ਜਲੰਧਰ, 15 ਸਤੰਬਰ (ਹਰਦੀਪ ਸਿੰਘ ਦਿਓਲ, ਪਵਨਦੀਪ ਸਿੰਘ) – ਦੇਸ਼ ਦੇ ਕਰੋੜਾਂ ਗਰੀਬ ਤੇ ਬੈਂਕਿੰਗ ਸਹੂਲਤਾਂ ਤੋਂ ਵਾਂਝੇ ਪਰਿਵਾਰਾਂ ਨੂੰ ਦੇਸ਼ ਦੀ ਆਰਥਿਕਤਾ ਅਤੇ ਲਾਭਕਾਰੀ ਨੀਤੀਆਂ ਨਾਲ ਜੋੜਨ ਦੇ ਮਕਸਦ ਨਾਲ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਆਰੰਭੀ ਗਈ ਦੇਸ਼ਵਿਆਪੀ ‘ਪ੍ਰਧਾਨ ਮੰਤਰੀ ਜਨ ਧਨ ਯੋਜਨਾ’ ਤਹਿਤ ਪੂਰੇ ਮੁਲਕ ਵਿਚ ਹਰੇਕ ਪਰਿਵਾਰ ਦਾ ਘੱਟੋ-ਘੱਟ ਇਕ ਬੈਂਕ ਖਾਤਾ ਖੋਲ੍ਹਿਆ ਜਾ ਰਿਹਾ ਹੈ। ਇਸ ਯੋਜਨਾ ਨੂੰ ਸੁਚਾਰੂ ਢੰਗ ਨਾਲ ਲਾਗੂ ਕਰਨ ਲਈ ਸਰਕਾਰ ਵੱਲੋਂ ਬੈਂਕਾਂ ਰਾਹੀਂ ਘਰ-ਘਰ ਜਾ ਕੇ ਸਰਵੇ ਕਰਵਾਇਆ ਜਾ ਰਿਹਾ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀ ਕਮਲ ਕਿਸ਼ੋਰ ਯਾਦਵ ਨੇ ਅੱਜ ਇਥੇ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਦੇ ਮੀਟਿੰਗ ਹਾਲ ‘ਚ ਅਧਿਕਾਰੀਆਂ ਦੀ ਮੀਟਿੰਗ ਦੌਰਾਨ ਦਿੱਤੀ। ਉਨ੍ਹਾਂ ਕਿਹਾ ਕਿ ਇਸ ਸਰਵੇ ਨੂੰ ਸਮੇਂ ਸਿਰ ਅਤੇ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਕ ਯੋਜਨਾ ਤਿਆਰ ਕੀਤੀ ਗਈ ਹੈ ਜਿਸ ਲਈ ਸਬੰਧਤ ਸਬ-ਡਵੀਜ਼ਨ ਪੱਧਰ ‘ਤੇ ਐਸ. ਡੀ. ਐਮਜ਼ ਨੂੰ ਬਤੌਰ ਨੋਡਲ ਅਫ਼ਸਰ, ਬੀ. ਡੀ. ਪੀ. ਓੇ/ਸੀ. ਡੀ. ਪੀ ਓਜ਼ ਨੂੰ ਬਤੌਰ ਸੁਪਰਵਾਈਜ਼ਰ, ਸਰਪੰਚ/ਪੰਚਾਇਤ ਸਕੱਤਰ/ਆਂਗਨਵਾੜੀ ਵਰਕਰ ਨੂੰ ਬਤੌਰ ਕੋਆਰਡੀਨੇਟਰ ਲਗਾਇਆ ਜਾ ਗਿਆ ਹੈ। ਇਹ ਅਧਿਕਾਰੀ/ਕਰਮਚਾਰੀ ਪਿੰਡਾਂ ਵਿਚ ਬੈਂਕ ਬ੍ਰਾਂਚਾਂ ਵੱਲੋਂ ਕੀਤੇ ਜਾ ਰਹੇ ਸਰਵੇ ਵਿਚ ਆਮ ਲੋਕਾਂ ਨਾਲ ਤਾਲਮੇਲ ਕਰਵਾਉਣ ਵਿਚ ਬੈਂਕਾਂ ਦੀ ਸਹਾਇਤਾ ਕਰਨਗੇ। ਇਸੇ ਤਰ੍ਹਾਂ ਸ਼ਹਿਰੀ ਇਲਾਕੇ ਦੇ ਨੋਡਲ ਅਫ਼ਸਰ ਲੀਡ ਡਿਸਟ੍ਰਿਕ ਮੈਨੇਜਰ ਹੋਣਗੇ ਅਤੇ ਉਹ ਕੌਂਸਲਰਾਂ ਅਤੇ ਨਗਰ ਕੌਂਸਲ ਦੇ ਈ ਓਜ਼ ਦੇ ਤਾਲਮੇਲ ਨਾਲ ਸਰਵੇ ਕਰਵਾਉਣਗੇ। ਉਨ੍ਹਾਂ ਕਿਹਾ ਕਿ ਇਸ ਸਬੰਧੀ 10-10 ਪਿੰਡਾਂ ਦੇ ਕਲੱਸਟਰ ਬਣਾਏ ਗਏ ਹਨ, ਜਿਨ੍ਹਾਂ ਦਾ ਇੰਚਾਰਜ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਲਗਾਇਆ ਗਿਆ ਹੈ। ਸ੍ਰੀ ਯਾਦਵ ਨੇ ਹਦਾਇਤ ਕੀਤੀ ਕਿ ਇਸ ਸਰਵੇ ਨੂੰ ੨੫ ਅਕਤੂਬਰ ਤੱਕ ਮੁਕੰਮਲ ਕਰਨਾ ਯਕੀਨੀ ਬਣਾਇਆ ਜਾਵੇ।
Check Also
ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ
ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …