Sunday, December 22, 2024

ਪੰਜ ਆਬ

ਪੰਜਾਂ ਦਰਿਆਵਾਂ ਵਾਲੀ ਧਰਤੀ ਜੋ ਵੰਡ ਤੀ
ਧਰਤੀ ਤੇ ਸਿਆਸਤ ਦੇ ਨਾਲ ਲੀਕ ਕੱਢ ਤੀ।

ਦਿਲ ਬਹੁਤਾ ਕਰਦਾ ਜਾਵਾਂ ਲਹਿੰਦੇ ਪੰਜਾਬ ਨੂੰ
ਤਾਰਾਂ ਨੂੰ ਮੈ ਦੇਖ ਰੀਝ ਦਿਲ ਵਿੱਚ ਛੱਡ ਤੀ।

ਉਹ ਜੋਧੇ ਸੂਰਬੀਰਾਂ ਵਾਲੇ ਦੌਰ ਸੀ
ਅੱਜ ਮਾੜੇ ਦਿਲ ਵਾਲਿਆਂ ਨੂੰ ਪ੍ਰਧਾਨਗੀ ਨੀ ਛੱਡ ਦੀ।

ਮਸ਼ਰੂਫ ਸੀ ਉਹ ਸੋਨੇ ਦੀ ਚਿੜੀ ਬਨਾਉਣ ਨੂੰ
ਤਾਂ ਹੀ ਕਾਬਲ ਕੰਧਾਰ ਤੱਕ ਪਛਾਣ ਛੱਡ ਤੀ।

ਰਾਜੇ ਹੋਏ ਲੱਖਾਂ ਰਣਜੀਤ ਸਿੰਘ ਜਿਹਾ ਰਾਜ ਹੈ ਨੀ
ਸੂਰਮੇ ਨੇ ਪ੍ਰਜਾ ਬੇਹੱਦ ਖੁਸ਼ ਸੀ ਕਰਤੀ।

ਸਾਰੇ ਸਿੰਘ ਇਕ ਨਾਲੋਂ ਵੱਧ ਇਕ ਜੋਧੇ ਸੀ
ਹਰਪ੍ਰੀਤ ਇਹ ਗੱਲ ਪੜੀ ਕਲਮ ਨਾਲ ਘੜਤੀ।15092020

ਹਰਪ੍ਰੀਤ ਸਿੰਘ ਮੁੰਡੇ

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …