ਭੀਖੀ/ਮਾਨਸਾ, 22 ਦਸੰਬਰ (ਪੰਜਾਬ ਪੋਸਟ – ਕਮਲ ਜਿੰਦਲ) – ਸਭਿਆਚਾਰ ਚੇਤਨਾ ਮੰਚ ਮਾਨਸਾ ਵਲੋਂ 14ਵਾਂ ਲੋਹੜੀ ਮੇਲਾ ਮਾਨਸਾ ਦੇ ਉਘੇ ਸਵਰਗੀ ਡਾਕਟਰ ਅੰਮ੍ਰਿਤਪਾਲ ਗੋਇਲ ਨੂੰ ਸਮਰਪਿਤ ਕਰਨ ਦਾ ਫੈਸਲਾ ਕੀਤਾ ਗਿਆ।ਧੀਆਂ ਦੀ ਲੋਹੜੀ ਨਾਲ ਸਬੰਧਤ ਇਹ ਲੋਹੜੀ ਮੇਲਾ 6 ਜਨਵਰੀ ਨੂੰ ਖਾਲਸਾ ਹਾਈ ਸਕੂਲ ਮਾਨਸਾ ਵਿਖੇ ਮਨਾਇਆ ਜਾ ਰਿਹਾ ਹੈ।
ਮੰਚ ਦੇ ਪ੍ਰਧਾਨ ਬਲਰਾਜ ਨੰਗਲ ਅਤੇ ਮੀਡੀਆ ਇੰਚਾਰਜ ਹਰਦੀਪ ਸਿੱਧੂ ਨੇ ਦੱਸਿਆ ਕਿ ਪਿਛਲੇ ਵਰ੍ਹੇ ਲੋਹੜੀ ਮੇਲਾ ਉਘੇ ਨਾਟਕਕਾਰ ਪ੍ਰੋ: ਅਜਮੇਰ ਔਲਖ ਨੂੰ ਸਮਰਪਿਤ ਕੀਤਾ ਗਿਆ ਸੀ ਅਤੇ ਇਸ ਵਾਰ ਕਈ ਮਹੀਨੇ ਪਹਿਲਾਂ ਹੀ ਵਿਛੜੇ ਮਾਨਸਾ ਦੇ ਉਘੇ ਡਾਕਟਰ ਅਤੇ ਸਮਾਜ ਸ੍ਰੇਣੀ ਡਾ. ਅੰਮ੍ਰਿਤਪਾਲ ਗੋਇਲ ਜਿਨ੍ਹਾਂ ਦਾ ਹਰ ਲੋਹੜੀ ਮੇਲੇ ਦੌਰਾਨ ਵਿਸ਼ੇਸ਼ ਯੋਗਦਾਨ ਰਿਹਾ ਹੈ।ਉਨ੍ਹਾਂ ਨੂੰ ਸਮਰਪਿਤ ਕੀਤਾ ਜਾ ਰਿਹਾ ਹੈ ਨਾਲ ਹੀ ਇਹ ਮੇਲਾ ਮੰਚ ਦੇ ਪ੍ਰਧਾਨ ਬਲਰਾਜ ਨੰਗਲ ਦੀ ਪੋਤੀ ਅਨਾਇਤਜੋਤ ਕੌਰ ਦੀ ਪਹਿਲੀ ਲੋਹੜੀ ਦੇ ਨਾਂ ਵੀ ਕੀਤਾ ਜਾਵੇਗਾ, ਉਨ੍ਹਾਂ ਵੱਲੋਂ ਆਪਣੀ ਪੋਤੀ ਦੀ ਖੁਸ਼ੀ ਵਿਚ ਪੁੱਤ ਪੋਤਿਆਂ ਵਾਂਗ ਖੁਸ਼ੀ ਮਨਾਉਦਿਆਂ ਦਰਸ਼ਕਾਂ ਨੂੰ ਮੁੰਗਫਲੀਆਂ ਰਿਉੜੀਆਂ ਵੰਡੀਆਂ ਜਾਣਗੀਆਂ ਹਨ।
ਆਗੂਆਂ ਨੇ ਦੱਸਿਆ ਕਿ ਇਸ ਮੇਲੇ ਦੌਰਾਨ ਵੱਖ-ਵੱਖ ਖੇਤਰਾਂ ਵਿਚ ਵਿਲੱਖਣ ਪ੍ਰਾਪਤੀਆਂ ਬਦਲੇ ਮਾਨਸਾ ਜਿਲ੍ਹੇ ਦੀਆਂ ਹੋਣਹਾਰ ਧੀਆਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਜਾਵੇਗਾ।ਵੱਖ-ਵੱਖ ਸਕੂਲਾਂ ਅਤੇ ਸੰਸਥਾਵਾਂ ਨੂੰ ਇਸ ਸਬੰਧੀ ਲੜਕੀਆਂ ਦੀਆਂ ਪ੍ਰਾਪਤੀਆਂ ਦੇ ਵੇਰਵੇ ਜਲਦੀ ਭੇਜਣ ਦੀ ਅਪੀਲ ਕੀਤੀ ਗਈ ਹੈ।ਲੋਹੜੀ ਮੇਲੇ ਦੌਰਾਨ ਉਘੇ ਲੋਕ ਗਾਇਕ ਗੋਰਾ ਚੱਕ ਵਾਲਾ ਅਤੇ ਸਕੂਲਾਂ/ਕਾਲਜਾਂ ਦੀਆਂ ਖਾਸ ਪੇਸ਼ੀਆਂ ਵੀ ਧੀਆਂ ਨੂੰ ਸਮਰਪਿਤ ਕੀਤੀਆਂ ਜਾਣਗੀਆਂ।ਸਮਾਗਮ ਦੀਆਂ ਤਿਆਰੀਆਂ ਸਬੰਧੀ ਹੋਈ ਮੀਟਿੰਗ ਨੂੰ ਮੰਚ ਦੇ ਸੀਨੀਅਰ ਆਗੂ ਹਰਿੰਦਰ ਮਾਨਸ਼ਾਹੀਆਂ, ਸਰਬਜੀਤ ਕੌਸ਼ਲ, ਬਲਰਾਜ ਮਾਨ, ਜਸਵਿਦੰਰ ਚਾਹਲ, ਕ੍ਰਿਸ਼ਨ ਗੋਇਲ, ਬਲਜਿੰਦਰ ਸੰਗੀਲਾ, ਕੇਵਲ ਸਿੰਘ, ਬਲਰਾਜ ਸਿੰਘ, ਮਨਜੀਤ ਸਿੰਘ, ਸਤੀਸ਼ ਲੱਕੀ, ਮੋਹਨ ਮਿਤਰ, ਅਸ਼ੋਕ ਬਾਂਸਲ, ਵਿਜੈ ਜਿੰਦਲ, ਵਿਨੋਦ ਕੁਮਾਰ ਹਾਜ਼ਰ ਸਨ।
Check Also
ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ
ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …