ਬਠਿੰਡਾ, 13 ਨਵਬੰਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਭਾਰਤ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਰੈਡ-ਰਿਬਨ ਕਲੱਬ ਦੇ ਤਹਿਤ ਐਸ.ਐਸ.ਡੀ ਕਾਲਜ ਆਫ ਪ੍ਰੋਫਸ਼ੈਨਲ ਸਟੱਡੀਜ਼ ਭੋਖੜਾ ਵਿਖੇ ਕੌਮੀ ਸਿੱਖਿਆ ਦਿਹਾੜਾ ਮਨਾਇਆ ਗਿਆ।ਕੌਮੀ ਸਿੱਖਿਆ ਦਿਹਾੜਾ ਮਨਾਉਣ ਦਾ ਮਕਸਦ ਅਜ਼ਾਦ ਭਾਰਤ ਦੇ ਪਹਿਲੇ ਸਿਖਿਆ ਮੰਤਰੀ ਮੋਲਾਨਾ ਅਬੁਲ ਕਲਾਮ ਆਜਾਦ ਜੀ ਨੂੰ ਯਾਦ ਕਰਨਾ ਹੈ।11ਨਵੰਬਰ 1888 ਈ: ਨੂੰ ਅਰਬ ਦੇਸ਼ ਦੇ ਮੱਕਾ ਸ਼ਹਿਰ ਵਿਖੇ ਜਨਮੇ ਮੋਲਾਨਾ ਅਬਦੁਲ ਕਲਾਮ ਆਜਾਦ ਨੇ ਦੇਸ਼ ਦੀ ਵੰਡ ਨੂੰ ਰੋਕਣ ਲਈ ਹਰ ਸੰਭਵ ਯਤਨ ਕੀਤੇ।ਇਸ ਉਪਰੰਤ ਉਨ੍ਹਾਂ ਨੇ ਆਜ਼ਾਦ ਭਾਰਤ ਵਿਚ ਮਿਆਰੀਕਰਨ ਨੂੰ ਲੈ ਕੇ ਸ਼ਲਾਘਾਯੋਗ ਕਾਰਜ ਕੀਤਾ।ਉਨ੍ਹਾਂ ਦਾ ਯੂ.ਜੀ.ਸੀ ਦੀ ਸਥਾਪਨਾ ਵਿਚ ਬਹੁਤ ਵੱਡਾ ਰੋਲ ਰਿਹਾ ਹੈ।ਸਿਖਿਆ ਦੇ ਖੇਤਰ ਵਿੱਚ ਉਨ੍ਹਾਂ ਦੇ ਸ਼ਲਾਘਾਯੋਗ ਕਾਰਜ ਨੂੰ ਯਾਦ ਰੱਖਣ ਲਈ ਭਾਰਤ ਸਰਕਾਰ ਵਲੋਂ 11 ਨਵੰਬਰ 2008 ਨੂੰ ਇਨ੍ਹਾਂ ਦੇ ਜਨਮ ਦਿਵਸ ਨੂੰ ਕੌਮੀ ਸਿੱਖਿਆ ਦਿਹਾੜੇ ਵਜੋਂ ਮਨਾਉਣ ਦਾ ਐਲਾਨ ਕੀਤਾ ਗਿਆ।ਪ੍ਰੋ. ਜਗਦੀਪ ਸਿੰਘ ਨੇ ਸਿਖਿਆ ਦੀ ਮਹੱਤਤਾ ਦੇ ਸੰਬੰਧ ਵਿੱਚ ਵਿਦਿਆਰਥੀਆਂ ਨਾਲ ਵਿਚਾਰ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਸਿੱਖਿਆ ਇਹੋ-ਜਿਹਾ ਸ਼ਕਤੀਸ਼ਾਲੀ ਹਥਿਆਰ ਹੈ, ਜਿਸ ਨੂੰ ਅਸੀ ਰਾਸ਼ਟਰ ਨੂੰ ਬਦਲਣ ਲਈ ਵਰਤ ਸਕਦੇ ਹਾਂ।ਕਾਲਜ ਪ੍ਰਿੰਸੀਪਲ ਅਤੇ ਰੈਡ-ਰਿਬਨ ਕਲਬ ਦੇ ਨੋਡਲ ਅਫਸਰ ਡਾ. ਰਾਜੇਸ਼ ਸਿੰਗਲਾ ਨੇ ਵਿਦਿਆਰਥੀਆਂ ਨਾਲ ਸਿੱਖਿਆ ਦੇ ਅਹਿਮ ਨੁਕਤੇ ਸਾਂਝੇ ਕੀਤੇ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …