ਹੈਡਮਾਸਟਰ ਹਰਜੀਤ ਸਿੰਘ ਸਟੇਟ ਐਵਾਰਡੀ ਨੇ ਖਿਡਾਰੀਆਂ ਲਈ ਭੇਜੇ ਪੰਜਾਹ ਹਜ਼ਾਰ
ਸਮਰਾਲਾ, 29 ਜੁਲਾਈ (ਪੰਜਾਬ ਪੋਸਟ- ਇੰਦਰਜੀਤ ਕੰਗ) – ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਟਾਲਾ ਨੇ ਪਿਛਲੇ ਸਾਲਾਂ ਦੀ ਤਰ੍ਹਾਂ ਇਸ ਸਾਲ ਸ਼ੈਸ਼ਨ 2019-20 ਦੇ ਸ਼ੁਰੂ ਵਿੱਚ ਹੀ ਖੇਡਾਂ ਦੀਆਂ ਵੱਡੀਆਂ ਪ੍ਰਾਪਤੀਆਂ ਆਰੰਭ ਦਿੱਤੀਆਂ ਹਨ। ਪੰਜਾਬ ਸਰਕਾਰ ਖੇਡ ਵਿਭਾਗ ਜ਼ਿਲ੍ਹਾ ਲੁਧਿਆਣਾ ਦੇ ਡੀ.ਐਸ.ਓ ਰਵਿੰਦਰ ਸਿੰਘ ਵਲੋਂ ਗੁਰੂ ਨਾਨਕ ਦੇਵ ਜੀ ਦੇ 550ਵੇਂ ਸਾਲਾ ਪ੍ਰਕਾਸ਼ ਪੁਰਬ ਅਤੇ ਤੰਦੁਰਸਤ ਪੰਜਾਬ ਨੂੰ ਸਮਰਪਿਤ 4-14 ਲੜਕੇ/ਲੜਕੀਆਂ ਦੇ ਫੁਟਬਾਲ ਅਤੇ ਕਬੱਡੀ (ਨੈਸ਼ਨਲ ਸਟਾਈਲ) ਜਿਲ੍ਹਾ ਪੱਧਰੀ ਮੁਕਾਬਲੇ ਗੁਰੂ ਨਾਨਕ ਸਟੇਡੀਅਮ ਲੁਧਿਆਣਾ ਵਿਖੇ ਮਿਤੀ 23, 24, 25 ਜੁਲਾਈ 2019 ਨੂੰ ਕਰਵਾਏ ਗਏ।ਇਨ੍ਹਾਂ ਮੁਕਾਬਲਿਆਂ ਵਿੱਚ ਸਰਕਾਰੀ ਸੀਨੀ: ਸੈਕੰਡਰੀ ਸਕੂਲ ਕੋਟਾਲਾ ਨੇ ਫੁਟਬਾਲ ਅੰਡਰ-14 ਲੜਕੀਆਂ ਵਿਚੋਂ ਪਹਿਲਾ ਸਥਾਨ, ਫੁਟਬਾਲ ਅੰਡਰ-14 (ਲੜਕੇ) ਦੂਜਾ ਸਥਾਨ ਅਤੇ ਕਬੱਡੀ ਅੰਡਰ-14 (ਲੜਕੀਆਂ) ਨੂੰ ਪਹਿਲਾ ਸਥਾਨ ਦਿਵਾਉਣ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ।
ਪ੍ਰਿੰਸੀਪਲ ਗੁਰਜੰਟ ਸਿੰਘ, ਰਛਪਾਲ ਸਿੰਘ ਕੰਗ ਲੈਕਚਰਾਰ (ਫਿਜੀਕਲ ਐਜੂਕੇਸ਼ਨ) ਅਤੇ ਅਮਰਜੀਤ ਸਿੰਘ ਪੀ.ਟੀ.ਆਈ ਦੇ ਦੱਸਣ ਅਨੁਸਾਰ ਇਹਨਾਂ ਵੱਡੀਆਂ ਪ੍ਰਾਪਤੀਆਂ ਤੋਂ ਖੁਸ਼ ਹੋ ਕੇ ਪਿੰਡ ਕੋਟਾਲਾ ਦੇ ਰਿਟਾਇਰਡ ਹੈਡਮਾਸਟਰ ਹਰਜੀਤ ਸਿੰਘ ਸਟੇਟ ਐਵਾਰਡੀ ਨੇ ਸਕੂਲ ਦੇ ਖਿਡਾਰੀਆਂ ਦੀ ਖੁਰਾਕ ਅਤੇ ਕਿੱਟਾਂ ਆਦਿ ਲਈ ਪੰਜਾਹ ਹਜ਼ਾਰ ਰੁਪਏ ਦੀ ਨਕਦ ਰਾਸ਼ੀ ਭੇਜ ਕੇ ਜਿਥੇ ਖਿਡਾਰੀਆਂ ਦਾ ਹੌਸਲਾ ਅਤੇ ਸਮੂਹ ਸਟਾਫ਼ ਨੂੰ ਹੱਲਾਸ਼ੇਰੀ ਦਿੱਤੀ, ਉਥੇ ਸਟਾਰ ਇੰਪੈਕਟ ਕੰਪਨੀ ਮਲੇਰਕੋਟਲਾ ਵਲੋਂ ਹਰਪ੍ਰੀਤ ਸਿੰਘ ਕੋਟਾਲਾ ਸਪੋਰਟਸ ਦੇ ਰਾਹੀਂ ਫੁਟਬਾਲ ਅਤੇ ਹੋਰ ਸਮਾਨ ਦਿੱਤਾ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਟਾਲਾ ਇਲਾਕੇ ਦਾ ਨਾਮਵਰ ਸਕੂਲ ਹੋਣ ਅਤੇ ਵਿਦਿਆਰਥੀਆਂ ਦੀ ਗਿਣਤੀ ਵਧਣ ਕਰਕੇ ਇਸ ਸਾਲ ਵਿਦਿਆਰਥੀਆਂ ਨੂੰ ਗਰਮੀ ਤੋਂ ਰਾਹਤ ਦਿਵਾਉਣ ਲਈ ਹੈਲਪਿੰਗ ਹੈਲਪਲੈਸ ਕਲੱਬ ਅਤੇ ਜਗਮਿੰਦਰ ਜੈਨ (ਜੈਨ-ਪਵਨ ਹੌਜ਼ਰੀ ਲੁਧਿਆਣਾ) ਵਲੋਂ 50000 ਰੁਪੈ ਦਾ ਵਾਟਰ ਕੂਲਰ ਦੇ ਕੇ ਠੰਢੇ ਪਾਣੀ ਦਾ ਇੰਤਜ਼ਾਮ ਕੀਤਾ ਗਿਆ।
ਪ੍ਰਿੰਸੀਪਲ ਗੁਰਜੰਟ ਸਿੰਘ, ਰਛਪਾਲ ਸਿੰਘ ਕੰਗ, ਅਮਰਜੀਤ ਸਿੰਘ, ਜੋਸ਼ ਸਿੰਘ, ਰਮਨਦੀਪ ਕੌਰ, ਅਰਵਿੰਦਰ ਕੌਰ, ਮੈਡਮ ਦਕਸ਼ ਜਿੰਦਲ, ਸੁਰਿੰਦਰ ਕੌਰ, ਰੁਪਿੰਦਰ ਕੌਰ, ਡਾ. ਵੀਰਪਾਲ ਕੌਰ, ਰਾਜਿੰਦਰ ਸਿੰਘ, ਰਣਜੀਤ ਸਿੰਘ, ਸੰਦੀਪ ਪਾਂਡੇ, ਗੁਰਤੇਜ ਸਿੰਘ, ਸੁਖਮੀਨ ਸਿੰਘ, ਸੁਖਵੀਰ ਕੌਰ, ਮਮਤਾ ਰਾਣੀ, ਬਲਜਿੰਦਰ ਕੌਰ, ਹਰਵਿੰਦਰ ਕੌਰ, ਰਛਪਾਲ ਕੌਰ, ਰਜਿੰਦਰ ਕੁਮਾਰ ਅਤੇ ਸਮੂਹ ਸਟਾਫ਼ ਮੈਂਬਰਾਂ ਨੇ ਖਿਡਾਰੀਆਂ ਨੂੰ ਹੱਲਾਸ਼ੇਰੀ ਦਿੱਤੀ ਅਤੇ ਦਾਨੀ ਸੱਜਣਾਂ ਦਾ ਵੀ ਤਹਿ ਦਿਲੋਂ ਧੰਨਵਾਦ ਕੀਤਾ ।