ਅੰਮ੍ਰਿਤਸਰ, 27 ਅਪ੍ਰੈਲ (ਪੰਜਾਬ ਪੋਸਟ- ਸੁਖਬੀਰ ਸਿੰਘ) – ‘29ਵੇਂ ਕੌਮੀ ਸੜਕ ਸੁਰੱਖਿਆ ਹਫਤਾ’ ਦੇ ਪੰਜਵੇ ਦਿਨ ਟ੍ਰੈਫਿਕ ਪੁਲਿਸ ਅੰਮ੍ਰਿਤਸਰ ਵਲੋਂ ਆਮ ਪਬਲਿਕ ਅਤੇ ਨੌਜਵਾਨ ਪੀੜੀ ਨੂੰ ਟ੍ਰੈਫਿਕ ਨਿਯਮਾਂ ਤੋ ਜਾਣੂ ਕਰਾਉਣ, ਹਾਦਸਿਆਂ ਤੋ ਬਚਣ ਅਤੇ ਅੰਮ੍ਰਿਤਸਰ ਸ਼ਹਿਰ ਦੀ ਟ੍ਰੈਫਿਕ ਵਿਵਸਥਾ ਨੂੰ ਹੋਰ ਸੁਚਾਰੂ ਢੰਗ ਨਾਲ ਚਲਾਉਣ ਦੇ ਮਕਸਦ ਨਾਲ ਅੱਜ ਕਰਨਲ ਅਸ਼ਵਨੀ ਕੁਮਾਰ ਕਮਾਡਿੰਗ ਅਫਸਰ ਗਿਆਰਾ ਬਟਾਲੀਅਨ ਐਨ.ਸੀ.ਸੀ ਜੀ ਦੇ ਨਿਰਦੇਸ਼ਾਂ ਤਹਿਤ ਐਨ.ਸੀ.ਸੀ ਕੈਡਿਟਾਂ ਅਤੇ ਡੀ.ਏ.ਵੀ ਪੁਲਿਸ ਪਬਲਿਕ ਸਕੂਲ, ਲਵਡੇਲ ਸਕੂਲ, ਡੀ.ਏ.ਵੀ ਇੰਟਰਨੈਸ਼ਨਲ ਸਕੂਲ, ਹੋਲੀ ਹਾਰਟ ਪ੍ਰਸੈਡੈਂਸੀ ਸਕੂਲ ਦੇ ਵਿਦਿਆਰਥੀਆ ਨੂੰ ਨਾਲ ਲਾਰੈਂਸ ਰੋਡ ਵਿਖੇ ਇੱਕ ਰੋਡ ਸ਼ੋਅ ਕੀਤਾ ਗਿਆ, ਜਿਸ ਵਿੱਚ ਸ਼ਾਮਲ ਬੱਚਿਆਂ ਨੇ ਹੱਥਾਂ ਵਿੱਚ ਟ੍ਰੈਫਿਕ ਨਿਯਮਾਂ ਦੇ ਬੈਨਰ, ਤਖਤੀਆਂ ਅਤੇ ਹੋਰਡਿੰਗ ਫੜੇ ਹੋਏ ਸਨ।ਸ਼ਰਾਬ ਪੀ ਕੇ ਗਡੀ ਨਾ ਚਲਾਓ, ਹੈਲਮਟ ਦੀ ਵਰਤੋਂ ਕਰੋ, ਸੀਟ ਬੈਲਟ ਦਾ ਪ੍ਰਯੋਗ ਕਰੋ, ਸਹੀ ਜ੍ਹਗਾ `ਤੇ ਪਾਰਕਿੰਗ ਕਰੋ ਆਦਿ ਟ੍ਰੈਫਿਕ ਸਲੋਗਨ ਉਚੀ ਉਚੀ ਅਵਾਜ਼ ਵਿੱਚ ਬੋਲ ਕੇ ਆਮ ਪਬਲਿਕ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਦਾ ਸੁਨੇਹਾ ਦਿੱਤਾ।ਗੋਰਵ ਤੂਰਾ ਏ.ਡੀ.ਸੀ.ਪੀ/ ਟ੍ਰੈਫਿਕ ਨੇ ਰੋਡ ਸ਼ੋਅ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ।ਸਰਬਜੀਤ ਸਿੰਘ ਏ.ਸੀ.ਪੀ/ ਟ੍ਰੈਫਿਕ, ਇੰਸ: ਕੁਲਦੀਪ ਕੋਰ, ਇੰਸ: ਅਮੋਲਕ ਸਿੰਘ, ਇੰਚਾਰਜ ਟ੍ਰੈਫਿਕ ਐਜੂਕੇਸ਼ਨ ਐਸ.ਆਈ ਪਰਮਜੀਤ ਸਿੰਘ ਸੂਬੇਦਾਰ ਪੀ. ਧੰਨਪਾਲਨ, ਸੂਬੇਦਾਰ ਸਤਪਾਲ ਸਿੰਘ, ਐਚ.ਸੀ ਕੁਲਦੀਪ ਸਿੰਘ, ਕੈਪਟਨ ਮਿਸ਼ਰਾ, ਕੈਪਟਨ ਸੁਖਪਾਲ ਸਿੰਘ ਹਾਜਰ ਸਨ।ਇਸ ਮੋਕੇ ਸ੍ਰੀ ਗੋਰਵ ਤੂਰਾ ਏ.ਡੀ.ਸੀ.ਪੀ/ ਟ੍ਰੈਫਿਕ ਅੰਮ੍ਰਿਤਸਰ ਨੇ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਅਤੇ ਟ੍ਰੈਫਿਕ ਪੁਲਿਸ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ ਤਾਂ ਜੋ ਇਸ ਗੁਰੂ ਨਗਰੀ ਦੀ ਟ੍ਰੈਫਿਕ ਨੂੰ ਹੋਰ ਸੁਚਾਰੂ ਢੰਗ ਨਾਲ ਚਲਾਇਆ ਜਾ ਸਕੇ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …