ਅੰਡਰ 14 ਤੇ 17 ਦੇ ਕਈ ਵਰਗਾਂ `ਚ ਮਾਝੇ ਦੇ ਮੁੰਡੇ ਤੇ ਕੁੜੀਆਂ ਜੇਤੂ
ਅੰਮ੍ਰਿਤਸਰ, 23 ਸਤੰਬਰ (ਪੰਜਾਬ ਪੋਸਟ – ਜਗਦੀਪ ਸਿੰਘ) – ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਫੈਸ਼ਿੰਗ ਐਸੋਸੀਏਸ਼ਨ ਪੰਜਾਬ ਵੱਲੋਂ ਬੀੜ ਬਾਬਾ ਬੁੱਢਾ ਸਾਹਿਬ ਪਬਲਿਕ ਸਕੂਲ ਵਿਖੇ ਹੋ ਰਹੀ ਰਾਜ ਪੱਧਰੀ ਫੈਂਸਿੰਗ ਚੈਂਪੀਅਨਸ਼ਿਪ ਦੇ ਪਹਿਲੇ ਦਿਨ ਹੋਏ ਵੱਖ-ਵੱਖ ਈਵੈਂਟ ਵਿਚੋਂ ਮਾਝੇ ਦੇ ਮੁੰਡੇ ਅਤੇ ਕੁੜੀਆਂ ਨੇ ਵੱਖ-ਵਖ ਵਰਗਾਂ ਦੇ ਮੈਚਾਂ ਵਿਚ ਜਿੱਤਾਂ ਦਰਜ ਕੀਤੀਆਂ ਹਨ।ਕੋਚ ਬਲਿਹਾਰ ਸਿੰਘ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਇਪੀ ਅੰਡਰ 17 ਟੀਮ ਲੜਕੇ ਵਿੱਚ ਅੰਮਿ੍ਰਤਸਰ ਜ਼ਿਲ੍ਹੇ ਦੀ ਟੀਮ ਪਹਿਲੇ, ਗੁਰਦਾਸਪੁਰ ਦੂਸਰੇ ਅਤੇ ਪਟਿਆਲਾ ਦੀ ਟੀਮ ਤੀਸਰੇ ਸਥਾਨ ਉਤੇ ਰਹੀ।ਅੰਡਰ 17 ਫੈਬਰ ਟੀਮ ਲੜਕੇ ਵਿੱਚ ਪਟਿਆਲਾ ਪਹਿਲੇ, ਗੁਰਦਾਸਪੁਰ ਦੂਸਰੇ ਅਤੇ ਅੰਮ੍ਰਿਤਸਰ ਤੀਸਰੇ ਸਥਾਨ `ਤੇ ਰਿਹਾ। ਅੰਡਰ 17 ਫੋਇਲ ਲੜਕੀਆਂ ਵਿੱਚ ਵੀ ਪਟਿਆਲਾ ਪਹਿਲੇ, ਫਤਿਹਗੜ ਸਾਹਿਬ ਦੂਸਰੇ ਅਤੇ ਸੰਗਰੂਰ ਤੀਸਰੇ ਸਥਾਨ `ਤੇ ਆਏ।
ਅੰਡਰ 14 ਫੈਬਰ ਟੀਮ ਲੜਕੀਆਂ ਵਿੱਚ ਤਰਨਤਾਰਨ ਜਿਲ੍ਹਾ ਪਹਿਲੇ, ਫਤਹਿਗੜ੍ਹ ਸਾਹਿਬ ਦੂਸਰੇ ਅਤੇ ਅੰਮਿ੍ਰਤਸਰ ਤੇ ਪਟਿਆਲਾ ਸਾਂਝੇ ਤੌਰ `ਤੇ ਤੀਸਰੇ ਸਥਾਨ ਉਤੇ ਰਹੇ।ਇਪੀ ਅੰਡਰ 14 ਲੜਕੀਆਂ ਵਿੱਚ ਤਰਨਤਾਰਨ ਪਹਿਲੇ, ਪਟਿਆਲਾ ਦੂਸਰੇ ਅਤੇ ਫਿਰੋਜ਼ਪੁਰ ਤੀਸਰੇ ਸਥਾਨ ਉਤੇ ਰਹੇ।ਅੰਡਰ 14 ਇਪੀ ਟੀਮ ਲੜਕੇ ਵਿਚ ਪਟਿਆਲਾ ਪਹਿਲੇ, ਅੰਮ੍ਰਿਤਸਰ ਦੂਸਰੇ ਅਤੇ ਤਰਨਤਾਰਨ ਤੇ ਫਿਰੋਜ਼ਪੁਰ ਸਾਂਝੇ ਤੌਰ `ਤੇ ਤੀਸਰੇ ਸਥਾਨ ਉਤੇ ਰਹੇ।
ਜਿਲ੍ਹਾ ਫੈਂਸਿੰਗ ਐਸੋਸੀਏਸ਼ਨ ਦੇ ਚੇਅਰਮੈਨ ਹਰਵੰਤ ਸਿੰਘ ਦੀ ਪ੍ਰਧਾਨਗੀ ਹੇਠ ਕਰਵਾਈ ਜਾ ਰਹੀ ਇਸ ਰਾਜ ਪੱਧਰੀ ਚੈਂਪੀਅਨਸ਼ਿਪ ਦੇ ਜਨਰਲ ਸਕੱਤਰ ਨੈਸ਼ਨਲ ਐਵਾਰਡੀ ਹਜ਼ੂਰਾ ਸਿੰਘ ਨੇ ਦੱਸਿਆ ਕਿ ਰਾਜ ਭਰ ਵਿਚੋਂ 250 ਤੋਂ ਵੱਧ ਖਿਡਾਰੀ ਇਸ ਚੈਂਪੀਅਨਸ਼ਿਪ ਵਿਚ ਭਾਗ ਲੈ ਰਹੇ ਹਨ, ਜਿੰਨਾ ਵਾਸਤੇ ਰਿਹਾਇਸ਼ ਅਤੇ ਖਾਣ-ਪੀਣ ਦੇ ਪ੍ਰਬੰਧ ਸ੍ਰੋਮਣੀ ਕਮੇਟੀ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ।
ਇਸ ਮੌਕੇ ਵੈਟਰਨ ਖਿਡਾਰੀ ਪ੍ਰੋ. ਨਿਰਮਲ ਸਿੰਘ ਰੰਧਾਵਾ, ਸ਼ੇਰਜੰਗ ਸਿੰਘ ਹੁੰਦਲ ਸੀਨੀਅਰ ਵਾਇਸ ਪ੍ਰਧਾਨ, ਪਿ੍ਰੰਸੀਪਲ ਤਰਨਜੀਤ ਸਿੰਘ, ਦਿਲਬਾਗ ਸਿੰਘ ਪੰਡੋਰੀ ਜੁਇੰਟ ਸਕੱਤਰ, ਜਤਿੰਦਰਪਾਲ ਸਿੰਘ, ਗੁਨਵੰਤ ਸਿੰਘ ਵਾਈਸ, ਨਰਿੰਦਰ ਕੁਮਾਰ ਪਟਿਆਲਾ, ਤਰਲੋਚਨ ਸਿੰਘ ਡੋਗਰਾ, ਵਰਿੰਦਰਜੀਤ ਸਿੰਘ, ਸ਼ਰਦ ਕੁਮਾਰ, ਦਿਲਬਾਗ ਸਿੰਘ, ਅਰਵਿੰਦਰ ਸਿੰਘ, ਮਨਜੀਤ ਸਿੰਘ ਝਬਾਲ ਅਤੇ ਹੋਰ ਅਹੁਦੇਦਾਰ ਵੀ ਹਾਜ਼ਰ ਸਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …