ਸਕੂਲ ਪ੍ਰਬੰਧਕਾਂ ਨੂੰ ਮਿਲੀ ਵੱਕਾਰੀ ਟ੍ਰਾਫੀ ਤੇ ਸਰਟੀਫਿਕੇਟ
ਅੰਮ੍ਰਿਤਸਰ, 1 ਮਾਰਚ (ਪੰਜਾਬ ਪੋਸਟ- ਸੰਧੂ) – ਗੁਰੂ ਕਲਗੀਧਰ ਪਬਲਿਕ ਸਕੂਲ ਦਾਲਮ ਨੂੰ ਪੰਜਾਬ ਵਿੱਚੋਂ ਪੰਜਵਾਂ ਅਤੇ ਪੂਰੇ ਦੇਸ਼ ਵਿੱਚੋਂ 38ਵਾਂ ਰੈਂਕ ਪ੍ਰਾਪਤ ਹੋਇਆ ਹੈ।ਇਸ ਸਬੰਧੀ ਹੋਰ ਵਧੇਰੇ ਜਾਣਕਾਰੀ ਦਿੰਦਿਆਂ ਸਕੂਲ ਪ੍ਰਬੰਧਕੀ ਕਮੇਟੀ ਦੇ ਡਾਇਰੈਕਟਰ ਤੇਜਬੀਰ ਸਿੰਘ ਅਤੇ ਪ੍ਰਿੰਸੀਪਲ ਹਰਜਿੰਦਰ ਕੌਰ ਨੇ ਸਾਂਝੇ ਤੌਰ ‘ਤੇ ਦੱਸਿਆ ਕਿ ਇੰਡੀਆ ਬਜ਼ਟ ਪ੍ਰਾਈਵੇਟ ਸਕੂਲ 2020 ਦੇ ਵੱਲੋਂ ਕਰਵਾਈ ਗਈ ਰੈਂਕਿੰਗ ਵਿੱਚ ਸਕੂਲ ਨੂੰ ਇਹ ਮਾਨ-ਸਨਮਾਨ ਹਾਸਲ ਹੋਇਆ ਹੈ।ਇਸ ਨੂੰ ਤਸਦੀਕ ਕਰਨ ਵਾਸਤੇ ਮੁੰਬਈ ਵਿਖੇ 26 ਫਰਵਰੀ ਨੂੰ ਕਰਵਾਏ ਇੱਕ ਪ੍ਰਭਾਵਸ਼ਾਲੀ ਸਨਮਾਨ ਸਮਾਰੋਹ ਦੇ ਦੌਰਾਨ ਸਕੂਲ ਪ੍ਰਬੰਧਕਾਂ ਨੂੰ ਪ੍ਰਮਾਣ ਪੱਤਰ ਤੇ ਵੱਕਾਰੀ ਟ੍ਰਾਫੀ ਵੀ ਦਿੱਤੀ ਗਈ ਹੈ।ਉਨਾਂ ਦੱਸਿਆ ਕਿ ਸਕੂਲ ਵਾਸਤੇ ਇਹ ਮਾਣ ਵਾਲੀ ਗੱਲ ਹੈ ਕਿ ਅਸੀਂ ਵਿੱਦਿਆ ਦੇ ਮਾਮਲੇ ਵਿੱਚ ਸ਼ਹਿਰੀ ਤੇ ਪੇਂਡੂ ਖੇਤਰ ਦੇ ਸਰਕਦਾ ਸਕੂਲਾਂ ਦੇ ਮੁਕਾਬਲੇ ਕੁਆਲਟੀ, ਕੁਆਂਟਟੀ, ਟੇਸਟ ਤੇ ਰੇਟ ਦੇਣ ਵਿੱਚ ਬੇਮਿਸਾਲ, ਬੇਹਤਰ ਤੇ ਵੱਖਰੇ ਹਾਂ।ਪ੍ਰਿੰਸੀਪਲ ਹਰਜਿੰਦਰ ਕੌਰ ਨੇ ਕਿਹਾ ਕਿ ਸਕੂਲ ਦੀ ਇਸ ਪ੍ਰਾਪਤੀ ਦੇ ਪਿੱਛੇ ਸਕੂਲ ਦੇ ਮਿਹਨਤੀ ਸਟਾਫ ਦਾ ਪੂਰਾ ਸਹਿਯੋਗ ਹੈ।
ਇਸ ਮੌਕੇ ਮੈਡਮ ਗੁਲਸ਼ਨ ਅਰੋੜਾ, ਹਰਕੰਵਲਪਾਲ, ਬਲਜੀਤ ਕੌਰ, ਕੁਲਵਿੰਦਰ ਕੌਰ, ਅਮਨਜੀਤ ਕੌਰ ਅਤੇ ਸਾਗਰਜੀਤ ਸਿੰਘ ਆਦਿ ਹਾਜ਼ਰ ਸਨ।