Monday, December 23, 2024

ਨਾਗਰਿਕਤਾ ਕਾਨੂੰਨ ਵਿਰੁੱਧ ਕੀਤੀ ਰੈਲੀ

ਲੌਂਗੋਵਾਲ, 18 ਦਸੰਬਰ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਅਤੇ ਨੌਜਵਾਨ ਭਾਰਤ ਸਭਾ (ਪੰਜਾਬ) ਵਲੋਂ ਨਾਗਰਿਕਤਾ PPNJ1812201906ਕਾਨੂੰਨ ਤਹਿਤ ਜਾਮੀਆ ਮਿਲੀਆ ਯੂਨੀਵਰਸਿਟੀ ਅੰਦਰ ਪੁਲਿਸ ਦੁਆਰਾ ਧੱਕੇ ਨਾਲ ਦਾਖ਼ਲ ਹੋ ਕੇ ਅੰਨਾ ਜਬਰ ਢਾਹੁਣ ਇੱਕ ਵਿਦਿਆਰਥੀ ਨੂੰ ਮੌਤ ਦੇ ਘਾਟ ਉਤਾਰਨ ਅਤੇ ਕਈ ਵਿਦਿਆਰਥੀਆਂ, ਵਿਦਿਆਰਥਣਾਂ ਨੂੰ ਸਖਤ ਜਖ਼ਮੀ ਕਰਨ ਖਿਲਾਫ ਕਸਬਾ ਲੌਂਗੋਵਾਲ ਵਿਖੇ ਰੈਲੀ ਕੀਤੀ ਗਈ।ਰੈਲੀ ਨੂੰ ਸੰਬੋਧਨ ਕਰਦਿਆਂ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾ ਸਕੱਤਰ ਲਖਵੀਰ ਸਿੰਘ ਲੌਂਗੋਵਾਲ, ਨੌਜਵਾਨ ਭਾਰਤ ਸਭਾ (ਪੰਜਾਬ) ਦੇ ਆਗੂ ਪ੍ਰਗਟ ਸਿੰਘ ਕਾਲਾਝਾੜ, ਕਿਸਾਨ ਆਗੂ ਜਗਸੀਰ ਨਮੋਲ ਨੇ ਕਿਹਾ ਕਿ ਇੱਥੇ ਕੋਈ ਜਮਹੂਰੀਅਤ ਨਹੀਂ ਹੈ, ਫਾਸ਼ੀਵਾਦੀ ਭਾਰਤ ਸਰਕਾਰ ਅੰਦਰ ਹੁਣ ਅਣ- ਐਲਾਨੀ ਅਮਰਜੈਂਸੀ ਵਰਗੇ ਹਾਲਾਤ ਬਣ ਚੁੱਕੇ ਹਨ।ਇਥੇ ਹੱਕ ਮੰਗਣਾ ਵੀ ਗੁਨਾਹ ਹੋ ਗਿਆ ਹੈ।ਪਹਿਲਾਂ ਕਸ਼ਮੀਰ ਵਿੱਚ 370 ਧਾਰਾ ਅਤੇ 34ਏ ਹਟਾ ਕੇ ਭਿਆਨਕ ਜ਼ੁਲਮ ਢਾਹਿਆ ਗਿਆ ਲੋਕਾਂ ਨੂੰ ਘਰਾਂ ਅੰਦਰ ਨਜ਼ਰਬੰਦ ਕੀਤਾ ਗਿਆ, ਹਜ਼ਾਰਾਂ ਦੀ ਗਿਣਤੀ ਵਿੱਚ ਨੌਜਵਾਨਾਂ ਨੂੰ ਗਿ੍ਫਤਾਰ ਕਰਕੇ ਅੰਨਾ ਜ਼ੁਲਮ ਢਾਹਿਆ ਗਿਆ।ਉਥੇ ਅਜੇ ਵੀ ਲੋਕ ਸਰਕਾਰ ਖ਼ਿਲਾਫ਼ ਸੰਘਰਸ਼ ਕਰ ਰਹੇ ਹਨ।ਹੁਣ ਭਾਰਤੀ ਸਰਕਾਰ ਨਾਗਰਿਕਤਾ ਕਾਨੂੰਨ ਲਿਆ ਕੇ ਧਾਰਮਿਕ ਘੱਟਗਿਣਤੀਆਂ ਖਾਸ ਕਰਕੇ ਮੁਸਲਮਾਨਾਂ ਨੂੰ ਆਪਣਾ ਨਿਸ਼ਾਨਾ ਬਣਾ ਰਹੀ ਹੈ। ਕਹਿਣ ਨੂੰ ਇਥੋਂ ਦੇ ਸੰਵਿਧਾਨ ਅਨੁਸਾਰ ਸਾਰੇ ਧਰਮਾਂ ਲਈ ਬਰਾਬਰੀ ਹੈ ਅਤੇ ਭਾਰਤ ਧਰਮ ਨਿਰਪੱਖ ਦੇਸ਼ ਅਖਵਾਉਂਦਾ ਹੈ। ਪਰ ਧਰਮ ਨਿਰਪੱਖਤਾ ਦੇ ਲੱਗੇ ਲੇਬਲ ਨੂੰ ਪੂਰੀ ਤਰ੍ਹਾਂ ਚਕਨਾਚੂਰ ਕਰ ਦਿੱਤਾ ਗਿਆ ਹੈ ਜਮਹੂਰੀਅਤ ਲੀਰੋ-ਲੀਰ ਕਰ ਦਿੱਤੀ ਗਈ ਹੈ। ਹਕੂਮਤ ਸ਼ਾਂਤੀ ਦੇ ਨਾਂਅ ਹੇਠ ਜ਼ੁਲਮ ਦੀਆਂ ਹੱਦਾਂ ਪਾਰ ਕਰ ਰਹੀ ਹੈ।ਭਾਰਤੀ ਸਰਕਾਰ ਫਿਰਕੂ ਆਧਾਰ ‘ਤੇ ਵੰਡੀਆਂ ਪਾ ਰਹੀ ਹੈ।
 ਆਗੂਆਂ ਨੇ ਕਿਹਾ ਕਿ ਇਹ ਸਾਰਾ ਕੁੱਝ ਉਦੋਂ ਹੀ ਹੁੰਦਾ ਹੈ ਜਦੋਂ ਸਰਕਾਰਾਂ ਕੋਲ ਲੋਕ ਨੂੰ ਦੇਣ ਲਈ ਕੁੱਝ ਵੀ ਨਾ ਰਹੇ। ਆਗੂਆਂ ਅਖੀਰ ਤੇ ਕਿਹਾ ਕਿ ਜ਼ੋ ਹਾਲਾਤ ਪੈਦਾ ਕਰ ਦਿੱਤੇ ਗਏ ਹਨ ਉਨ੍ਹਾਂ ਕਾਰਨ ਪੂਰੇ ਭਾਰਤ ਅੰਦਰ ਅਫ਼ਰਾ-ਤਫਰੀ ਪੈਦਾ ਹੋ ਚੁੱਕੀ ਹੈ।ਇਨ੍ਹਾਂ ਦਿਨਾਂ ਵਿੱਚ ਹਰੇਕ ਸੂਬੇ ਅੰਦਰ ਵਿਸ਼ਾਲ ਪੱਧਰ ‘ਤੇ ਰੋਸ ਪ੍ਰਦਰਸ਼ਨ ਜਾਰੀ ਹਨ ਅਤੇ ਪੰਜਾਬ ਅੰਦਰ ਵੀ ਨਾਗਰਿਕਤਾ ਕਾਨੂੰਨ ਖਿਲਾਫ ਲਗਾਤਾਰ ਸੰਘਰਸ਼ ਹੋ ਰਹੇ ਹਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply