Monday, December 23, 2024

ਸਰਕਾਰੀ ਸਕੂਲ ਰੱਤੋਕੇ ਦੇ ਵਿਦਿਆਰਥੀਆਂ ਦਾ ਖੋ ਖੋ ਖੇਡਾਂ `ਚ ਸ਼ਾਨਦਾਰ ਪ੍ਰਦਰਸ਼ਨ

ਸੰਗਰੂਰ/ ਲੌਂਗਵਾਲ, 23 ਅਗਸਤ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਸੰਗਰੂਰ ਵਿਖੇ ਜ਼ੋਨ ਪੱਧਰੀ  ਖੋ ਖੋ ਗੇਮ ਦੇ ਲੜਕੇ ਅਤੇ ਲੜਕੀਆਂ ਦੇ ਸ਼ਾਨਦਾਰ PUNJ2308201904ਮੁਕਾਬਲਿਆਂ ਦਾ ਆਯੋਜਨ ਕੀਤਾ ਗਿਆ।ਜਿਸ ਵਿੱਚ ਜ਼ੋਨ ਦੇ ਕਈ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ ਅਤੇ ਇਸ ਵਿੱਚ ਸਰਕਾਰੀ ਐਲੀਮੈਂਟਰੀ ਸਕੂਲ ਰੱਤੋਕੇ ਦੀਆਂ ਟੀਮਾਂ ਨੇ ਸਕੂਲ ਅਪਗ੍ਰੇਡ ਹੋਣ ਤੋਂ ਬਾਅਦ ਪਹਿਲੀ ਵਾਰ ਭਾਗ ਲਿਆ ਅਤੇ ਅੰਡਰ 14 ਵਰਗ ਵਿੱਚ ਸ਼ਾਨਦਾਰ ਖੇਡ ਦਾ ਮੁਜ਼ਾਹਰਾ ਕਰਦਿਆਂ ਰੱਤੋਕੇ ਦੇ ਲੜਕੇ ਅਤੇ ਲੜਕੀਆਂ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।ਮੈਚ ਦੌਰਾਨ ਨਵਜੋਤ ਕੌਰ, ਜੈਸਮੀਨ ਕੌਰ, ਅਮਰਿੰਦਰ ਸਿੰਘ, ਸੁਖਜਿੰਦਰ ਸਿੰਘ ਅਤੇ ਜੁਗਰਾਜ ਸਿੰਘ ਦੀ ਖੇਡ ਕਾਬਿਲੇ ਤਾਰੀਫ ਸੀ।
            ਇਨਾਮ ਜਿੱਤ ਕੇ ਪਿੰਡ ਪਹੁੰਚਣ ਤੇ ਖਿਡਾਰੀਆਂ ਦਾ ਸਵਾਗਤ ਸਰਪੰਚ ਕੁਲਦੀਪ ਕੌਰ, ਵੀਰਪਾਲ ਸਿੰਘ, ਸਕੂਲ ਅਧਿਆਪਕ ਪ੍ਰਦੀਪ ਸਿੰਘ, ਸਤਪਾਲ ਕੌਰ, ਪਰਵੀਨ ਕੌਰ, ਕਰਮਜੀਤ ਕੌਰ, ਰੇਨੂੰ ਸਿੰਗਲਾ ਅਤੇ ਰਣਜੀਤ ਕੌਰ ਆਦਿ ਨੇ ਬਹੁਤ ਗਰਮਜੋਸ਼ੀ ਨਾਲ ਕੀਤਾ।ਇਸ ਖੁਸ਼ੀ `ਚ ਬੱਚਿਆਂ ਨੇ ਭੰਗੜਾ ਵੀ ਪਾਇਆ।ਵਿਦਿਆਰਥੀਆਂ ਦੇ ਨਾਲ ਨਾਲ ਟੀਮ ਇੰਚਾਰਜ ਅਤੇ ਕੋਚ ਸੁਖਪਾਲ ਸਿੰਘ ਦਾ ਵੀ ਸਨਮਾਨ ਕੀਤਾ ਗਿਆ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply