ਅੰਮ੍ਰਿਤਸਰ, 17 ਅਗਸਤ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਵਿਦਿਆਰਥੀਆਂ ਨੇ ਮਈ-2018 ਦੇ ਇਮਤਿਹਾਨਾਂ ’ਚ ਬਾਜ਼ੀ ਮਾਰਦਿਆਂ ਵੱਖ-ਵੱਖ ਵਿਸ਼ਿਆਂ ’ਚ ਸ਼ਾਨਦਾਰ ਨਤੀਜ਼ੇ ਹਾਸਲ ਕਰਕੇ ਕਾਲਜ ਅਤੇ ਮਾਤਾ ਪਿਤਾ ਦਾ ਨਾਮ ਰੌਸ਼ਨ ਕੀਤਾ ਹੈ।ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਪ੍ਰੀਖਿਆ ’ਚ ਵਧੀਆ ਕਾਰਗੁਜ਼ਾਰੀ ਲਈ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੰਦਿਆ ਦੱਸਿਆ ਕਿ ਐਮ.ਐਸ.ਸੀ (ਆਈ.ਟੀ) ਪਹਿਲੇ ਸਾਲ ਦੀਆਂ ਵਿਦਿਆਰਥਣਾਂ ਮਨਜੋਤ ਕੌਰ ਅਤੇ ਸੰਦੀਪ ਕੌਰ ਨੇ ਕ੍ਰਮਵਾਰ 81.5 ਪ੍ਰਤੀਸ਼ਤ ਨਾਲ ਪਹਿਲਾਂ ਤੇ 81.4 ਫ਼ੀਸਦੀ ਨਾਲ ਦੂਜਾ ਸਥਾਨ ਪ੍ਰਾਪਤ ਕੀਤਾ ਹੈ।
ਉਨ੍ਹਾਂ ਕਿਹਾ ਕਿ ਨਵਨੀਤ ਕੌਰ ਅਤੇ ਕਾਜਲ ਜੋ ਕਿ ਐਮ.ਐਸ.ਸੀ (ਆਈ.ਟੀ) ਦੂਜੇ ਸਾਲ ਦੀਆਂ ਵਿਦਿਆਰਥਣਾਂ ਨੇ 77.7 ਪ੍ਰਤੀਸ਼ਤ ਨਾਲ ਦੂਜਾ ਅਤੇ 76.7 ਨਾਲ ਚੌਥਾ, ਐਮ.ਐਸ.ਸੀ (ਕੰਪਿਊਟਰ ਸਾਇੰਸ) ਪਹਿਲੇ ਸਾਲ ਦੀ ਗੁਰਪ੍ਰੀਤ ਕੌਰ ਨੇ 76.3 ਨਾਲ ਪਹਿਲਾਂ ਅਤੇ ਸਿਮਰਨ ਨੇ 74.4 ਫ਼ੀਸਦੀ ਨਾਲ ਦੂਜਾ ਸਥਾਨ ਸਥਾਨ ਹਾਸਲ ਕੀਤਾ।ਜਦ ਕਿ ਇਸ ਤੋਂ ਇਲਾਵਾ ਐਮ.ਐਸ.ਸੀ (ਕੰਪਿਊਟਰ ਸਾਇੰਸ) ਦੂਜੇ ਸਾਲ ਦੀ ਸੁਖਮਨਦੀਪ ਕੌਰ ਨੇ 79 ਪ੍ਰਤੀਸ਼ਤ ਨਾਲ ਪਹਿਲਾਂ ਤੇ ਮਨਦੀਪ ਕੌਰ ਨੇ 78.2 ਫ਼ੀਸਦੀ ਨਾਲ ਦੂਜਾ ਸਥਾਨ ਪ੍ਰਾਪਤ ਕੀਤਾ।
ਡਾ. ਮਹਿਲ ਸਿੰਘ ਨੇ ਕਿਹਾ ਕਿ ਹੋਰਨਾਂ ਵਿਸ਼ਿਆਂ ਦੇ ਵਿਦਿਆਰਥੀ ਜਿਵੇਂ ਕਿ ਬੀ.ਐਸ.ਸੀ (ਆਈ.ਟੀ) ਦੂਸਰੇ ਸਾਲ ਦੇ ਵਿਦਿਆਰਥੀ ਅਨੂਰੀਤ ਕੌਰ ਨੇ (82.4 ਫ਼ੀਸਦੀ) ਲੈ ਕੇ ਪਹਿਲਾਂ ਅਤੇ ਅੰਮ੍ਰਿਤਪਾਲ ਸਿੰਘ ਨੇ (82.1 ਪ੍ਰਤੀਸ਼ਤ) ਨਾਲ ਦੂਜਾ ਸਥਾਨ ਪ੍ਰਾਪਤ ਕੀਤਾ।ਉਨ੍ਹਾਂ ਕਿਹਾ ਕਿ ਬੀ. ਐਸ.ਸੀ (ਆਈ.ਟੀ) ਤੀਸਰੇ ਸਾਲ ਦੀ ਵਿਦਿਆਰਥਣ ਰਵਿੰਦਰਜੀਤ ਕੌਰ ਨੇ 82.3 ਅੰਕ ਲੈ ਕੇ ਪਹਿਲਾਂ ਸਥਾਨ ਹਾਸਲ ਕੀਤਾ।ਬੀ.ਸੀ.ਏ ਪਹਿਲੇ ਸਾਲ ਦੀ ਕੰਚਨਬੀਰ ਕੌਰ ਨੇ ਯੂਨੀਵਰਸਿਟੀ ’ਚ 79 ਪ੍ਰਤੀਸ਼ਤ ਨਾਲ ਚੌਥਾ ਸਥਾਨ ਪ੍ਰਾਪਤ ਕੀਤਾ।
ਇਸ ਮੌਕੇ ਪ੍ਰਿੰ: ਡਾ. ਮਹਿਲ ਸਿੰਘ ਨੇ ਕਿਹਾ ਕਿ ਇਹ ਕੰਪਿਊਟਰ ਸਾਇੰਸ ਵਿਭਾਗ ਦੇ ਹੈਡ ਪ੍ਰੋ: ਹਰਭਜਨ ਸਿੰਘ ਅਤੇ ਉਨ੍ਹਾਂ ਦੇ ਸਮੂਹ ਸਟਾਫ਼ ਦੀ ਅਣਥੱਕ ਮਿਹਨਤ ਦਾ ਨਤੀਜਾ ਹੈ।ਉਨ੍ਹਾਂ ਨੇ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨ ਲਈ ਵਜ਼ੀਫ਼ੇ ਅਤੇ ਨਗਦ ਇਨਾਮ ਘੋਸ਼ਿਤ ਕੀਤੇ ਜਿਨ੍ਹਾਂ ਵਿਦਿਆਰਥੀਆਂ ਨੇ ਕਾਲਜ ਦਾ ਯੂਨੀਵਰਸਿਟੀ ’ਚ ਨਾਮ ਰੌਸ਼ਨ ਕੀਤਾ।ਉਨ੍ਹਾਂ ਨੇ ਵਿਦਿਆਰਥੀਆਂ ਦੀ ਸ਼ਲਾਘਾ ਕਰਦੇ ਹੋਏ ਇਨ੍ਹਾਂ ਸਭਨਾ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ।