ਬਠਿੰਡਾ, 23 ਅਗਸਤ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਥਾਈ ਬਾਕਸਿੰਗ ਨੈਸ਼ਨਲ ਚੈਂਪੀਅਨਸ਼ਿਪ 2018 ਪਿਛਲੇ ਦਿਨੀਂ ਗਾਂਧੀ ਨਗਰ ਗੁਜਰਾਤ ਵਿੱਖ ਆਯੋਜਿਤ ਹੋਈ।ਜਿਸ ਵਿੱਚ ਪੰਜਾਬ ਦੇ 26 ਖਿਡਾਰੀਆਂ ਨੇ ਭਾਗ ਲਿਆ। ਪੰਜਾਬ ਥਾਈ ਬਾਕਸਿੰਗ ਐਸੋਸੀਏਸ਼ਨ ਦੇ ਪ੍ਰਧਾਨ ਪ੍ਰਦੀਪ ਸ਼ਰਮਾ ਨੇ ਦੱਸਿਆ ਕਿ ਇਸ ਨੈਸ਼ਨਲ ਚੈਂਪੀਅਨਸ਼ਿਪ ਵਿੱਚ ਕੁੱਲ 18 ਸੂਬਿਆਂ ਦੇ 700 ਖਿਡਾਰੀਆਂ ਨੇ ਭਾਗ ਲਿਆ।ਪੰਜਾਬ ਦੀ ਟੀਮ ਨੇ ਚੰਗਾ ਪ੍ਰਦਰਸ਼ਨ ਕਰਦਿਆਂ ਹੋਏ 4 ਗੋਲਡ, 2 ਸਿਲਵਰ ਅਤੇ 8 ਕਾਂਸੀ ਦੇ ਮੈਡਲ ਪ੍ਰਾਪਤ ਕੀਤੇ।ਜੇਤੂ ਟੀਮ ਦੇ ਖਿਡਾਰੀਆਂ ਦਾ ਬਠਿੰਡਾ ਵਾਪਸ ਆਉਣ ’ਤੇ ਇੰਸਟੀਟਿਉਟ ਆਫ਼ ਮਾਰਸਲ ਆਰਟਸ ਐਂਡ ਫਿੱਟਨੈਂਸ ਮਾਡਲ ਟਾਊਨ ਫੇਸ-3 ਵਲੋਂ ਫੁੱਲਾਂ ਦੇ ਹਾਰ ਅਤੇ ਫੁੱਲਾਂ ਦੀ ਵਰਖਾ ਕਰਕੇ ਭਰਵਾਂ ਸੁਵਾਗਤ ਕੀਤਾ ਗਿਆ।ਖਿਡਾਰੀਆਂ ਵਿੱਚ ਆਯੂਸ਼ ਗਰਗ, ਸਤਿੰਦਰਪਾਲ ਸਿੰਘ, ਲੱਕੀ ਮਾਲਵੀਯਾ, ਮਨੀਸ਼ ਕੁਮਾਰ, ਵੰਸ਼ ਗੋਇਲ, ਭਵੈ ਰਾਵਲ, ਨਵਨੀਤ ਕੌਰ, ਹਰਨੀਤ ਕੌਰ, ਹਰਪ੍ਰੀਤ ਕੌਰ ਸੰਧੂ ਅਤੇ ਏਕਮ ਸਨ।
ਇਸ ਮੌਕੇ ਸਮਾਜ ਸੇਵੀ ਸੰਸਥਾਵਾਂ ਦੇ ਆਗੂ ਸਮਾਜ ਸੇਵੀ ਵੀਨੂੰ ਗੋਇਲ, ਵੰਦਨਾ ਸ਼ਰਮਾ, ਪ੍ਰੋ: ਐਨ.ਕੇ ਗੁਸਾਈ, ਖਿਡਾਰੀਆਂ ਦੇ ਮਾਪੇ ਅਤੇ ਐਸੋਸੀਏਸ਼ਨ ਦੇ ਅਹੁੱਦੇਦਾਰ ਹਾਜ਼ਰ ਸਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …