ਸੁਨਾਮ/ ਲੌਂਗੋਵਾਲ, 22 ਅਕਤੂਬਰ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਅਕੇਡੀਆ ਵਰਲਡ ਸਕੂਲ ਵਿਖੇ ਸ਼ੁੱਕਰਵਾਰ ਨੂੰ ਕਹਾਣੀ ਉਚਾਰਨ ਮੁਕਾਬਲਾ ਕਰਵਾਇਆ ਗਿਆ।ਸਕੂਲ ਦੇ ਪ੍ਰਿੰਸੀਪਲ ਮੈਡਮ ਰਣਜੀਤ ਕੌਰ ਦੀ ਅਗਵਾਈ ਹੇਠ ਕਰਵਾਏ ਗਏ ਮੁਕਾਬਲੇ ਦਾ ਮਕਸਦ ਬੱਚਿਆਂ `ਚ ਹੌਂਸਲਾ ਵਧਾਉਣਾ ਸੀ।ਇਸ ਮੁਕਾਬਲੇ ਵਿੱਚ ਯੂ.ਕੇ.ਜੀ ਦੇ ਵਿਦਿਆਰਥੀਆਂ ਨੇ ਸਵੈ-ਜਾਣਕਾਰੀ ਦਿੰਦੇ ਹੋਏ ਬਹੁਤ ਉਤਸ਼ਾਹ ਤੇ ਜੋਸ਼ ਨਾਲ ਭਾਗ ਲਿਆ।ਪ੍ਰਿੰਸੀਪਲ ਮੈਡਮ ਰਣਜੀਤ ਕੌਰ ਅਤੇ ਤਮੰਨਾ ਮੈਡਮ ਨੇ ਮੁਕਾਬਲੇ ਦੀ ਜਜਮੈਂਟ ਦੀ ਡਿਊਟੀ ਬਾਖੂਬੀ ਨਿਭਾਈ।ਮੁਕਾਬਲੇ ਵਿਚੋਂ ਪਹਿਲਾਂ ਸਥਾਨ ਗੁਰਸ਼ਾਨ ਸਿੰਘ ਅਤੇ ਗੁਰਲੀਨ ਕੌਰ ਨੇ, ਦੂਸਰਾ ਸਥਾਨ ਏਕਨੂਰ ਸਿੰਘ ਖੁਰਮੀ ਨੇ ਤੀਸਰਾ ਸਥਾਨ ਮਹਿਕਦੀਪ ਕੌਰ ਨੇ ਹਾਸਲ ਕੀਤਾ।ਸਕੂਲ ਦੇ ਚੇਅਰਮੈਨ ਐਡਵੋਕੇਟ ਗਗਨਦੀਪ ਸਿੰਘ ਨੇ ਬੱਚਿਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ।ਇਸ ਮੌਕੇ ਅਧਿਆਪਕਾਂ ਕੋਮਲ ਸ਼ਰਮਾ ਅਤੇ ਸੋਨੀਆ ਬੱਤਰਾ ਵੀ ਹਾਜ਼ਰ ਸਨ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …