ਅੰਮ੍ਰਿਤਸਰ, 2 ਸਤੰਬਰ (ਪ੍ਰੀਤਮ ਸਿੰਘ)-ਨੈਸ਼ਨਲ ਐਕਰੈਡਿਟਏਸ਼ਨ ਐਂਡ ਅਸੈਸਮੈਂਟ ਕੌਂਸਲ (ਨੈਕ) ਟੀਮ ਵੱਲੋਂ ਅੱਜ ਖਾਲਸਾ ਕਾਲਜ ਆਫ਼ ਐਜ਼ੂਕੇਸ਼ਨ ਰਣਜੀਤ ਐਵੀਨਿਊ ਦਾ ਦੌਰਾ ਕੀਤਾ ਗਿਆ। ਇਸ ਟੀਮ ਵਿੱਚ ਪ੍ਰੋ: ਦਿਵਿਯਾ ਪ੍ਰਭਾ ਨਾਗਰ ਸਾਬਕਾ ਵਾਈਸ ਚਾਂਸਲਰ ਜੇ. ਆਰ. ਐੱਨ. ਰਾਜਸਥਾਨ ਵਿੱਦਿਆਪੀਠ, ਪ੍ਰੋ: ਗੀਥਾ ਗੋਪੀਨਾਥ ਪ੍ਰਿੰਸੀਪਲ ਮਾਰ ਥੋਮਾ ਟੀਚਰਸ ਟ੍ਰੇਨਿੰਗ ਕਾਲਜ ਕੇਰਲਾ ਅਤੇ ਡਾ. ਇੰਦਰਾ ਧੌਲ ਡੀਨ, ਫ਼ੈਕਲਟੀ ਆਫ਼ ਐਜ਼ੂਕੇਸ਼ਨ, ਐੱਮ. ਡੀ. ਯੂਨੀਵਰਸਿਟੀ ਰੋਹਤਕ ਸ਼ਾਮਿਲ ਸਨ। ਜਿਨ੍ਹਾਂ ਨੇ ਕਾਲਜ ਦੇ ਵਿੱਦਿਅਕ ਢਾਂਚੇ ਸਬੰਧੀ ਜਾਇਜਾ ਲਿਆ। ਇਸ ਤੋਂ ਪਹਿਲਾਂ ਕਾਲਜ ਪ੍ਰਿੰਸੀਪਲ ਡਾ. ਸੁਰਿੰਦਰਪਾਲ ਕੌਰ ਢਿੱਲੋਂ ਵੱਲੋਂ ਉਕਤ ਟੀਮ ਦਾ ਕਾਲਜ ਪੁੱਜਣ ‘ਤੇ ਨਿੱਘਾ ਸਵਾਗਤ ਕਰਦਿਆ ਉਨ੍ਹਾਂ ਨੂੰ ਜੀ ਆਇਆ ਕਿਹਾ। ਇਸ ਮੌਕੇ ‘ਤੇ ਕਾਲਜ ਵਿਦਿਆਰਥਣਾਂ ਵੱਲੋਂ ਪੰਜਾਬੀ ਸੱਭਿਅਤਾ ‘ਤੇ ਰੰਗਾਰੰਗ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ, ਜਿਸ ਵਿੱਚ ਨੈਕ ਟੀਮ ਤੋਂ ਇਲਾਵਾ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਉਚੇਚੇ ਤੌਰ ‘ਤੇ ਪੁੱਜੇ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …