ਪਠਾਨਕੋਟ, 9 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਡਾ. ਸੰਤੋਸ਼ ਕੁਮਾਰੀ ਐਸ.ਐਮ.ਓ ਬਧਾਣੀ ਦੀ ਅਗਵਾਈ ਹੇਠ ਸੀ.ਐਚ.ਸੀ ਬੁੰਗਲ ਬਧਾਣੀ ਵਿਖੇ ਵਿਸ਼ਵ ਸਿਹਤ ਦਿਵਸ ਮਨਾਇਆ ਗਿਆ।ਡਾ. ਸੰਤੋਸ਼ ਕੁਮਾਰੀ ਨੇ ਦੱਸਿਆ ਕਿ 7 ਅਪ੍ਰੈਲ 1948 ਨੂੰ ਵਿਸ਼ਵ ਸਿਹਤ ਸੰਗਠਨ ਦੀ ਸਥਾਪਨਾ ਕੀਤੀ ਗਈ ਸੀ।ਜਿਸ ਕਾਰਨ ਹਰ ਸਾਲ 7 ਅਪ੍ਰੈਲ ਨੂੰ ਵਿਸ਼ਵ ਸਿਹਤ ਦਿਵਸ ਮਨਾਇਆ ਜਾਂਦਾ ਹੈ।ਜਿਸ ਦਾ ਮੁੱਖ ਉਦੇਸ਼ ਲੋਕਾਂ ਨੂੰ ਚੰਗੀ ਸਿਹਤ ਪ੍ਰਤੀ ਜਾਗਰੂਕ ਕਰਨਾ ਹੈ।ਲੋਕਾਂ ਨੂੰ ਚੰਗੀ ਸਿਹਤ ਮਿਲ ਸਕੇ।ਸਾਡੇ ਦੇਸ਼ ਵਿਚੋ ਕਈ ਖਤਰਨਾਕ ਬੀਮਾਰੀਆਂ ਦਾ ਖਾਤਮਾ ਹੋਇਆ ਜਿਵੇ ਪੋਲਿੳ। ਇਸ ਤੋ ਇਲਾਵਾ ਡਾ. ਗਗਨਦੀਪ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਡਬਲਯੂ.ਐਚ.ਓ ਦੇ ਅਨੁਸਾਰ ਲਗਭਗ 60% ਮੋਤਾਂ ਦਾ ਕਾਰਣ ਗੈਰ ਸੰਚਾਰੀ ਰੋਗ (ਕੈਂਸਰ, ਸ਼ੁਗਰ, ਹਾਈਪਰਟੈਂਸ਼ਨ, ਮੋਟਾਪਾ, ਮਾਨਸਿਕ ਤਨਾਅ, ਸਟਰੋਕ ਅਤੇ ਦਿਲ ਦੀਆਂ ਬੀਮਾਰੀਆਂ) ਆਦਿ ਹਨ। ਇਹਨਾਂ ਰੋਗਾ ਦਾ ਮੁੱਖ ਕਾਰਣ ਅਸਵਸਥ ਜੀਵਨਸ਼ੈਲੀ, ਸ਼ਰਾਬ ਅਤੇ ਤੰਬਾਕੂ ਦਾ ਸੇਵਨ ਕਰਨਾ, ਪੂਰੀ ਨੀਂਦ ਨਾ ਲੈਣਾ ਆਦਿ ਹਨ।ਅਸੀਂ ਆਪਣਾ ਅਸਵਸਥ ਜੀਵਨਸੈਲੀ ਬਦਲ ਕੇ ਇਹਨਾਂ ਰੋਗਾ ਤੋ ਛੁਟਕਾਰਾ ਪਾ ਸਕਦੇ ਹਨ ਅਤੇ ਸਵਸਥ ਜੀਵਨ ਅਪਣਾ ਸਕਦੇ ਹਨ।
ਇਸ ਮੋਕੇ ਡਾ. ਸੁਨੀਤਾ ਕਾਂਤ, ਡਾ. ਮੀਰਾ ਚੋਪੜਾ, ਡਾ. ਵਰੁਣ, ਡਾ.ਸਾਹਿਲ ਸ਼ਰਮਾ, ਰਿੰਪੀ ਬੀ.ਈ.ਈ, ਸੋਮ ਨਾਥ, ਨੀਲਮ ਕੁਮਾਰੀ, ਲਖਵੀਰ ਸਿੰਘ ਆਦਿ ਹਾਜਰ ਸਨ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀਆਂ ਵਿਦਿਆਰਥਣਾਂ ਦਾ ਇੰਟਰ ਖਾਲਸਾ ਸਕੂਲ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ
ਅੰਮ੍ਰਿਤਸਰ, 23 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ …