Thursday, November 14, 2024

ਜੈਕਾਰਿਆਂ ਦੀ ਗੂੰਜ ਵਿਚ ਬਾਲਾ ਜੀ ਦਾ ਪੱਵਿਤਰ ਝੰਡਾ ਲੈ ਕੇ ਪੈਦਲ ਜੱਥਾ ਸਾਲਾਸਰ ਧਾਮ ਨੂੰ ਰਵਾਨਾ

 PPN040301
ਫਾਜਿਲਕਾ, 4 ਮਾਰਚ (ਵਿਨੀਤ ਅਰੋੜਾ)-  ਅੱਜ ਸ਼ਾਮ ਸ਼੍ਰੀ ਬਾਲਾ ਜੀ ਪੈਦਲ ਯਾਤਰਾ ਸੰਘ ਫਾਜ਼ਿਲਕਾ ਦਾ ਇਕ ਜੱਥਾ ਬਾਲਾ ਜੀ ਮਹਾਰਾਜ ਦੇ ਪਵਿੱਤਰ ਤੀਰਥ ਸਥਾਨ ਸਾਲਾਸਰ ਧਾਮ ਨੂੰ ਰਵਾਨਾ ਹੋਇਆ।ਇਸ ਜਥੇ ਵਿਚ ਸ਼ਾਮਲ ਲਗਭਗ 150 ਪੈਦਲ ਯਾਤਰੀਆਂ ਨੇ ਸਿੱਧ ਸ਼੍ਰੀ ਹਨੂਮਾਨ ਮੰਦਿਰ ਫਾਜ਼ਿਲਕਾ ਤਂੋ ਰਵਾਨਗੀ ਕੀਤੀ।ਇਸ ਜਥੇ ਦੀ ਅਗਵਾਈ ਕਰ ਰਹੇ ਬਾਲਾ ਜੀ ਪੈਦਲ ਸੰਘ ਦੇ ਪਰਧਾਨ ਸੁਭਾਸ਼ ਕਵਾਤਰਾ ਨੇ ਦੱਸਿਆ ਕਿ ਹਰ ਸਾਲ ਇਹ ਜੱਥਾ ਫਾਜ਼ਿਲਕਾ ਤੋਂ ਸਾਲਾਸਰ ਧਾਮ ਪੈਦਲ ਜਾਂਦਾ ਹੈ ਅਤੇ ਬਾਲਾ ਜੀ ਮਹਾਰਾਜ ਦੇ ਦਰਬਾਰ ਵਿਚ ਜਾ ਕੇ ਧੋਕ ਲਗਾਉਂਦਾ ਹੈ।ਇਸ ਪੈਦਲ ਯਾਤਰਾ ਵਿਚ ਮੋਹਿਤ ਭਠੇਜਾ ਕੁੱਕੀ, ਵਿਨੋਦ ਗੋਇਲ, ਦੀਵਾਨਾ ਵਾਟਸ, ਕਾਲੀ ਠਕਰਾਲ, ਸੰਜੂ ਕਵਾਤਰਾ, ਟਿੱਲਾ ਬਜਾਜ, ਭੂਸ਼ਣ ਮੱਕਰ, ਬਿੱਲਾ ਖੋਖੇ ਵਾਲਾ, ਕਾਕਾ ਬਜਾਜ, ਅਨਮੋਲ ਬਜਾਜ, ਦੀਪੂ ਕਟਾਰੀਆ, ਸੁਨੀਲ ਮੈਨੀ, ਸੰਦੀਪ, ਵਿਜੈ ਸੇਤੀਆ ਅਤੇ ਭਾਰਤੀ ਪੁੰਜ ਸ਼ਾਮਲ ਸਨ, ਜਦ ਇਹ ਜੱਥਾ ਪਵਿੱਤਰ ਝੰਡਾ ਲੈ ਕੇ ਫਾਜ਼ਿਲਕਾ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿਚੋਂ ਲੰਘਿਆ ਤਾਂ ਲੋਕਾਂ ਨੇ ਆਪਣਿਆਂ ਘਰਾਂ ਤੇ ਦੁਕਾਨਾਂ ਤੋ ਬਾਹਰ ਆ ਕੇ ਭਗਤਾਂ ‘ਤੇ ਫੁੱਲਾਂ ਦੀ ਵਰਖਾ ਕੀਤੀ।ਜਿਕਰਯੋਗ ਹੈ ਕਿ ਵੱਖ-ਵੱਖ ਥਾਵਾਂ ਤੇ ਰੁਕਦਾ ਹੋਇਆ ਇਹ ਜੱਥਾ 14 ਮਾਰਚ ਨੂੰ ਸਾਲਾਸਰ ਧਾਮ ਪੁੱਜੇਗਾ ।

Check Also

ਖ਼ਾਲਸਾ ਕਾਲਜ ਵਿਖੇ ‘ਸਾਹਿਤ ਉਤਸਵ ਅਤੇ ਪੁਸਤਕ ਮੇਲੇ’ ਦਾ 19 ਨੂੰ ਹੋਵੇਗਾ ਆਗਾਜ਼

5 ਰੋਜ਼ਾ ਮੇਲੇ ਦੀ ਛੀਨਾ ਕਰਨਗੇ ਪ੍ਰਧਾਨਗੀ ਅੰਮ੍ਰਿਤਸਰ, 13 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਇਤਿਹਾਸਕ …

Leave a Reply