ਅੰਮ੍ਰਿਤਸਰ, ਸਤੰਬਰ 23 (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਜਨਮ ਦਿਨ ਸਬੰਧੀ ਮਨਾਏ ਜਾ ਰਹੇ ਸੇਵਾ-ਹਫ਼ਤੇ ਦੌਰਾਨ ਵਿਧਾਨ ਸਭਾ ਹਲਕਾ ਪੱਛਮੀ ਦੇ ਭਾਜਪਾ ਵਰਕਰਾਂ ਨੇ ਮਿਲ ਕੇ ਜਿਲਾ ਭਾਜਪਾ ਸਕੱਤਰ ਮੀਨੂ ਸਹਿਗਲ ਦੀ ਅਗਵਾਈ `ਚ ਪੁਤਲੀਘਰ ਸਥਿਤ ਸੈਂਟਰਲ ਖਾਲਸਾ ਯਤੀਮਖ਼ਾਨਾ ਵਿਖੇ ਫਲ ਅਤੇ ਖਾਣ-ਪੀਣ ਦਾ ਸਮਾਨ ਵੰਡਿਆ ਗਿਆ।ਜਿਸ ਦੌਰਾਨ ਪ੍ਰਦੇਸ਼ ਭਾਜਪਾ ਸਕੱਤਰ ਰਾਕੇਸ਼ ਗਿੱਲ ਅਤੇ ਜਿਲਾ ਭਾਜਪਾ ਸੇਵਾ-ਹਫ਼ਤਾ ਸੰਯੋਜਕ ਤੇ ਜਿਲਾ ਜਨਰਲ ਸਕੱਤਰ ਡਾ. ਰਾਮ ਚਾਵਲਾ ਵੀ ਮੌਜੂਦ ਰਹੇ।
ਮੀਨੂ ਸਹਿਗਲ ਨੇ ਗੱਲਬਾਤ ਕਰਦਿਆਂ ਕਿਹਾ ਕਿ `ਨਰ ਸੇਵਾ ਹੀ ਨਰਾਇਣ ਸੇਵਾ` ਹੈ।ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਵੀ ਇਸ ਗੱਲ `ਤੇ ਜ਼ੋਰ ਦੇ ਰਹੇ ਹਨ ਕਿ ਸਾਨੂੰ ਆਪਣੇ ਆਲੇ ਦੁਆਲੇ ਰਹਿਣ ਵਾਲੇ ਕਮਜੋਰ ਵਰਗ ਦੇ ਲੋਕਾਂ ਦੀ ਸਹਾਇਤਾ ਕਰਨੀ ਚਾਹੀਦੀ ਹੈ।ਅੱਜ ਉਨਾਂ ਦੀ ਟੀਮ ਨੇ ਮਿਲ ਕੇ ਯਤੀਮਖ਼ਾਨਾ `ਚ ਫਲ ਅਤੇ ਖਾਣ-ਪੀਣ ਦਾ ਸਮਾਨ ਵੰਡਿਆ ਹੈ।
ਇਸ ਮੌਕੇ ਦੀਪਕ ਸਹਿਗਲ, ਸੁਭਾਸ਼ ਸੂਦ, ਅਸ਼ਵਨੀ ਬਾਬਾ, ਰਮੇਸ਼ ਪੱਪੂ, ਰਮਨ ਛੇਹਰਟਾ, ਗੁਰਨਾਮ ਛੀਨਾ, ਅਮਰ ਚੰਨ, ਮੰਨੂ ਖੰਨਾ, ਕੁਲਦੀਪ ਸ਼ਰਮਾ, ਸੰਨੀ, ਚਿੰਟੂ ਮਹਿਰਾ, ਰੋਹੀਤ ਗਿੱਲ, ਤਰੁਣ ਅਰੋੜਾ, ਮੁਨੀਸ਼ ਸੂਦ ਸਮੇਤ ਕਈ ਭਾਜਪਾ ਵਰਕਰ ਮੌਜੂਦ ਸਨ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀਆਂ ਵਿਦਿਆਰਥਣਾਂ ਦਾ ਇੰਟਰ ਖਾਲਸਾ ਸਕੂਲ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ
ਅੰਮ੍ਰਿਤਸਰ, 23 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ …