ਸਮਰਾਲਾ, 29 ਜੁਲਾਈ (ਪੰਜਾਬ ਪੋਸਟ- ਇੰਦਜੀਤ ਕੰਗ) – ਪੰਜਾਬੀ ਸਾਹਿਤ ਸਭਾ ਸਮਰਾਲਾ ਦੀ ਮਾਸਿਕ ਇਕੱਤਰਤਾ ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਵਿਖੇ ਕਹਾਣੀਕਾਰ ਸੁਖਜੀਤ ਦੀ ਪ੍ਰਧਾਨਗੀ ਹੇਠ ਹੋਈ।ਵਿਸ਼ੇਸ਼ ਤੌਰ `ਤੇ ਪਹੁੰਚੇ ਕਹਾਣੀਕਾਰ ਬਲਵਿੰਦਰ ਸਿੰਘ ਗਰੇਵਾਲ ਨੂੰ `ਜੀ ਆਇਆ` ਕਹਿਣ ਉਪਰੰਤ ਰਚਨਾਵਾਂ ਦੇ ਦੌਰ ’ਚ ਬਲਤੇਜ ਸਿੰਘ ਬਠਿੰਡਾ ਨੇ ਗੀਤ ‘ਘੁੱਗੀਆਂ, ਮੋਰ, ਪਪੀਹੇ’ ਪੇਸ਼ ਕੀਤਾ। ਗਗਨਦੀਪ ਸ਼ਰਮਾ ਨੇ ਕਹਾਣੀ ‘ਰਾਵਣ’ ਸੁਣਾਈ। ਕਹਾਣੀਕਾਰ ਮਨਦੀਪ ਡਡਿਆਣਾ ਨੇ ਕਹਾਣੀ ‘ਚੁੱਪ ਦੀ ਚੀਕ’ ਪੇਸ਼ ਕੀਤੀ।ਅਮਰੀਕ ਸਿੰਘ ਸਾਗੀ ਨੇ ਕਹਾਣੀ ‘ਮਿਡਵੇਅ ਹੋਟਲ ਅਤੇ ਰੈਸਟੋਰੈਂਟ’ ਸੁਣਾਈ, ਗੁਰਦੀਪ ਮਹੌਣ ਨੇ ਕਵਿਤਾ ‘ਸ਼ਹੀਦ ਊਧਮ ਸਿੰਘ’ ਪੇਸ਼ ਕੀਤੀ। ਅਮਨਦੀਪ ਸਿੰਘ ਆਜ਼ਾਦ ਨੇ ਕਵਿਤਾ ‘ਦਿਲ ਦੇ ਬੂਹੇ ਖੋਲ੍ਹ ਕਦੇ, ਦੁੱਖ ਸੁੱਖ ਆਪਣੇ ਫੋਲ ਕਦੇ’ ਸੁਣਾਈ। ਕਹਾਣੀਕਾਰ ਨੇਤਰ ਸਿੰਘ ਮੁੱਤੋਂ ਅਤੇ ਮਨਦੀਪ ਮਾਣਕੀ ਨੇ ਆਪੋ ਆਪਣੀ ਕਵਿਤਾ ਪੇਸ਼ ਕੀਤੀ। ਕਹਾਣੀਕਾਰ ਬਲਵਿੰਦਰ ਸਿੰਘ ਗਰੇਵਾਲ ਨੇ ਆਪਣੀ ਨਵੀਂ ਕਹਾਣੀ ‘ਪੰਡਿਤ ਜੀ ਉਰਫ ਪਰਸ ਰਾਮ ਚੌਕੀਦਾਰ’ ਸੁਣਾਈ ਜੋ ਕਿ ਕਸ਼ਮੀਰ ਸਮੱਸਿਆ ਤੇ ਆਧਾਰਿਤ ਸੀ। ਜਿਸ `ਤੇ ਸਭਾ ਵਿੱਚ ਭਰਵੀਂ ਵਿਚਾਰ ਚਰਚਾ ਕੀਤੀ ਗਈ।
ਕਹਾਣੀਕਾਰ ਮੁਖਤਿਆਰ ਸਿੰਘ ਖੰਨਾ ਨੇ ਕਹਾਣੀ ‘ਵਾਦੀ ’ਚ ਗੁੰਮ’, ਹਰਬੰਸ ਮਾਲਵਾ ਨੇ ਗੀਤ ‘ਮੇਰਾ ਨਾਂ’ ਸਭਾ ਵੱਲੋਂ ਸਲਾਹਿਆ ਗਿਆ। ਸ਼੍ਰੋ੍ਰਮਣੀ ਬਾਲ ਸਾਹਿਤਕਾਰ ਕਮਲਜੀਤ ਨੀਲੋਂ ਨੇ ਦੋ ਬਾਲ ਕਹਾਣੀਆਂ ਪੇਸ਼ ਕੀਤੀਆਂ।ਪਰਮਜੀਤ ਸਿਆਣ ਨੇ ਗੀਤ, ਗੁਰਮੀਤ ਸਿੰਘ ਵਿਰਦੀ ਨੇ ਕਹਾਣੀ ‘ਹੋਵੇ ਕੁੱਝ ਖਾਸ ਜਿਹਾ’ ਪੇਸ਼ ਕੀਤੀ। ਇਨ੍ਹਾਂ ਸਾਰੀਆਂ ਰਚਨਾਵਾਂ ਤੇ ਸ਼ਾਮ 6 ਵਜੇ ਤੱਕ ਨਿੱਠ ਕੇ ਵਿਚਾਰ ਚਰਚਾ ਹੋਈ।ਵਿਚਾਰ ਚਰਚਾ ਵਿੱਚ ਭਾਗ ਲੈਣ ਵਾਲਿਆਂ `ਚ ਕਹਾਣੀਕਾਰ ਸੁਖਜੀਤ, ਗੁਰਭਗਤ ਸਿੰਘ ਗਿੱਲ, ਬਲਵੰਤ ਮਾਂਗਟ, ਸੁਰਜੀਤ ਵਿਸ਼ਦ, ਮਾ. ਪੁਖਰਾਜ ਸਿੰਘ ਘੁਲਾਲ, ਕਹਾਣੀਕਾਰ ਸੰਦੀਪ ਸਮਰਾਲਾ, ਮੇਘ ਸਿੰਘ ਜਵੰਦਾ, ਦੀਪ ਦਿਲਬਰ, ਸੋਹਣਜੀਤ ਸਿੰਘ ਅਤੇ ਨਿਰਭੈ ਸਿੰਘ ਸਿੱਧੂ ਆਦਿ ਸ਼ਾਮਲ ਸਨ।ਸਭਾ ਦੀ ਕਾਰਵਾਈ ਮੇਘ ਸਿੰਘ ਜਵੰਦਾ ਵਲੋਂ ਨਿਭਾਈ ਗਈ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …