Monday, December 23, 2024

ਅਧਿਆਪਕ ਵਲੋਂ ਵਿਦਿਆਰਥਣਾਂ ਦੀ ਸਾਰੀ ਫੀਸ ਪੱਲਿਓਂ ਦੇਣ ਦਾ ਫੈਸਲਾ

ਭੀਖੀ, 8 ਸਤੰਬਰ (ਪੰਜਾਬ ਪੋਸਟ – ਕਮਲ ਕਾਂਤ) – ਇਥੋਂ ਨੇੜਲੇ ਪਿੰਡ ਬੀਰ ਹੋਡਲਾ ਕਲਾਂ ਦੇ ਸਰਕਾਰੀ ਸੈਕੰਡਰੀ ਸਕੂਲ ਵਿਖੇ ਅਧਿਆਪਕ ਵਜੋਂ ਲੰਮੇ ਸਮੇਂ ਤੋਂ ਸੇਵਾ PUNJ0809201907ਨਿਭਾਅ ਰਹੇ ਸਟੇਟ ਅਵਾਰਡੀ ਡਾ. ਕਰਨੈਲ ਵੈਰਾਗੀ ਵਲੋਂ ਫੈਸਲਾ ਕੀਤਾ ਗਿਆ ਹੈ ਕਿ ਉਹਨਾਂ ਦੇ ਸਕੂਲ ਵਿੱਚ ਗਿਆਰਵੀਂ ਜਮਾਤ ਦੀਆਂ ਸਾਰੀਆਂ ਲੜਕੀਆਂ ਦੀ ਬਣਦੀ ਸਾਰੀ ਫੀਸ ਉਹ ਖੁਦ ਆਪਣੇ ਕੋਲੋਂ ਭਰਨਗੇ।ਡਾ. ਵੈਰਾਗੀ ਨੇ ਕਿਹਾ ਕਿ ਉਹਨਾਂ ਦੇ ਇਸ ਉਪਰਾਲੇ ਨਾਲ ਲੋੜਵੰਦ ਮਾਪਿਆਂ ਦੀਆਂ ਧੀਆਂ ਪੜ੍ਹ ਕੇ ਕਿਸੇ ਚੰਗੇ ਮੁਕਾਮ ’ਤੇ ਪੁੱਜ ਜਾਣ।ਸਾਰੀਆਂ ਵਿਦਿਆਰਥਣਾਂ ਦੀਆਂ ਫੀਸਾਂ, ਕਿਤਾਬਾਂ ਆਦਿ ਦੀ ਜੁੰਮੇਵਾਰੀ ਉਹਨਾਂ ਆਪਣੇ ਜਿੰਮੇ ਲਈ ਹੈ।
                ਜਿਕਰਯੋਗ ਹੈ ਕਿ ਡਾ. ਕਰਨੈਲ ਵੈਰਾਗੀ ਉਹਨਾਂ ਅਧਿਆਪਕਾਂ ਵਿਚੋਂ ਹਨ, ਜਿਹਨਾਂ ਦੇ ਪੜ੍ਹਾਏ ਵਿਦਿਆਰਥੀ ਉੱਚ ਅਹੁਦਿਆਂ ’ਤੇ ਵੱਖ-ਵੱਖ ਵਿਭਾਗਾਂ ਵਿੱਚ ਸੇਵਾਵਾਂ ਨਿਭਾਅ ਰਹੇ ਹਨ।ਉਹ ਹਰ ਸਮੇਂ ਆਪਣੇ ਵਿਦਿਆਰਥੀਆਂ ਲਈ ਕੁੱਝ ਨਵਾਂ ਕਰਨ ਲਈ ਸੋਚਦੇ ਰਹਿੰਦੇ ਹਨ, ਸਾਹਿਤ ਦੇ ਖੇਤਰ ਵਿੱਚ ਵੀ ਡਾ. ਵੈਰਾਗੀ ਵਲੋਂ ਚੰਗਾ ਨਾਮਣਾ ਖੱਟਿਆ ਹੈ।ਇਸ ਬਾਰੇ ਵੱਖ-ਵੱਖ ਸਮਾਜਿਕ ਜਥੇਬੰਦੀਆਂ ਨੇ ਕਿਹਾ ਕਿ ਡਾ. ਵੈਰਾਗੀ ਵਰਗੇ ਅਧਿਆਪਕਾਂ ਦੀ ਸਮਾਜ ਨੂੰ ਬਹੁਤ ਲੋੜ ਹੈ ਜੋ ਆਪਣੇ ਵਿਦਿਆਰਥੀਆਂ ਨੂੰ ਪੜ੍ਹਾਉਣ ਦੇ ਨਾਲ-ਨਾਲ ਉਹਨਾਂ ਦੀਆਂ ਮੁੱਢਲੀਆਂ ਲੋੜਾਂ ਦੀ ਵੀ ਪੂਰਤੀ ਕਰਦੇ ਹਨ।
 

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply