋਹ ਦੇ ਪ੍ਰਧਾਨਗੀ ਕਰਨ ਲਈ ਮੁੱਖ ਮਹਿਮਾਨ ਵਜੋਂ ਪੁੱਜੇ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਆਪਣੇ ਸੰਬੋਧਨ ’ਚ ਲੜਕੀਆਂ ਨੂੰ ਸਵੈਰੋਜਗਾਰ ਦਾ ਕਾਰੋਬਾਰ ਅਪਨਾਉਣ ’ਤੇ ਜ਼ੋਰ ਦਿੱਤਾ।ਉਨ੍ਹਾਂ ਕਿਹਾ ਕਿ ਹਰੇਕ ਲੜਕੀ ਦਾ ਸੁਪਨਾ ਗਾਊਨ ਪਹਿਨ ਕੇ ਕਿਸੇ ਸਖਸ਼ੀਅਤਾਂ ਪਾਸੋਂ ਡਿਗਰੀ ਪ੍ਰਾਪਤ ਕਰਨ ਦਾ ਹੁੰਦਾ ਹੈ ਪਰ ਇਸ ਲਈ ਜਰੂਰੀ ਹੈ ਕਿ ਲੜਕੀਆਂ ਸਿਖਿਅਤ ਹੋਣ ਦੇ ਨਾਲਨਾਲ ਹੱਥੀਕਾਰ ਕਿੱਤਾਮੁੱਖੀ ਵੀ ਬਣੇ ਤਾਂ ਕਿ ਉਨ੍ਹਾਂ ਨੂੰ ਕਿਸੇ ਦਾ ਮੁਥਾਜ਼ ਨਾ ਰਹਿਣਾ ਪਵੇ। ਉਨ੍ਹਾਂ ਕਿਹਾ ਕਿ ਇਸ ’ਚ ਕੋਈ ਸ਼ੱਕ ਨਹੀਂ ਹੈ ਕਿ ਅੱਜ ਕੁੜੀਆਂ ਮੁੰਡਿਆਂ ਨਾਲ ਅਗਾਂਹ ਹਨ, ਚਾਹੇ ਉਹ ਕੋਈ ਖੇਤਰ ਹੋਵੇ ਲੜਕੀਆਂ ਨੇ ਆਪਣਾ ਅਲੱਗ ਮੁਕਾਮ ਹਾਸਲ ਕਰਨ ਲਈ ਯਤਨਸ਼ੀਲ ਹੈ।ਉਨ੍ਹਾਂ ਨੇ ਲੜਕੀਆਂ ਨੂੰ ਝਾਂਸੀ ਦੀ ਰਾਣੀ, ਕਲਪਨਾ ਚਾਵਲਾ ਅਤੇ ਮਦਰ ਟਰੇਸਾ ਵਰਗੀਆਂ ਮਹਾਨ ਸਖਸ਼ੀਅਤਾਂ ਦੀਆਂ ਜੀਵਨੀਆਂ ਤੋਂ ਸਿੱਖਿਆ ਲੈਣ ਲਈ ਉਤਸ਼ਾਹਿਤ ਕੀਤਾ।
ਕਾਲਜ ਪ੍ਰਿੰਸੀਪਲ ਨਾਨਕ ਸਿੰਘ ਦੇ ਸਹਿਯੋਗ ਨਾਲ ਆਯੋਜਿਤ ਇਸ ਕਾਨਵੋਕੇਸ਼ਨ ’ਚ ਛੀਨਾ ਅਤੇ ਡਾ. ਕਾਹਲੋਂ ਨੇ ਗ੍ਰੈਜ਼ੂਏਟ ਅਤੇ ਪੋਸਟ ਗ੍ਰੈਜ਼ੂਏਟ ਦੀਆਂ 200 ਦੇ ਕਰੀਬ ਵਿਦਿਆਰਥਣਾਂ ਨੂੰ ਡਿਗਰੀਆਂ ਤਕਸੀਮ ਕੀਤੀਆਂ।ਡਾ. ਕਾਹਲੋਂ ਨੇ ਵਿੱਦਿਆ ਨੂੰ ਪਰਉਪਕਾਰੀ ਦੱਸਦਿਆਂ ਕਿਹਾ ਕਿ ਸਹੀ ਢੰਗ ਨਾਲ ਸਿੱਖਿਅਤ ਆਦਮੀ ਜਾਂ ਔਰਤ ’ਚ ਹਲੀਮੀ ਹੁੰਦੀ ਹੈ।ਉਕਤ ਕਾਲਜ ਦੀ ਵਿਦਿਆਰਥਣ ਅਤੇ ਕੰਜ਼ਿਊਮਰ ਕੋਰਟ ਦੀ ਜੱਜ ਰਚਨਾ ਅਰੋੜਾ ਨੇ ਆਪਣੇ ਸਫ਼ਲਤਾ ਦਾ ਸਿਹਰਾ ਕਾਲਜ ਨੂੰ ਦਿੰਦਿਆ ਆਪਣੀਆਂ ਪ੍ਰਾਪਤੀਆਂ ਦਾ ਜ਼ਿਕਰ ਕੀਤਾ।
ਪਿ੍ਰੰਸੀਪਲ ਨਾਨਕ ਸਿੰਘ ਨੇ ਆਏ ਹੋਏ ਮੁੱਖ ਮਹਿਮਾਨਾਂ ਦਾ ਨਿੱਘਾ ਸਵਾਗਤ ਕਰਦਿਆਂ ਉਨ੍ਹਾਂ ਨੂੰ ਫ਼ੁੱਲਾਂ ਦੇ ਗੁਲਦਸਤੇ ਭੇਟ ਕੀਤੇ। ਸਮਾਗਮ ਦੀ ਸ਼ੁਰੂਆਤ ਵਿਦਿਆਰਥਣਾਂ ਦੁਆਰਾ ਸ਼ਬਦ ਗਾਇਨ ਕਰਕੇ ਕੀਤਾ ਗਿਆ। ਇਸ ਤੋਂ ਪਹਿਲਾਂ ਉਨਾਂ ਨੇ ਕਾਲਜ ਦੀ ਸਾਲਾਨਾ ਰਿਪੋਰਟ ਪੇਸ਼ ਕਰਦਿਆਂ ਸੰਸਥਾ ਦੀ ਵਿੱਦਿਅਕ, ਸੱਭਿਆਚਾਰਕ ਖੇਤਰ ’ਚ ਹਾਸਲ ਕੀਤੀਆਂ ਉਪਲਬੱਧੀਆਂ ਤੇ ਸਰਗਰਮੀਆਂ ਦਾ ਵਿਸਥਾਰ ਪੂਰਵਕ ਜ਼ਿਕਰ ਕੀਤਾ।ਵਿਦਿਆਰਥਣਾਂ ਵੱਲੋਂ ਰੰਗਾਰੰਗ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ।
ਇਸ ਮੌਕੇ ਕੌਂਸਲ ਦੇ ਜੁਆਇੰਟ ਸਕੱਤਰ ਸਰਦੂਲ ਸਿੰਘ ਮੰਨਣ, ਕਾਲਜ ਸੁਪਰਡੈਂਟ ਨਰਿੰਦਰ ਸਿੰਘ, ਪ੍ਰੋ: ਮੋਹਿੰਦਰ ਸਿੰਘ, ਪ੍ਰੋ: ਗਿਰਜਾ ਭੱਲਾ ਤੋਂ ਇਲਾਵਾ ਸਮੂੰਹ ਸਟਾਫ਼ ਅਤੇ ਵਿਦਿਆਰਥਣਾਂ ਹਾਜ਼ਰ ਸਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …