Monday, December 23, 2024

ਵਿਧਾਨ ਸਭਾ ਹਲਕਾ ਪੱਛਮੀ ਦੀ ਭਾਜਪਾ ਟੀਮ ਨੇ ਯਤੀਮਖ਼ਾਨੇ `ਚ ਫਲ ਤੇ ਜਰੂਰਤ ਦਾ ਸਮਾਨ ਵੰਡਿਆ

ਅੰਮ੍ਰਿਤਸਰ, ਸਤੰਬਰ 23 (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਜਨਮ ਦਿਨ ਸਬੰਧੀ ਮਨਾਏ ਜਾ ਰਹੇ ਸੇਵਾ-PUNJ2209201913ਹਫ਼ਤੇ ਦੌਰਾਨ ਵਿਧਾਨ ਸਭਾ ਹਲਕਾ ਪੱਛਮੀ ਦੇ ਭਾਜਪਾ ਵਰਕਰਾਂ ਨੇ ਮਿਲ ਕੇ ਜਿਲਾ ਭਾਜਪਾ ਸਕੱਤਰ ਮੀਨੂ ਸਹਿਗਲ ਦੀ ਅਗਵਾਈ `ਚ ਪੁਤਲੀਘਰ ਸਥਿਤ ਸੈਂਟਰਲ ਖਾਲਸਾ ਯਤੀਮਖ਼ਾਨਾ ਵਿਖੇ ਫਲ ਅਤੇ ਖਾਣ-ਪੀਣ ਦਾ ਸਮਾਨ ਵੰਡਿਆ ਗਿਆ।ਜਿਸ ਦੌਰਾਨ ਪ੍ਰਦੇਸ਼ ਭਾਜਪਾ ਸਕੱਤਰ ਰਾਕੇਸ਼ ਗਿੱਲ ਅਤੇ ਜਿਲਾ ਭਾਜਪਾ ਸੇਵਾ-ਹਫ਼ਤਾ ਸੰਯੋਜਕ ਤੇ ਜਿਲਾ ਜਨਰਲ ਸਕੱਤਰ ਡਾ. ਰਾਮ ਚਾਵਲਾ ਵੀ ਮੌਜੂਦ ਰਹੇ।
ਮੀਨੂ ਸਹਿਗਲ ਨੇ ਗੱਲਬਾਤ ਕਰਦਿਆਂ ਕਿਹਾ ਕਿ `ਨਰ ਸੇਵਾ ਹੀ ਨਰਾਇਣ ਸੇਵਾ` ਹੈ।ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਵੀ ਇਸ ਗੱਲ `ਤੇ ਜ਼ੋਰ ਦੇ ਰਹੇ ਹਨ ਕਿ ਸਾਨੂੰ ਆਪਣੇ ਆਲੇ ਦੁਆਲੇ ਰਹਿਣ ਵਾਲੇ ਕਮਜੋਰ ਵਰਗ ਦੇ ਲੋਕਾਂ ਦੀ ਸਹਾਇਤਾ ਕਰਨੀ ਚਾਹੀਦੀ ਹੈ।ਅੱਜ ਉਨਾਂ ਦੀ ਟੀਮ ਨੇ ਮਿਲ ਕੇ ਯਤੀਮਖ਼ਾਨਾ `ਚ ਫਲ ਅਤੇ ਖਾਣ-ਪੀਣ ਦਾ ਸਮਾਨ ਵੰਡਿਆ ਹੈ।  
         ਇਸ ਮੌਕੇ ਦੀਪਕ ਸਹਿਗਲ, ਸੁਭਾਸ਼ ਸੂਦ, ਅਸ਼ਵਨੀ ਬਾਬਾ, ਰਮੇਸ਼ ਪੱਪੂ, ਰਮਨ ਛੇਹਰਟਾ, ਗੁਰਨਾਮ ਛੀਨਾ,  ਅਮਰ ਚੰਨ, ਮੰਨੂ ਖੰਨਾ, ਕੁਲਦੀਪ ਸ਼ਰਮਾ, ਸੰਨੀ, ਚਿੰਟੂ ਮਹਿਰਾ, ਰੋਹੀਤ ਗਿੱਲ, ਤਰੁਣ ਅਰੋੜਾ, ਮੁਨੀਸ਼ ਸੂਦ ਸਮੇਤ ਕਈ ਭਾਜਪਾ ਵਰਕਰ ਮੌਜੂਦ ਸਨ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply