Sunday, December 22, 2024

ਰਈਆ ਮੰਡੀ ਵਿਖੇ ਜੱਜ ਵੱਲੋਂ ਡੀ.ਸੀ ਦਾ ਸਨਮਾਨ

ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ, ਸੁਖਬੀਰ ਸਿੰਘ ਸੋਢੀ ਤੇ ਉਹਨਾਂ ਦੇ ਸਾਥੀਆਂ ਨੂੰ ਸਨਮਾਨਿਤ ਕਰਦੇ ਹੋਏ ਸ੍ਰ: ਗਗਨਦੀਪ ਸਿੰਘ ਜੱਜ।
ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ, ਸੁਖਬੀਰ ਸਿੰਘ ਸੋਢੀ ਤੇ ਉਹਨਾਂ ਦੇ ਸਾਥੀਆਂ ਨੂੰ ਸਨਮਾਨਿਤ ਕਰਦੇ ਹੋਏ ਸ੍ਰ: ਗਗਨਦੀਪ ਸਿੰਘ ਜੱਜ।

ਰਈਆ, 19 ਅਕਤੂਬਰ (ਬਲਵਿੰਦਰ ਸਿੰਘ ਸੰਧੂ) ਏਸ਼ੀਆ ਦੀ ਪ੍ਰਸਿੱਧ ਅਨਾਜ ਮੰਡੀ ਰਈਆ ਵਿਖੇ ਸ੍ਰੀ ਰਵੀ ਭਗਤ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੇ ਮੰਡੀ ਵਿੱਚ ਚੱਲ ਰਹੇ ਝੋਨੇ ਦੀ ਖਰੀਦ ਪ੍ਰਬੰਧਾ ਦਾ ਜਾਇਜਾ ਲਿਆ। ਇਸ ਉਪਰੰਤ ਡੀ.ਸੀ. ਸ੍ਰੀ ਰਵੀ ਭਗਤ ਤੇ ਉਹਨਾਂ ਦੇ ਨਾਲ ਜ਼ਿਲ੍ਹਾ ਮੰਡੀ ਅਫਸਰ ਸੁਖਬੀਰ ਸਿੰਘ ਸੋਢੀ, ਜ਼ਿਲ੍ਹਾ ਫੂਡ ਸਪਲਾਈ ਅਫਸਰ ਰਮਿੰਦਰ ਸਿੰਘ ਬਾਠ, ਸ੍ਰੀ ਵਿਮਲ ਸੇਤੀਆ ਐਸ.ਡੀ.ਐਮ. ਬਾਬਾ ਬਕਾਲਾ ਸਾਹਿਬ, ਰਕੇਸ਼ ਰੋਸ਼ਨ ਭਾਟੀਆ ਸੈਕਟਰੀ ਮਾਰਕੀਟ ਕਮੇਟੀ ਰਈਆ, ਯੂਥ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਰਈਆ ਮੰਡੀ ਆੜਤੀ ਐਸੋਸੀਏਸ਼ਨ ਦੇ ਪ੍ਰਧਾਨ ਗਗਨਦੀਪ ਸਿੰਘ ਜੱਜ ਦੇ ਦਫਤਰ ਵਿਖੇ ਪਹੁੰਚੇ। ਇਸ ਮੌਕੇ ਗਗਨਦੀਪ ਸਿੰਘ ਜੱਜ ਤੇ ਉਹਨਾਂ ਦੇ ਸਮੂਹ ਸਾਥੀਆਂ ਵੱਲੋਂ ਵਿਸ਼ੇਸ਼ ਤੌਰ ਤੇ ਡੀ.ਸੀ ਸਾਹਿਬ ਤੇ ਉਹਨਾਂ ਦੇ ਸਾਥੀਆਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਗਰਿੰਦਰ ਸਿੰਘ ਮੋਦੀ, ਮਨਿੰਦਰ ਸਿੰਘ ਪਾਰੋਵਾਲ, ਗੱਜਣ ਸਿੰਘ ਧੂਲਕਾ, ਕੋਲਮ ਸਿੰਘ ਫੇਰੂਮਾਨ, ਬਲਦੇਵ ਸਿੰਘ, ਸਤਪਾਲ ਸਿੰਘ ਮੱਤੇਵਾਲ, ਹਰਬੰਸ ਲਾਲ ਟਾਂਗਰੀ, ਮਨੀਸ਼ ਨਈਅਰ, ਰਮਨ ਕਾਲੀਆ ਅਤੇ ਪਿਆਰਾ ਸਿੰਘ ਸੇਖੋਂ ਆਦਿ ਹਾਜ਼ਰ ਸਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply