Thursday, September 19, 2024

ਡੇਪੋ ਮੁਹਿੰਮ ਤਹਿਤ ਮਾਸਟਰ ਟਰੇਨਰਾਂ ਨੇ ਜੀ.ਐਲ.ਟੀ ਨੂੰ ਦਿੱਤੀ ਟ੍ਰੇਨਿੰਗ

PPN0805201806 ਅੰਮ੍ਰਿਤਸਰ, 9 ਮਈ (ਪੰਜਾਬ ਪੋਸਟ – ਮਨਜੀਤ ਸਿੰਘ) – ਪੰਜਾਬ ਨੂੰ ਨਸ਼ਿਆਂ ਤੋਂ ਮੁਕਤ ਕਰਨ ਲਈ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਮਾਸਟਰ ਟ੍ਰੇਨਰਾਂ ਵਲੋਂ ਗਰਾਉਂਡ ਲੈਵਲ ਟਰੇਨਰਜ ਨੂੰ ਅੰਮਿ੍ਰਤਸਰ ਦੇ ਸਬ ਡਵੀਜਨ ਅੰਮਿ੍ਰਤਸਰ-1, ਅੰਮਿ੍ਰਤਸਰ-2, ਅਜਨਾਲਾ, ਬਾਬਾ ਬਕਾਲਾ ਅਤੇ ਮਜੀਠਾ ਵਿਖੇ ਸਿਖਲਾਈ ਦਿੱਤੀ ਗਈ।ਇਹ ਜਾਣਕਾਰੀ ਦਿੰਦਿਆਂ ਕਮਲਦੀਪ ਸਿੰਘ ਸੰਘਾ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਵੇਖੇ ਨਸ਼ਾ ਮੁਕਤ ਸਮਾਜ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਆਰੰਭੀ ਡੇਪੋ ਮੁਹਿੰਮ ਦਾ ਦੂਜਾ ਪੜਾਅ ਸ਼ੁਰੂ ਹੋ ਗਿਆ ਹੈ, ਇਸ ਪੜਾਅ ਤਹਿਤ ਡੇਪੋ/ਡਰਗ ਐਬਯੁਜ਼ ਪਰੋਵੇਂਸ਼ਨ ਅਫ਼ਸਰ ਸਮਾਜ ਵਿਚੋ ਨਸ਼ੇ ਦੀ ਬੁਰਾਈ ਦੇ ਖਾਤਮੇ ਲਈ ਹੱਲਾ ਬੋਲਣਗੇ। PPN0805201807ਉਨ੍ਹਾਂ ਦੱਸਿਆ ਕਿ ਹਰੇਕ ਸਬ ਡਵੀਜਨ ਵਿੱਚ 45 ਗਰਾਊਂਡ ਲੈਵਲ ਟਰੇਨਰਜ਼ ਤਾਇਨਾਤ ਕੀਤੇ ਗਏ ਹਨ।ਇੰਨਾਂ  ਗਰਾਉਂਡ ਲੈਵਲ ਟਰੇਨਰਜ ਨੂੰ ਸਿਖਲਾਈ ਮਾਸਟਰ ਟ੍ਰੇਨਰਾਂ ਦੁਆਰਾ ਦਿੱਤੀ ਗਈ ਹੈ।ਸੰਘਾ ਨੇ ਦੱਸਿਆ ਕਿ ਟਰੇਨਿੰਗ ਲੈਣ ਤੋਂ ਬਾਅਦ ਗਰਾਊਂਡ ਲੈਵਲ ਟਰੇਨਰਜ਼ ਅੱਗੇ ਪਿੰਡਾਂ ਅਤੇ ਸ਼ਹਿਰਾਂ ਦੇ ਵਾਰਡਾਂ ਵਿੱਚ ਜਾ ਕੇ ਡੈਪੋ ਨੂੰ ਸਿਖਲਾਈ ਦੇਣਗੇ।ਉਨ੍ਹਾਂ ਗਰਾਊਂਡ ਲੈਵਲ ਟਰੇਨਰਜ਼ ਨੂੰ ਕਿਹਾ ਕਿ ਉਹ ਡੈਪੋ ਪ੍ਰੋਗਰਾਮ ਨੂੰ ਮਿਸ਼ਨ ਵਜੋਂ ਲੈਣ, ਤਾਂ ਜੋ ਸੂਬੇ ਵਿੱਚੋਂ ਨਸ਼ੇ ਦੀ ਬੁਰਾਈ ਨੂੰ ਪੂਰੀ ਤਰ੍ਹਾਂ ਜੜ੍ਹੋਂ ਖ਼ਤਮ ਕੀਤਾ ਜਾ ਸਕੇ।ਉਨ੍ਹਾਂ ਗਰਾਊਂਡ ਲੈਵਲ ਟਰੇਨਰਜ਼ ਨੂੰ ਕਿਹਾ ਕਿ ਉਹ ਡੈਪੋ ਪ੍ਰੋਗਰਾਮ ਨੂੰ ਮਿਸ਼ਨ ਵਜੋਂ ਲੈਣ, ਤਾਂ ਜੋ ਸੂਬੇ ਵਿੱਚੋਂ ਨਸ਼ੇ ਦੀ ਬੁਰਾਈ ਨੂੰ ਪੂਰੀ ਤਰ੍ਹਾਂ ਜੜ੍ਹੋਂ ਖ਼ਤਮ ਕੀਤਾ ਜਾ ਸਕੇ।ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਇਸ ਸਿਖਲਾਈ ’ਚ ਗਰਾਊਂਡ ਲੈਵਲ ਟਰੇਨਰਜ਼ ਨੂੰ ਨਸ਼ੇ ’ਚ ਫਸੇ ਨੌਜਵਾਨਾਂ ਦੀ ਸ਼ਨਾਖਤ, ਉਨ੍ਹਾਂ ਦੇ ਪਰਿਵਾਰਾਂ ਨਾਲ ਉਨ੍ਹਾਂ ਨੂੰ ਸਹੀ ਇਲਾਜ਼ ਕਰਵਾਉਣ ਲਈ ਪ੍ਰੇਰਣਾ, ਉਨ੍ਹਾਂ ਨੂੰ ਨਸ਼ਾ ਛੁਡਾਓ ਕੇਂਦਰਾਂ ਵਿਖੇ ਇਲਾਜ ਲਈ ਜਾਣਾ ਯਕੀਨੀ ਬਨਾਉਣਾ ਆਦਿ ਕੰਮਾਂ ਸਬੰਧੀ ਸਿਖਲਾਈ ਦਿੱਤੀ ਗਈ।ਉਨ੍ਹਾਂ ਕਿਹਾ ਕਿ ਇੰਨਾਂ ਡਰੱਗ ਅਬਿਊਜ਼ ਪ੍ਰੀਵੇਨਸ਼ਨ ਅਫ਼ਸਰਾਂ ਵਲੋਂ ਵੱਧ ਤੋਂ ਵੱਧ ਨੌਜਵਾਨਾਂ ਨੂੰ ਇਸ ਮੁਹਿੰਮ ਨਾਲ ਜੋੜਦੇ ਹੋਏ  ਨਸ਼ਿਆਂ ਨੂੰ ਜੜ੍ਹ ਤੋਂ ਖਤਮ ਕੀਤਾ ਜਾਵੇਗਾ।ਉਨ੍ਹਾਂ ਦੱਸਿਆ ਕਿ ਸਿਖਲਾਈ ਪ੍ਰਾਪਤ ਹੋਣ ਉਪਰੰਤ ਸਾਰੇ ਡੇਪੋ ਬਲੰਟੀਅਰਾਂ ਨੂੰ  ਜ਼ਿਲ੍ਹਾ ਪ੍ਰਸਾਸ਼ਨ ਦੁਆਰਾ ਸ਼ਨਾਖਤੀ ਕਾਰਡ ਜਾਰੀ ਕਰਨਗੇ।
ਇਸ ਮੌਕੇ ਪਾਵਰ ਪ੍ਰੀਜੈਂਟੇਸ਼ਨ ਰਾਹੀਂ ਵੀ ਨਸ਼ਿਆਂ ਦੀ ਰੋਕਥਾਮ ਸਬੰਧੀ ਹਦਾਇਤਾਂ ਦੱਸੀਆਂ ਗਈਆਂ। ਮਾਸਟਰ ਟਰੇਨਰਜ਼ ਨੇ ਗਰਾਊਂਡ ਲੈਵਲ ਟਰੇਨਰਜ਼ ਨੂੰ ਨਸ਼ਿਆਂ ਦੇ ਮਾਰੂ ਪ੍ਰਭਾਵਾਂ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ ਅਤੇ  ਦੱਸਿਆ ਕਿ ਨਸ਼ੇ ਦੀ ਆਦਤ ਨੂੰ ਸਹੀ ਇਲਾਜ ਨਾਲ ਛੱਡਿਆ ਜਾ ਸਕਦਾ ਹੈ ।

 
 

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ `ਸਵੱਛਤਾ ਪਖਵਾੜਾ` ਉਤਸ਼ਾਹ ਨਾਲ ਮਨਾਇਆ ਗਿਆ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਭਾਰਤ ਸਰਕਾਰ ਅਤੇ ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ ਦੇ …

Leave a Reply