ਬਠਿੰਡਾ, 13 ਨਵਬੰਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਪੰਜਾਬ ਸਟੇਟ ਪਾਵਰ ਅਤੇ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਿਟਡ (ਪੀ.ਐਸ.ਪੀ ਅਤੇ ਟੀ.ਸੀ.ਐਲ) ਪੈਨਸ਼ਨਰਜ਼ ਐਸੋਸੀਏਸ਼ਨ ਪੰਜਾਬ ਵਲੋਂ ਉਲੀਕੇ ਪ੍ਰੋਗਰਾਮ ਤਹਿਤ ਬੀਤੇ ਦਿਨ ਪੈਨਸ਼ਨਰਜ਼ ਐਸੋਸੀਏਸ਼ਨ ਦੀ ਬਠਿੰਡਾ ਥਰਮਲ ਯੂਨਿਟ-1 ਅਤੇ ਵੰਡ ਮੰਡਲ ਬਠਿੰਡਾ ਵਲੋਂ ਸਾਂਝੇ ਤੌਰ ‘ਤੇ ਰੋਸ ਮੁਜਾਹਰਾ ਕਰਨ ਉਪਰੰਤ ਐਸ.ਡੀ.ਐਮ ਬਠਿੰਡਾ ਰਾਹੀਂ ਪੀ.ਐਸ.ਪੀ ਅਤੇ ਟੀ.ਸੀ.ਐਲ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਨੂੰ ਮੰਗ ਪੱਤਰ ਸੌਂਪ ਕੇ ਯਾਦ ਦਿਵਾਇਆ ਕਿ ਉਨ੍ਹਾਂ ਦੀਆਂ ਚਿਰਾਂ ਤੋਂ ਲਟਕ ਰਹੀਆਂ ਮੰਗਾਂ ਪੂਰੀਆਂ ਕੀਤੀਆਂ ਜਾਣ।ਮੈਮੋਰੰਡਮ ਦੇਣ ਵਾਲਿਆਂ ਵਿੱਚ ਪੈਨਸ਼ਨਰਜ਼ ਐਸੋਸੀਏਸ਼ਨ ਬਠਿੰਡਾ ਥਰਮਲ ਯੂਨਿਟ-1 ਦੇ ਪ੍ਰਧਾਨ ਇੰਜ: ਮਨਜੀਤ ਸਿੰਘ ਧੰਜ਼ਲ, ਜਨਰਲ ਸਕੱਤਰ ਸੁਰਜੀਤ ਸਿੰਘ ਟੀਨਾ, ਵਾਈਸ ਪ੍ਰਧਾਨ ਇੰਜ: ਸਾਧੂ ਸਿੰਘ, ਚੀਫ ਆਰਗੇਨਾਈਜ਼ਰ ਸਕੱਤਰ ਹਰਿੰਦਰ ਸਿੰਘ ਖੁਰਮੀ, ਜੁਆਇੰਟ ਸਕੱਤਰ ਗੁਰਮੀਤ ਸਿੰਘ ਬਿੱਟਾ, ਵੰਡ ਮੰਡਲ ਬਠਿੰਡਾ ਦੇ ਪ੍ਰਧਾਨ ਸੁਖਦੇਵ ਸਿੰਘ ਅਤੇ ਹੋਰ ਅਹੁੱਦੇਦਾਰ ਤੇ ਵਰਕਰ ਸ਼ਾਮਲ ਸਨ।ਉਨ੍ਹਾਂ ਕਿਹਾ ਕਿ ਮੰਗ ਪੱਤਰ ਵਿੱਚ ਜਿਸ ਤਰ੍ਹਾਂ ਉਤਰ ਪ੍ਰਦੇਸ਼, ਉਤਰਾਖੰਡ, ਛੱਤੀਸਗੜ੍ਹ ਅਤੇ ਦਿੱਲੀ ਸਟੇਟ ਪਾਵਰ ਕਾਰਪੋਰੇਸ਼ਨਾਂ ਵਲੋਂ ਆਪਣੇ ਸੇਵਾ ਮੁਕਤ ਮੁਲਾਜਮਾਂ ਨੂੰ ਰਿਆਇਤੀ ਦਰਾਂ ‘ਤੇ ਬਿਜਲੀ, ਰੇਲਵੇ ਵਿਭਾਗ ਵੱਲੋਂ ਮੁਫਤ ਰੇਲ ਯਾਤਰਾ ਅਤੇ ਬੀ.ਐਸ.ਐਨ.ਐਲ ਵਲੋਂ ਟੈਲੀਫੋਨ ਬਿੱਲਾਂ ਵਿੱਚ ਰਿਆਇਤ ਦਿੱਤੀ ਜਾਂਦੀ ਹੈ, ਉਸੇ ਤਰਜ਼ ‘ਤੇ ਪੀ.ਐਸ.ਪੀ ਅਤੇ ਟੀ.ਸੀ.ਐਲ ਪੈਨਸ਼ਨਰਾਂ ਨੂੰ ਬਿਜਲੀ ਬਿੱਲਾਂ ਵਿੱਚ ਰਿਆਇਤ ਦਿੱਤੀ ਜਾਵੇ।ਕੈਸ਼ਲੈਸ ਮੈਡੀਕਲ ਸਹੂਲਤ ਮੁੜ ਚਾਲੂ ਕੀਤੀ ਜਾਵੇ ਅਤੇ ਹਰ ਇੱਕ ਜਿਲ੍ਹੇ ਦਾ ਘੱਟੋ ਘੱਟ ਇੱਕ ਹਸਪਤਾਲ ਪੈਨਲ ਵਿੱਚ ਪਾਇਆ ਜਾਵੇ।ਪੇਅ-ਬੈਂਡ ਤੁਰੰਤ ਲਾਗੂ ਕੀਤਾ ਜਾਵੇ, ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਫੈਸਲੇ ਮੁਤਾਬਿਕ ਸਾਰੇ ਸਬੰਧਤ ਮੁਲਾਜਮਾਂ ਨੂੰ 23 ਸਾਲਾ ਸਕੇਲ ਬਿਨਾਂ ਸ਼ਰਤ ਲਾਗੂ ਕੀਤਾ ਜਾਵੇ। ਜਨਵਰੀ 2017, ਜੁਲਾਈ 2017 ਅਤੇ ਜਨਵਰੀ 2018 ਸਮੇਤ 22 ਮਹੀਨਿਆਂ ਦੇ ਮਹਿੰਗਾਈ ਭੱਤੇ ਦਾ ਬਕਾਇਆ ਤੁਰੰਤ ਦਿੱਤਾ ਜਾਵੇ, ਛੇਵੇਂ ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ਾਂ ਨੂੰ ਤੁਰੰਤ ਲਾਗੂ ਕੀਤਾ ਜਾਵੇ, ਮੈਡੀਕਲ ਰੀਇੰਬਰਸਮੈਂਟ ਬਿੱਲਾਂ ਦੀ ਸਿਵਲ ਸਰਜਨ ਅਤੇ ਡਾਇਰੈਕਟਰ ਹੈਲਥ ਤੋਂ ਕਲੀਅਰ ਕਰਨ ਨੂੰ ਸਮਾਂ ਸਾਰਨੀ ਤੈਅ ਕੀਤੀ ਜਾਵੇ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …