Friday, November 22, 2024

ਯੂਨੀਵਰਸਿਟੀ ਵਿਖੇ ਸਿਰਜਣਾਤਮਿਕਤਾ ਅਤੇ ਪੱਤਰਕਾਰਤਾ ’ਤੇ ਲੈਕਚਰ

ਅੰਮ੍ਰਿਤਸਰ, 27 ਅਪ੍ਰੈਲ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਉਘੇ ਪੱਤਰਕਾਰ ਲੇਖਕ ਅਤੇ ਟ੍ਰਿਬਿਊਨ ਦੇ ਸਾਬਕਾ ਸਹਾਇਕ ਸੰਪਾਦਕ ਡਾ. ਨਿਰਮਲ GNDUਸਿੰਘ ਸਿੱਧੂ ਨੇ ਆਪਣੀ ਜਿੰਦਗੀ ਦੇ ਤਜ਼ਰਬੇ ਵਿਦਿਆਰਥੀਆਂ ਨਾਲ ਸਾਂਝੇ ਕਰਦਿਆਂ ਕਿਹਾ ਕਿ ਸਿਰਜਣਾਤਮਿਕਤਾ ਅਤੇ ਪੱਤਰਕਾਰਤਾ ਦਾ ਆਪਸ ਵਿਚ ਗੂੜਾ ਰਿਸ਼ਤਾ ਹੈ।ਇਸ ਨੂੰ ਨਿਭਾਉਣ ਦੇ ਲਈ ਇਕ ਪੱਤਰਕਾਰ ਦੇ ਕੋਲ ਸਰਵਪੱਖੀ ਜਾਣਕਾਰੀ ਤੋਂ ਇਲਾਵਾ ਜਿੰਦਗੀ ਦਾ ਤਜੱਰਬਾ ਵੀ ਹੋਣਾ ਚਾਹੀਦਾ ਹੈ।ਉਹ ਅੱਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇੰਗਲੈਂਸ ਵਿਭਾਗ ਦੇ ਵਿਦਿਆਰਥੀਆਂ ਦੇ ਰੂਬਰੂ ਹੋਏ ਸਨ।ਉਨ੍ਹਾਂ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਪੱਤਰਕਾਰਾਂ ਦੇ ਖੇਤਰ ਵਿਚ ਅਸੀਮ ਸੰਭਾਵਨਾਵਾਂ ਹਨ।ਇਸ ਖੇਤਰ ਵਿੱਚ ਜਾਣ ਲਈ ਵਿਦਿਆਰਥੀਆਂ ਨੂੰ ਸ਼ੁਰੂ ਤੋਂ ਹੀ ਸ਼ੌਕ ਪਾਲਣਾ ਚਾਹੀਦਾ ਹੈ, ਜੋ ਬਾਅਦ ਉਨ੍ਹਾਂ ਦੇ ਕੈਰੀਅਰ ਨੂੰ ਸੁਆਰ ਸਕਦਾ ਹੈ।ਉਨ੍ਹਾਂ ਨੇ ਕਿਹਾ ਕਿ ਜੋ ਵਿਦਿਆਰਥੀ ਆਪਣੀ ਪ੍ਰੀਖਿਆਵਾਂ ਵੀ ਪੜ੍ਹਾਈ ਤੋਂ ਇਲਾਵਾ ਵੀ ਕਿਤਾਬਾਂ ਤੋਂ ਗਿਆਨ ਪ੍ਰਾਪਤ ਕਰਦੇ ਹਨ।ਉਹ ਹੀ ਉਨ੍ਹਾਂ ਨੂੰ ਵਿਦਿਆਰਥੀ ਜੀਵਨ ਦੇ ਵਿਚ ਸਭ ਤੋਂ ਵੱਧ ਲਾਭਦਾਇਕ ਸਾਬਤ ਹੁੰਦਾ ਹੈ।ਉਨ੍ਹਾਂ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਸਿਲੇਬਸਾਂ ਦੇ ਦਬਾਅ ’ਚੋਂ ਨਿਕਲ ਕੇ ਪੜ੍ਹਣ ਦੀ ਚੇਟਿਕ ਲਗਾਉਣ। ਇਸ ਸਮੇਂ ਡਾ. ਰਾਣਾ ਪ੍ਰੀਤ ਗਿੱਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੀ ਵਿਦਿਆਰਥੀਆਂ ਦੇ ਰੂਬਰੂ ਹੋਏ। ਉਨ੍ਹਾਂ ਨੇ ਵੀ ਆਪਣੀ ਲੇਖਣੀ ਦੇ ਤਜ਼ਰਬੇ ਸਾਂਝੇ ਕਰਦਿਆਂ ਕਿਹਾ ਕਿ ਕਿਤਾਬਾਂ ਨੂੰ ਹੀ ਵਿਦਿਆਰਥੀਆਂ ਨੂੰ ਆਪਣੇ ਸਭ ਤੋਂ ਪਿਆਰੇ ਦੋਸਤਾਂ ਵਿਚ ਸ਼ਾਮਲ ਕਰਨਾ ਚਾਹੀਦਾ ਹੈ।ਵਿਭਾਗ ਦੇ ਮੁੱਖੀ ਡਾ. ਯੂਬੀਈ ਗਿੱਲ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਉਨ੍ਹਾਂ ਦੀਆਂ ਸਾਹਿਤਕ ਅਤੇ ਪੱਤਰਕਾਰਤਾ ਖੇਤਰ ਵਿਚ ਪਾਏ ਗਏ ਯੋਗਦਾਨਾਂ ਤੋਂ ਵੀ ਜਾਣੂ ਕਰਵਾਇਆ।
    ਡਾ. ਰਾਣਾ ਪ੍ਰੀਤ ਗਿੱਲ ਨੇ ਦੱਸਿਆ ਕਿ ਉਨ੍ਹਾਂ ਨੇ ਵੀ ਅਖਬਾਰਾਂ ਨੂੰ ਮਿਡਲ ਲੇਖ ਭੇਜ ਕੇ ਆਪਣੀ ਸ਼ੁਰੂਆਤ ਕੀਤੀ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੇ ਦਿਹਾਤੀ ਇਲਾਕੇ ਵਿਚ ਪੰਜ ਸਾਲ ਲਈ ਇੱਕ ਵੈਟਰਨਰੀ ਡਾਕਟਰ ਵਜੋਂ ਸੇਵਾ ਕੀਤੀ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦਾ ਪਹਿਲਾ ਨਾਵਲ ਦੋਜ ਕਾਲਜ ਯੀਅਰਜ਼ ਹੈ, ਇਸ ਤੋਂ ਇਲਾਵਾ ਸਵੈ-ਜੀਵਨੀ ਵੀ ਲਿਖੀ ਹੈ।ਜਿਸ ਦੇ ਵਿਚ ਉਨ੍ਹਾਂ ਨੇ ਆਪਣੀ ਸਵੈ-ਜੀਵਨੀ ਵਿਚ ਇਕ ਨੌਜਵਾਨ ਵੈਟਨਰੀ ਵਿਦਿਆਰਥੀ ਦੇ ਤਜ਼ਰਬੇ ਲਿਖੇ ਹਨ। ਉਨ੍ਹਾਂ ਨੇ ਇਸ ਸਮੇਂ ਨਾਵਲ ਲਿਖਣ ਦੌਰਾਨ ਆਈਆਂ ਚੁਣੋਤੀਆਂ ਅਤੇ ਸਮੱਸਿਆਵਾਂ ਨੂੰ ਵੀ ਵਿਦਿਆਰਥੀਆਂ ਨਾਲ ਸਾਂਝਾ ਕੀਤਾ।ਗਿੱਲ ਨੇ ਵਿਦਿਆਰਥੀਆਂ ਨੂੰ ਇਹ ਵੀ ਦੱਸਿਆ ਕਿ ਇਹ ਕਿਤਾਬ ਮੁੱਖ ਤੌਰ ’ਤੇ ਨੌਜਵਾਨਾਂ ਲਈ ਹੈ ਕਿਉਂਕਿ ਇਹ ਨਾਵਲ ਦੇ ਜ਼ਿਆਦਾਤਰ ਪਾਤਰ ਨੌਜਵਾਨ ਹਨ।ਉਸ ਨੇ ਕਿਹਾ ਕਿ ਪੜ੍ਹਣ ਦੇ ਨਾਲ ਨਾਲ ਲਗਾਤਾਰ ਲਿਖਦੇ ਰਹਿਣ ਨਾਲ ਹੀ ਇਕ ਵਧੀਆਂ ਲੇਖਿਕ ਬਣਿਆ ਜਾ ਸਕਦਾ ਹੈ।ਉਨ੍ਹਾਂ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਜੀਵਨ ਵਿਚ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਪਰ ਉਹ ਦਿ੍ਰੜਤਾ ਦੇ ਨਾਲ ਲੇਖਣੀ ਨੂੰ ਸਮਰਪਿਤ ਰਹੇ।
         ਨਿਰਮਲ ਸੰਧੂ ਨੇ ਮੀਡੀਆ ਦੇ ਖੇਤਰ ਵਿਚ ਆਪਣੇ ਤਜ਼ੱਰਬਿਆਂ ਨੂੰ ਵਿਦਿਆਰਥੀਆਂ ਨਾਲ ਸਾਂਝੇ ਕਰਦਿਆਂ ਦੱਸਿਆ ਕਿ ਉਹ ਇਸ ਖੇਤਰ ਵਿਚ ਕਿਵੇਂ ਅੱਗੇ ਵੱਧ ਸਕਦੇ ਹਨ।ਉਨ੍ਹਾਂ ਨੇ ਕਿਹਾ ਕਿ ਇਕ ਪੱਤਰਕਾਰ ਨੂੰ ਘੱਟ ਤੋਂ ਘੱਟ ਸ਼ਬਦਾਂ ਵਿਚ ਵੱਧ ਤੋਂ ਵੱਧ ਪ੍ਰਭਾਵ ਪਾਉਣ ਵਾਲੀ ਲੇਖਣੀ ਵਿਚ ਮੁਹਾਰਤ ਹਾਸਲ ਕਰਨੀ ਚਾਹੀਦਾ ਹੈ।ਇਹ ਤਦ ਹੀ ਸੰਭਵ ਹੈ ਜੇ ਉਨ੍ਹਾਂ ਦੇ ਕੋਲ ਜਾਣਕਾਰੀ ਦੇ ਨਾਲ ਫੀਲਡ ਦਾ ਵੀ ਤਜ਼ਰਬਾ ਹੋਵੇ।
ਡਾ. ਸੁਖਦੇਵ ਸਿੰਘ ਵੱਲੋਂ ਪੱਤਰਕਾਰਤਾ ਅਤੇ ਲੇਖਣੀ ਦੇ ਸਬੰਧ ’ਚ ਵਿਦਿਆਰਥਆਂ ਨੂੰ ਦਿੱਤੀ ਵੱਡਮੁੱਲੀ ਜਾਣਕਾਰੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਵਿਦਿਆਰਥੀ ਡਾ. ਰਾਣਾ ਪ੍ਰੀਤ ਗਿੱਲ ਅਤੇ ਪੱਤਰਕਾਰ ਨਿਰਮਲ ਸਿੰਘ ਸੰਧੂ ਦੇ ਤਜ਼ੱਰਬਿਆਂ ਤੋਂ ਬਹੁਤ ਕੁੱਝ ਸਿੱਖ ਸਕੇ ਹਨ।ਉਨ੍ਹਾਂ ਨੇ ਕਿਹਾ ਕਿ ਪੱਤਰਕਾਰਾਂ ਅਤੇ ਲੇਖਕਾਂ ਨੂੰ ਵਿਦਿਆਰਥੀਆਂ ਨਾਲ ਮਿਲਾਉਣ ਦਾ ਇਹ ਸਿਲਸਿਲਾ ਜਾਰੀ ਰੱਖਣਾ ਚਾਹੀਦਾ ਹੈ।

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …

Leave a Reply