Monday, December 23, 2024

ਭਗਤਾ ਭਾਈਕਾ ਪੁਲਿਸ ਦੀ ਦਰਿੰਦਗੀ ਦੀ ਬਹੁਜਨ ਸਮਾਜ ਪਾਰਟੀ ਵਲੋਂ ਕਰੜੀ ਨਿੰਦਾ..

ਜਿੰਮੇਵਾਰ ਪੁਲਿਸ ਮੁਲਾਜ਼ਮਾਂ ਤੇ ਭੱਠਾ ਮਾਲਕਾਂ ਖਿਲਾਫ ਮੰਗੀ ਕਾਰਵਾਈ – ਕੁਲਦੀਪ ਸਰਦੂਲਗੜ

PPN2808201808ਬਠਿੰਡਾ, 28 ਅਗਸਤ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ)- ਪਿਛਲੇ ਦਿਨੀਂ ਭਗਤਾ ਭਾਈਕਾ ਪੁਲਿਸ ਵੱਲੋਂ ਇੱਕ ਬਜ਼ੁਰਗ ਔਰਤ ਅਤੇ ਨੌਜਵਾਨ ਦੀ ਕੀਤੀ ਬੇਰਹਿਮੀ ਨਾਲ ਕੁੱਟਮਾਰ ਦਾ ਮਾਮਲਾ ਤੂਲ ਫੜਦਾ ਨਜ਼ਰ ਆ ਰਿਹਾ ਹੈ। ਬਠਿੰਡਾ ਪ੍ਰੈਸ ਕਲੱਬ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਹੁਜਨ ਸਮਾਜ ਪਾਰਟੀ ਦੇ ਪੰਜਾਬ ਕੋਆਰਡੀਨੇਟਰ ਕੁਲਦੀਪ ਸਿੰਘ ਸਰਦੂਲਗੜ ਨੇ ਇਸ ਘਟਨਾ ਦੀ ਸਖਤ ਸਬਦਾਂ ਵਿੱਚ ਨਿੰਦਾ ਕਰਦਿਆਂ ਮੰਗ ਕੀਤੀ ਕਿ ਕੁੱਟਮਾਰ ਕਰਨ ਵਾਲੇ ਪੁਲਿਸ ਮੁਲਾਜਮਾਂ ਦੇ ਨਾਲ ਭੱਠਾ ਮਾਲਕਾਂ `ਤੇ ਵੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ।ਕੁਲਦੀਪ ਸਿੰਘ ਨੇ ਦੱਸਿਆ ਕਿ ਭੱਠੇ ਤੇ ਮਜ਼ਦੂਰੀ ਕਰਨ ਵਾਲੇ ਮਜ਼ਦੂਰ ਜਗਮੋਹਨ ਸਿੰਘ ਅਤੇ ਰਾਜੂ ਸਿੰਘ ਨੇ ਆਪਣੀ ਮਜਦੂਰੀ ਲਈ ਭੱਠੇ ਅੱਗੇ ਰੋਸ ਧਰਨਾ ਲਾਇਆ ਸੀ ਤੇ ਭੱਠਾ ਮਾਲਕ ਕੇਸ਼ਵ ਕੁਮਾਰ ਤੇ ਮੰਟਾ ਦੇ ਕਹਿਣ `ਤੇ ਭਗਤਾ ਭਾਈਕਾ ਪੁਲਿਸ ਨੇ ਗਰੀਬ ਮਜ਼ਦੂੂਾਂ ਨਾਲ ਕੁੱਟਮਾਰ ਕੀਤੀ ਤੇ ਬਜ਼ੁਰਗ ਔਰਤ ਜਸਵੀਰ ਕੌਰ ਪਤਨੀ ਬਿੱਲੂ ਸਿੰਘ ਦੀ ਬੇਰਹਿਮੀ ਨਾਲ ਕੁੱਟਮਾਰ ਕਰਦਿਆਂ ਗੁੱਤ ਤੋਂ ਫੜ ਕੇ ਸੁੱਟਿਆ ਅਤੇ ਵਾਲ ਵੀ ਪੁੱਟੇ, ਜਿਸ ਦੀ ਬਹੁਜਨ ਸਮਾਜ ਪਾਰਟੀ ਨਿੰਦਾ ਕਰਦੀ ਹੈ। ਉਹਨਾਂ ਮੰਗ ਕੀਤੀ ਕਿ ਕੁੱਟਮਾਰ ਕਰਨ ਵਾਲੇ ਪੁਲਿਸ ਮੁਲਾਜ਼ਮਾਂ ਨੂੰ ਬਰਖਾਸਤ ਕਰਕੇ ਅਤੇ ਭੱਠਾ ਮਾਲਕਾਂ `ਤੇ ਵੀ ਬਣਦੀ ਕਾਰਵਾਈ ਕੀਤੀ ਜਾਵੇ ਨਹੀਂ ਤਾਂ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਬਠਿੰਡਾ ਵਿਖੇ ਐਸ.ਐਸ.ਪੀ ਬਠਿੰਡਾ ਦਾ ਘਿਰਾਓ ਕਰਕੇ ਪੀੜਤ ਪਰਿਵਾਰ ਨੂੰ ਇਨਸਾਫ ਦਿਵਾਇਆ ਜਾਵੇਗਾ।
ਇਸ ਮੌਕੇ ਹੋਰਨਾਂ ਤੋ ਇਲਾਵਾ ਨਗਿੰਦਰ ਸਿੰਘ ਕੁਸ਼ਲਾ ਲੋਕ ਸਭਾ ਬਠਿੰਡਾ ਇੰਚਾਰਜ, ਜਿਲਾ ਪ੍ਰਧਾਨ ਮੇਜਰ ਸਿੰਘ, ਜਸਵੀਰ ਸਿੰਘ ਜੱਸੀ, ਆਰੇਸ਼ਪਾਲ ਸਿੰਘ ਸੀਗੋਂ ਹਾਜ਼ਰ ਸਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply