ਫਾਜਿਲਕਾ , 2 ਅਕਤੂਬਰ ( ਵਿਨੀਤ ਅਰੋੜਾ ): ਸਵੱਛ ਭਾਰਤ ਅਭਿਆਨ ਦੇ ਤਹਿਤ ਅੱਜ ਉਂਨ ਬਾਜ਼ਾਰ ਸਥਿਤ ਸਚਦੇਵਾ ਹਸਪਤਾਲ ਦੇ ਸੰਚਾਲਕ ਛਾਤੀ ਰੋਗ ਮਾਹਰ ਡਾ. ਵਿਜੈ ਸਚਦੇਵਾ ਨੇ ਆਪਣੇ ਸਮੂਹ ਸਟਾਫ ਨੂੰ ਸਫਾਈ ਨੂੰ ਲੈ ਕੇ ਸਹੁੰ ਦਵਾਈ ਅਤੇ ਅੱਗੇ ਆਪਣੇ ਆਲੇ ਦੁਆਲੇ ਫੈਲਣ ਵਾਲੀ ਗੰਦਗੀ ਨੂੰ ਸਾਫ਼ ਕਰਣ ਲਈ ਅਪੀਲ ਕੀਤੀ ।ਇਸ ਮੌਕੇ ਆਪਣੇ ਸਟਾਫ ਨੂੰ ਸੰਬੋਧਨ ਕਰਦੇ ਹੋਏ ਡਾ. ਸਚਦੇਵਾ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨਮੰਤਰੀ ਨਰੇਂਦਰ ਮੋਦੀ ਦੁਆਰਾ ਚਲਾਇਆ ਇਹ ਅਭਿਆਨ ਇੱਕ ਚੰਗਾ ਕਦਮ ਹੈ।ਉਨ੍ਹਾਂ ਨੇ ਕਿਹਾ ਕਿ ਗੰਦਗੀ ਨਾਲ ਕਈ ਬੀਮਾਰੀਆਂ ਪੈਦਾ ਹੁੰਦੀਆਂ ਹਨ ਅਤੇ ਲੋਕਾਂ ਲਈ ਇਹ ਜਾਨਲੇਵਾ ਸਾਬਤ ਹੋ ਸਕਦੀਆਂ ਹਨ।ਜਿਸਦੇ ਲਈ ਅੱਜ ਜ਼ਰੂਰਤ ਹੈ ਕਿ ਆਪਣੇ ਆਸੇ ਪਾਸੇ ਸਵੱਛ ਰੱਖਿਆ ਜਾਵੇਗਾ।ਇਸ ਮੌਕੇ ਸੁਰੈਣ ਲਾਲ ਕਟਾਰਿਆ, ਡਾ.ਅਸ਼ੀਸ਼ ਗਰੋਵਰ, ਡਾ. ਦੀਪਿਕਾ ਗਰੋਵਰ, ਡਾ. ਸ਼ਮਿੰਦਰ ਵਰਮਾ, ਪ੍ਰਬੰਧਕ ਵਿਜੈ ਮੈਣੀ, ਡਾ. ਸਾਕਸ਼ੀ, ਡਾ. ਵਿਨੋਦ ਖਤਰੀ, ਜਲੇਸ਼ ਠਠਈ, ਵਿਕਾਸ ਕਟਾਰਿਆ (ਸਿਟੀ ਲੈਬ), ਸੁਭਾਸ਼ ਸੇਠੀ ਬੁੱਗੀ, ਮਨੋਜ ਨਾਗਪਾਲ, ਅਮਿਤ ਕਟਾਰਿਆ ਅਤੇ ਸਚਦੇਵਾ ਹਸਪਤਾਲ ਦਾ ਸਮੂਹ ਸਟਾਫ ਮੌਜੂਦ ਸੀ ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …