ਅੰਮ੍ਰਿਤਸਰ, 8 ਮਾਰਚ (ਪੰਜਾਬ ਪੋਸਟ – ਜਸਬੀਰ ਸਿੰਘ ਸੱਗੂ) – ਸਥਾਨਕ ਆਰਟ ਗੈਲਰੀ ਵਿਖੇ ਅੰਤਰਰਾਸ਼ਟਰੀ ਨਾਰੀ ਦਿਵਸ ਨੂੰ ਸਮਰਪਿਤ ਔਰਤ ਕਲਾਕਾਰਾਂ ਵਲੋਂ ਆਰਟ ਪ੍ਰਦਰਸ਼ਨੀ ਲਗਾਈ ਗਈ। ਅੰਮ੍ਰਿਤਸਰ ਦੀਆਂ 10 ਅਤੇ ਬੜੌਦਾ ਦੀਆਂ 15 ਔਰਤ ਕਲਾਕਾਰਾਂ ਵਲੋਂ ਲਗਾਈ ਗਈ ਇਸ ਪ੍ਰਦਰਸ਼ਨੀ ਦਾ ਉਦਘਾਟਨ ਮੁੱਖ ਮਹਿਮਾਨ ਸ੍ਰੀਮਤੀ ਤੇਜਿੰਦਰ ਕੌਰ ਛੀਨਾ ਧਰਮਪਤਨੀ ਚੇਅਰਮੈਨ ਆਰਟ ਗੈਲਰੀ ਵਲੋਂ ਕੀਤਾ ਗਿਆ।ਪ੍ਰਦਰਸ਼ਿਤ ਕੀਤੀਆਂ ਗਈਆਂ ਕਲਾਕ੍ਰਿਤਾਂ ਚਿਤਰਕਾਰੀ, ਫੋਟੋਗ੍ਰਾਫੀ, ਮਯੂਰਲ ਅਤੇ ਮੂਰਤੀ ਕਲਾ ਨਾਲ ਸਬੰਧਤ ਸਨ। ਆਰਟ ਗੈਲਰੀ ਦੇ ਪ੍ਰਧਾਨ ਸ਼ਿਵਦੇਵ ਸਿੰਘ ਨੇ ਕਿਹਾ ਕਿ ਔਰਤਾਂ ਨੂੰ ਘਰ ਦੀ ਚਾਰਦੀਵਾਰੀ `ਚੋਂ ਨਿਕਲ ਕੇ ਜੀਵਨ ਵਿੱਚ ਅੱਗੇ ਵੱਧਦਿਆਂ ਹਰ ਖੇਤਰ ਵਿੱਚ ਭਾਗ ਲੈਣਾ ਚਾਹੀਦਾ ਹੈ।ਉਨਾਂ ਨੇ ਮੁੱਖ ਮਹਿਮਾਨ, ਕਲਾਕਾਰਾਂ ਤੇ ਹਾਜ਼ਰ ਸ਼ਖਸ਼ੀਅਤਾਂ ਦਾ ਧੰਨਵਾਦ ਵੀ ਕੀਤਾ।ਸੰਸਥਾ ਦੇ ਆਨ. ਜਨਰਲ ਸਕੱਤਰ ਅਰਵਿੰਦਰ ਸਿੰਘ ਚਮਕ ਨੇ ਕਿਹਾ ਕਿ ਇਸ ਪ੍ਰਦਰਸ਼ਨੀ ਵਿੱਚ ਕਈ ਨਾਮਵਰ ਔਰਤ ਕਲਾਕਾਰ ਤੋਂ ਇਲਾਵਾ ਨਵੇਂ ਕਲਾਕਾਰਾਂ ਦੀ ਕਲਾ ਦਾ ਕੰਮ ਪ੍ਰਦਰਸ਼ਿਤ ਕੀਤਾ ਗਿਆ ਹੈ।ਉਨਾਂ ਕਿਹਾ ਕਿ ਇਹ ਇੱਕ ਚੰਗਾ ਉਪਰਾਲਾ ਹੈ ਜੋ ਭਵਿੱਖ ਵਿੱਚ ਵੀ ਜਾਰੀ ਰਹਿਣਾ ਚਾਹੀਦਾ ਹੈ।ਇਹ ਪ੍ਰਦਰਸ਼ਨੀ 12 ਮਾਰਚ ਤੱਕ ਸਵੇਰੇ 10.00 ਤੋਨ ਸ਼ਾਮ 6.00 ਵਜੇ ਤੱਕ ਜਾਰੀ ਰਹੇਗੀ।
ਇਸ ਮੌਕੇ ਨਰਿੰਦਰ ਸਿੰਘ ਮੂਰਤੀਕਾਰ, ਕੁਲਵੰਤ ਸਿੰਘ, ਗੋਪਾਲ ਕਿਰੋੜੀਵਾਲ, ਓ.ਪੀ ਵਰਮਾ, ਸੁਖਪਾਲ ਸਿੰਘ, ਮਾਲਾ ਚਾਵਲਾ ਤੋਂ ਇਲਾਵਾ ਤੋਂ ਇਲਾਵਾ ਸ਼ਹਿਰੀ ਅਤੇ ਕਲਾ ਪ੍ਰੇਮੀ ਹਾਜ਼ਰ ਸਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …