Sunday, December 22, 2024

 ਕੰਜਕ ਪੂਜਨ ਅਤੇ ਬਾਲੜੀ ਦਿਵਸ ਮਨਾਉਣ ਦੀ ਸਾਰਥਿਕਤਾ-ਬੰਦ ਹੋਵੇ ਭਰੂਣ ਹੱਤਿਆ – ਕਾਲੜਾ

PPN01101401

ਫਾਜਿਲਕਾ, 1 ਅਕਤੂਬਰ (ਵਿਨੀਤ ਅਰੋੜਾ) – ਕੰਜਕ ਪੂਜਨ ਅਤੇ ਬਾਲੜੀ ਦਿਵਸ ਮਨਾਉਣ ਦੀ ਸਾਰਥਕਤਾ ਇਸ ਗੱਲ ਉੱਤੇ ਨਿਰਭਰ ਕਰਦੀ ਹੈ ਕਿ ਸਰਕਾਰ ਅਤੇ ਸਾਰੇ ਸੰਗਠਨ ਮਿਲਕੇ ਇਸ ਗੱਲ ਦਾ ਪ੍ਰਣ ਲੈਣ ਕਿ ਭਾਰਤ ਵਿੱਚ ਹਰ ਰੋਜ਼ ਵੱਧ ਰਹੇ ਲਿੰਗ ਅਨਪਾਤ ਨੂੰ ਅਸੀ ਕਿਵੇਂ ਦੂਰ ਕਰੀਏ।ਇਨਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਸੋਸ਼ਲ ਵੇਲਫੇਅਰ ਸੋਸਾਇਟੀ ਦੇ ਪ੍ਰਧਾਨ ਅਤੇ ਗੈਰ ਸਰਕਾਰੀ ਸੰਸਥਾਵਾਂ ਦੇ ਸੰਯੋਜਕ ਸਿੱਖਿਆ ਸਾਸ਼ਤਰੀ ਰਾਜਕਿਸ਼ੋਰ ਕਾਲੜਾ ਨੇ ਅੱਜ ਪ੍ਰੈਸ ਨੂੰ ਜਾਰੀ ਇੱਕ ਬਿਆਨ ਵਿੱਚ ਕੀਤਾ ।
ਉਨ੍ਹਾਂ ਨੇ ਦੱਸਿਆ ਕਿ ਭਾਰਤ ਵਿੱਚ ਹਰ ਸਾਲ ਲੱਗਭੱਗ 5 ਲੱਖ ਲੜਕੀਆਂ ਭੂਰਣ ਦਾ ਗਰਭਪਾਤ ਕਰ ਕੇ ਉਨ੍ਹਾਂ ਨੂੰ ਜਨਮ ਦੇਣ ਤੋਂ ਪਹਿਲਾਂ ਹੀ ਮਾਰ ਦਿੱਤਾ ਜਾਂਦਾ ਹੈ ਅਤੇ ਪਿਛਲੇ 20 ਸਾਲਾਂ ਦੇ ਦੌਰਾਨ ਲੱਗਭੱਗ ਇੱਕ ਕਰੋੜ ਲੜਕੀਆਂ ਨੂੰ ਕੁੱਖ ਵਿੱਚ ਹੀ ਮਾਰਿਆ ਜਾ ਚੁੱਕਿਆ ਹੈ।ਇਸੇ ਤਰ੍ਹਾਂ ਹੀ ਕੰਨਿਆਵਾਂ ਨਾਲ ਕੁਕਰਮ ਦੀਆਂ ਹੋ ਰਹੀਆਂ ਘਟਨਾਵਾਂ ਵਿੱਚ ਵੀ ਹੋ ਰਿਹਾ ਵਾਧਾ ਸਮਾਜ ਲਈ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ।ਭਰੂਣ ਹੱਤਿਆ ਜਿਹੀ ਗੰਭੀਰ ਅਪਰਾਧ ਮਾਪੇ ਅਤੇ ਡਾਕਟਰ ਮਿਲਕੇ ਕਰ ਰਹੇ ਹਨ ਜਦੋਂ ਕਿ ਅਜਿਹਾ ਕਰਨਾ ਕਾਨੂੰਨੀ ਤੌਰ ਤੇ ਅਪਰਾਧ ਮੰਨਿਆ ਜਾਂਦਾ ਹੈ । ਭਾਰਤ ਵਿੱਚ ਭਰੂਣ ਹੱਤਿਆ ਪਿੰਡਾਂ ਦੀ ਬਜਾਏ ਸ਼ਹਿਰਾਂ ਵਿੱਚ ਅਤੇ ਅਨਪੜਾਂ ਦੀ ਬਜਾਏ ਪੜੇ ਲਿਖੇ ਲੋਕਾਂ ਵਿੱਚ ਜਿਆਦਾ ਹੁੰਦੀ ਹੈ ਕਿਉਂਕਿ ਅੱਜ ਵੀ ਬੇਟੇ ਨੂੰ ਵਾਰਿਸ ਅਤੇ ਧੀ ਨੂੰ ਬੋਝ ਸੱਮਝਿਆ ਜਾਂਦਾ ਹੈ ।
ਜੈਕਸਨ ਵੈਰਨ ਦੁਆਰਾ ਸੰਪਾਦਿਤ ਜੈਂਡਰ ਡਿਸਕਰਿਮਿਨੇਸ਼ਨ ਅਮੰਗ ਯੰਗ ਚਿਲਡਰਨ’ ਦੁਆਰਾ 5 ਦੇਸ਼ਾਂ ਭਾਰਤ , ਚੀਨ, ਕੋਰੀਆ, ਪਾਕਿਸਤਾਨ ਅਤੇ ਤਾਇਵਾਨ ਵਿੱਚ ਕੀਤੇ ਗਏ ਅਧਿਐਨ ਦੇ ਹਵਾਲੇ ਨਾਲ ਸ਼੍ਰੀ ਕਾਲੜਾ ਨੇ ਦੱਸਿਆ ਕਿ ਇਸ ਸਾਰੇ ਦੇਸ਼ਾਂ ਵਿੱਚ ਧੀ ਦੀ ਬਜਾਏ ਪੁੱਤਰਾਂ ਨੂੰ ਜਿਆਦਾ ਅਧਿਮਾਨ ਦਿੱਤਾ ਜਾਂਦਾ ਹੈ।ਪਾਕਿਸਤਾਨ ਵਿੱਚ ਭਰੂਣ ਹੱਤਿਆ ਨਹੀਂ ਕੀਤੀ ਜਾਂਦੀ ਪਰ ਜਦੋਂ ਤੱਕ ਪੁੱਤਰ ਨਹੀਂ ਹੋ ਜਾਂਦਾ ਔਰਤਾਂ ਬੱਚਿਆਂ ਨੂੰ ਜਨਮ ਦਿੰਦੀ ਰਹਿੰਦੀਆਂ ਹਨ । ਸਾਮਾਜਕ ਵਰਕਰ ਨੇ ਕਿਹਾ ਕਿ ਇਸ ਸੰਬੰਧ ਵਿੱਚ ਭਾਰਤ ਵਿੱਚ ਪੰਜਾਬ ਦੀ ਹਾਲਤ ਤਰਸਯੋਗ ਹੈ। ਦੇਸ਼ ਦੇ ਜਿਨ੍ਹਾਂ 40 ਜਿਲਿਆਂ ਵਿੱਚ ਲਿੰਗ ਅਨਪਾਤ ਵਿੱਚ ਅਸਮਾਨਤਾ ਬਹੁਤ ਜਿਆਦਾ ਹਨ ਉਨ੍ਹਾਂ ਵਿੱਚ ਪੰਜਾਬ ਦੇ ਸਾਰੇ 22 ਜਿਲ੍ਹੇ ਸ਼ਾਮਿਲ ਹਨ।ਰਾਜ ਦੇ ਇਨਾਂ ਜਿਲਿਆਂ ਵਿੱਚੋਂ 10 ਜਿਲਿਆਂ ਵਿੱਚ 1000 ਲੜਕਿਆਂ ਦੇ ਪਿੱਛੇ ਲੜਕੀਆਂ ਦੀ ਗਿਣਤੀ 846 ਤੋਂ ਵੀ ਘੱਟ ਹਨ ।ਸੋਸਾਇਟੀ ਦੇ ਪ੍ਰਧਾਨ ਦੇ ਅਨੁਸਾਰ ਇਸ ਉੱਤੇ ਕਾਬੂ ਲਈ ਵਿਆਹ ਦੇ ਬਾਅਦ ਨੇੜਲੇ ਹਸਪਤਾਲਾਂ ਵਿੱਚ ਹਰ ਇੱਕ ਪਤੀ-ਪਤਨੀ ਨੂੰ ਡਾਕਟਰੀ ਜਾਂਚ ਕਰਵਾਉਣ ਅਤੇ ਗਰਭਵਤੀ ਔਰਤਾਂ ਨੂੰ ਪੰਜੀਕ੍ਰਿਤ ਕਰਵਾਉਣ ਦਾ ਨਿਯਮ ਲਾਜ਼ਮੀ ਕੀਤਾ ਜਾਵੇ ਅਤੇ ਪਹਿਲੇ ਚਾਰ ਮਹੀਨੇ ਤੱਕ ਇਸ ਗੱਲ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ ਤਾਂਕਿ ਕੋਈ ਔਰਤ ਗਰਭਪਾਤ ਨਾ ਕਰਵਾ ਸਕੇ।ਸੰਸਥਾਵਾਂ ਦੇ ਸੰਯੋਜਕ ਨੇ ਕਿਹਾ ਕਿ ਇਸ ਸਾਮਾਜਕ ਕੁਰੀਤੀਆਂ ਨੂੰ ਰੋਕਣ ਲਈ ਸਰਕਾਰ ਨੂੰ ਕਠੋਰ ਨਿਯਮ ਬਣਾਉਣੇ ਹੋਣਗੇ ਅਤੇ ਸਾਰੇ ਸਾਮਾਜਕ, ਧਾਰਮਿਕ, ਅਧਿਆਪਕਾਂ ਅਤੇ ਮਹਿਲਾ ਸੰਗਠਨਾਂ ਨੂੰ ਵੀ ਅੱਗੇ ਆਉਣਾ ਹੋਵੇਗਾ ਉਦੋਂ ਕੰਜਕ ਪੂਜਨ ਕਰਨ ਅਤੇ ਬਾਲੜੀ ਦਿਵਸ ਮਨਾਉਣ ਦੀ ਸਾਰਥਿਕਤਾ ਸਿੱਧ ਹੋ ਸਕੇਗੀ ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply