Monday, December 23, 2024

ਵਿਰਸਾ ਸੰਭਾਲ ਸੇਵਾ ਸੋਸਾਇਟੀ ਕਰਫਿਊ ਦੌਰਾਨ ਲੋਕਾਂ ਨੂੰ ਪਹੁੰਚਾ ਰਹੀ ਹੈ ਰਾਹਤ ਸਮੱਗਰੀ

ਭੀਖੀ, 27 ਮਾਰਚ (ਪੰਜਾਬ ਪੋਸਟ – ਕਮਲ ਜ਼ਿੰਦਲ) – ਵਿਰਸਾ ਸੰਭਾਲ ਗੁਰਮਤਿ ਪ੍ਰਚਾਰ ਸੋਸਾਇਟੀ ਰਜਿ: ਭਾਈ ਹਰਜਿੰਦਰ ਸਿੰਘ ਦੀ ਅਗਵਾਈ ਹੇਠ ਰਾਸ਼ਨ ਅਤੇ PPNJ2701202010ਹੋਰ ਲੋੜੀਦੀਆਂ ਵਸਤਾਂ ਤੋਂ ਬੇਹੱਦ ਤੰਗ ਝੁੱਗੀ-ਝੌਪੜੀਆਂ ਵਾਲੇ ਤੇ ਆਮ ਗਰੀਬ ਪਰਿਵਾਰਾਂ ਨੂੰ ਰਾਸ਼ਨ, ਮਾਸਕ, ਸੈਨੇਟਾਇਜਰ ਆਦਿ ਵਸਤਾਂ ਪਹੁੰਚਾ ਰਹੀ ਹੈ।
ਸੰਸਥਾ ਦੀ ਟੀਮ ਨੇ ਅੱਜ 300 ਪਰਿਵਾਰਾਂ ਨੂੰ ਰਾਸ਼ਨ ਮੁਹੱਈਆ ਕਰਵਾਇਆ।ਸੰਸਥਾ ਨੇ ਆਪਣੇ ਸੰਪਰਕ ਨੰਬਰ ਜਾਰੀ ਕਰਦਿਆ ਕਿਹਾ ਹੈ ਕਿ ਕਿਸੇ ਵੀ ਵੀਰ ਨੂੰ ਇਸ ਸਮੇਂ ਰਾਸ਼ਨ ਦੀ ਜਰੂਰਤ ਹੋਵੇ ਤਾਂ ਦਿੱਤੇ ਗਏ ਨੰਬਰਾਂ ‘ਤੇ ਸੰਪਰਕ ਕਰਨ ‘ਤੇ ਟੀਮ ਉਨਾਂ ਦੇ ਘਰ ਰਾਸ਼ਨ ਮੁਹੱਈਆਂ ਕਰਵਾਏਗੀ।ਇਸ ਸਮੇਂ ਜੀਵਨ ਸਿੰਘ, ਗੁਰਵਿੰਦਰ ਸਿੰਘ ਗੈਰੀ, ਗੁਰਪ੍ਰੀਤ ਸਿੰਘ ਬਾਜੇਵਾਲਾ, ਕਮਲ ਜਿੰਦਲ, ਮੁਨੀਸ ਜਿੰਦਲ, ਮਨੋਜ ਕੁਮਾਰ (ਮੋਜੀ), ਰਜਨੀਸ਼ ਸ਼ਰਮਾ, ਸੁਨੀਲ ਕੁਮਾਰ ਸੋਨੂੰ ਅਤੇ ਸੋਨੂੰ ਮਿ ਤਲ ਆਦਿ ਹਾਜ਼ਰ ਸਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …