ਭੀਖੀ, 21 ਜੂਨ (ਪੰਜਾਬ ਪੋਸਟ- ਕਮਲ ਜ਼ਿੰਦਲ) – ਇਥੋਂ ਨੇੜਲੇ ਪਿੰਡ ਅਤਲਾਂ ਕਲਾਂ ਵਿਖੇ ਅੱਜ ਸਰਕਾਰੀ ਸੈਕੰਡਰੀ ਸਕੂਲ ਵਿਖੇ ਯੋਗ ਦਿਵਸ ਮਨਾਇਆ ਗਿਆ।ਪ੍ਰਿਸੀਪਲ ਅਮਰਦੀਪ ਸਿੰਘ ਬਾਠ ਨੇ ਇਸ ਸਮੇਂ ਕਿਹਾ ਕਿ ਯੋਗ ਸਾਡੇ ਤੰਦਰੁਸਤੀ ਲਈ ਅਹਿਮ ਭੂਮਿਕਾ ਨਿਭਾਉਦਾ ਹੈ।ਉਹਨਾਂ ਨੇ ਮਨੁੱਖੀ ਜੀਵਨ ਵਿੱਚ ਯੋਗ ਆਸਣਾਂ ਦੇ ਮਹੱਤਵ ਸਬੰਧੀ ਜਾਣਕਾਰੀ ਦੇਣ ਦੇ ਨਾਲ-ਨਾਲ ਵਿਦਿਆਰਥਣਾਂ ਨੂੰ ਵੱਖ-ਵੱਖ ਯੋਗ ਆਸਣ ਵੀ ਕਰਵਾਏ ਗਏ।ਸਕੂਲ ਦੇ ਅਧਿਆਪਕ ਪਾਲਾ ਸਿੰਘ ਨੇ ਕਿਹਾ ਯੋਗ ਆਸਣਾਂ ਰਾਹੀਂ ਬਹੁਤ ਸਾਰੀਆਂ ਬਿਮਾਰੀਆਂ `ਤੇ ਕਾਬੂ ਪਾ ਕੇ ਲੰਬੇ ਸਮੇਂ ਤੱਕ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਕਾਇਮ ਰੱਖੀ ਜਾ ਸਕਦੀ ਹੈ।ਇਸ ਸਮੇਂ ਸਕੂਲ ਸਟਾਫ਼ ਬਹਾਦਰ ਸਿੰਘ, ਹਰਵਿੰਦਰ ਗੋਲਡੀ, ਰਾਜੇਸ਼ ਕੁਮਾਰ, ਹਰਦੀਪਸਿੰਘ ਸੀਨੀ. ਸਹਾਇਕ ਅਤੇ ਵਿਦਿਆਰਥੀ ਹਾਜ਼ਰ ਸਨ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …