ਜੱਜ ਗੁਰਨਾਮ ਸਿਘ ਢਿਲੋਂ ਨੇ ਵਿਦਿਆਰਥੀਆਂ ਨੂੰ ਕਾਨੂੰਨ ਬਾਰੇ ਕੀਤਾ ਜਾਗਰੂਕ
ਬਟਾਲਾ, 17 ਅਕਤੂਬਰ (ਨਰਿੰਦਰ ਬਰਨਾਲ) – ਸਿਖਿਆ ਵਿਭਾਗ ਪੰਜਾਬ ਤੇ ਜਿਲ੍ਹਾ ਸਿਖਿਆ ਅਫਸਰ ਸੰਕੈਡਰੀ ਗੁਰਦਾਸਪੁਰ ਦੀਆਂ ਹਦਾਇਤਾ ਦੀ ਪਾਲਣਾਂ ਕਰਦਿਆਂ ਜਿਲੇ ਭਰ ਦੇ ਸਕੂਲਾਂ ਦੇ ਵਿਦਿਆਰਥੀਆਂ ਨੂੰ ਕਾਨੂੰਨ ਦੀ ਜਾਣਕਾਰੀ ਮੁਹੱਈਆਂ ਕਰਨ ਵਾਸਤੇ ਮੁਹਿੰਮ ਚਲਾਈ ਗਈ ਹੈ,ਇਸ ਹੀ ਲੜੀ ਤਹਿਤ ਸਰਕਾਰੀ ਹਾਈ ਸਕੂਲ ਜੌੜਾ ਸਿੰਘਾ ਵਿਖੇ ਲੀਗਲ ਲਿਟਰੇਸੀ ਵਿਸੇ ਨਾਲ ਸਬੰਧਿਤ ਵਿਦਿਆਰਥੀਆਂ ਨੂੰ ਕਾਨੂੰਨਾਂ ਬਾਰੇ ਜਾਣਕਾਰੀ ਦਿਤੀ ਗਈ। ਮਾਨਯੋਗ ਜੱਜ ਗੁਰਨਾਮ ਸਿੰਘ ਢਿਲੋਂ ਵੱਲੋ ਵਿਦਿਆਰਥੀਆਂ ਨੂੰ ਜਾਗਰੂੂਕ ਕਰਦਿਆਂ ਕਿਹਾ ਕਿ ਹਰ ਇੰਨਸਾਨ ਨੂੰ ਸਮਾਜ ਵਿਚ ਜਿਊਣ ਦਾ ਅਧਿਕਾਰ ਹੈ, ਪਰ ਜੇਕਰ ਕੌਈ ਜਿਊਣ ਦੇ ਅਧਿਕਾਰ ਵਿਚ ਰੋੜਾਂ ਬਣਦਾ ਹੈ ਤਾ ਇਸ ਸਬੰਧ ਵਿਚ ਕਾਨੂੰਨੀ ਸਹਾਇਤਾ ਲਈ ਜਾ ਸਕਦੀ ਹੈ।ਵਿਦਿਆਰਥੀ ਜੀਵਨ ਵਿਚ ਵੀ ਕਿਸੇ ਵਿਦਿਆਰਥੀ ਨਾਲ ਵਧੀਕੀ ਹੁੱਦੀ ਹੈ ਤਾਂ ਕਾਨੂੰਨੀ ਸਹਾਇਤਾ ਲਈ ਜਾ ਸਕਦੀ ਹੈ।ਇਕ ਸੁਚੇਤ ਨਾਗਰਿਕ ਉਹੋ ਹੀ ਜੋ ਆਪਣੇ ਅਧਿਕਾਰਾਂ ਤੇ ਕਰਤਵਾ ਦੇ ਨਾਲ ਨਾਲ ਕਾਨੂੰਨ ਦੀ ਜਾਣਕਾਰੀ ਵੀ ਰੱਖਦਾ ਹੈ।
ਇਸ ਮੌਕੇ ਜਿਲ੍ਹਾ ਸਿਖਿਆ ਅਫਸਰ ਦਫਤਰ ਗੁਰਦਾਸਪੁਰ ਤੋ ਐਲ ਏ ਬਿਹਾਰੀ ਲਾਲ ਤੋ ਇਲਾਵਾ,ਬਲਦੇਵ ਸਿੰਘ ਬੁੱਟਰ, ਹਰਜੀਤ ਸਿੰਘ ਘੁੰਮਣ, ਰਾਜਦੀਪ ਸਿਘ, ਜਸਵੰਤ ਸਿੰਘ, ਅਰਮਿੰਦਰ ਕੌਰ, ਸੁਖਦੇਵ ਰਾਜ, ਜਤਿੰਦਰਜੀਤ, ਅਮਨਿੰਦਰਜੀਤ, ਪਰਮਜੀਤ ਕੌਰ, ਦੀਪਕ ਹਾਂਡਾ, ਗੁਰਵੇਲ ਸਿੰਘ, ਨੌਨਿਹਾਲ ਸਿੰਘ, ਗੁਰਮੁੱਖ ਸਿਘ, ਵਿਕਰਮ ਕੁਮਾਰ ਆਦਿ ਹਾਜਰ ਸਨ।