ਅੰਮ੍ਰਿਤਸਰ, 1 ਅਗਸਤ (ਖੁਰਮਣੀਆਂ) – ਖਾਲਸਾ ਕਾਲਜ ਚਵਿੰਡਾ ਦੇਵੀ ਵਿਖੇ ਐਨ.ਐਸ.ਐਸ. ਵਿਭਾਗ ਵਲੋਂ ਵਣ ਮਹਾਂ ਉਤਸਵ ਦਾ ਆਯੋਜਨ ਕੀਤਾ ਗਿਆ।ਐਨ.ਐਸ.ਐਸ ਵਿਭਾਗ ਵਲੋਂ ਕਾਲਜ ਕੈਂਪਸ ਵਿਖੇ ਡੈਕੋਰੇਟਿਵ ਪੌਦੇ, ਫਲਦਾਰ ਬੂਟੇ, ਛਾਂ ਵਾਲੇ ਪੌਦੇ ਅਤੇ ਮੌਸਮੀ ਫੁੱਲ ਲਗਾ ਕੇ ਕਾਲਜ ਕੈਂਪਸ ਨੂੰ ਸੁੰਦਰ ਬਣਾਉਣ ਦਾ ਉਪਰਾਲਾ ਕੀਤਾ ਗਿਆ।
ਕਾਲਜ ਪ੍ਰਿੰਸੀਪਲ ਡਾ. ਐਚ.ਬੀ ਸਿੰਘ ਨੇ ਵਿਭਾਗ ਦੇ ਮੈਂਬਰਾਂ ਨੂੰ ਰੁੱਖਾਂ ਦੀ ਸਾਂਭ ਸੰਭਾਲ ਕਰਨ ਲਈ ਪ੍ਰੇਰਿਤ ਕੀਤਾ। ਉਨਾਂ ਦੱਸਿਆ ਕਿ ਵਰਤਮਾਨ ਸਮਾਜ ਸਮਕਾਲੀ ਸਮੇਂ ਵਿੱਚ ਰੁੱਖਾਂ ਦੀ ਕਟਾਈ ਦੇ ਕਾਰਨ ਕਈ ਕੁਦਰਤੀ ਆਫ਼ਤਾਂ ਦਾ ਸਾਹਮਣਾ ਕਰ ਰਿਹਾ ਹੈ।ਉਨਾਂ ਕਿਹਾ ਕਿ ਦਰੱਖਤ ਸਾਡੇ ਫੇਫੜੇ ਹਨ।
ਇਸ ਮੌਕੇ ਐਨ.ਐਸ.ਐਸ ਵਿਭਾਗ ਵੱਲੋਂ ਇਹ ਅਹਿਦ ਲ਼ਿਆ ਗਿਆ ਕਿ ਆਉਣ ਵਾਲੇ ਸਮੇਂ ’ਚ ਵੀ ਵਿਭਾਗ ਰੁੱਖਾਂ ਦੀ ਸਾਂਭ ਸੰਭਾਲ ਲਈ ਯਤਨਸ਼ੀਲ ਰਹੇਗਾ ਅਤੇ ਵਿਭਾਗ ਵਲੋਂ ਐਨ.ਅਸ.ਐਸ ਗਤੀਵਿਧਿਆਂ ਲਈ ਚੁਣੇ ਗਏ ਪਿੰਡ ਚਵਿੰਡਾ ਦੇਵੀ ਦੇ ਸਰਵਜਨਕ ਸਥਾਨਾਂ ’ਤੇ ਜਲਦ ਹੀ ਲੋੜੀਂਦੇ ਰੁੱਖ ਲਗਾਉਣ ਦਾ ਯਤਨ ਕੀਤਾ ਜਾਵੇਗਾ।
ਇਸ ਮੌਕੇ ਐਨ.ਐਸ.ਐਸ ਵਿਭਾਗ ਦੇ ਇੰਚਾਰਜ ਪ੍ਰੋ. ਰਣਪ੍ਰੀਤ ਸਿੰਘ ਨੇ ਕਾਲਜ ਪ੍ਰਿੰਸੀਪਲ ਅਤੇ ਵਲੰਟੀਅਰਾਂ ਦਾ ਧੰਨਵਾਦ ਕੀਤਾ।
Check Also
ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ
ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …