Monday, December 23, 2024

ਬੈਲਜੀਅਮ ਦੇ ਪੰਜਾਬੀ ਪਾਵਰ ਲਿਫਟਰ ਰਾਮ ਤੀਰਥਪਾਲ ਨੇ ਭਾਰਤੀਆਂ ਦਾ ਨਾਮ ਰੋਸ਼ਨ ਕੀਤਾ

PPN20101413

PPN20101414

ਬੈਲਜੀਅਮ, 18 ਅਕਤੂੰਬਰ (ਹਰਚਰਨ ਸਿੰਘ ਢਿੱਲ੍ਹੋ) – ਪਾਵਰ ਲਿਫਟਿੰਗ ਵਿਚ ਪੰਜਾਬੀਆਂ ਦਾ ਮਾਣ ਬੈਲਜੀਅਮ ਦੇ ਕਨੂੰਕੇ ਸ਼ਹਿਰ ਦਾ ਵਾਸੀ ਜੋ ਭਾਰਤ ਦੀ ਧਰਤੀ ਤੋ ਕੁਝ ਹੀ ਸਾਲ ਪਹਿਲਾ ਬੈਲਜੀਅਮ ਆਇਆ ਅਤੇ ਮਿਹਨਤ ਲਗਾਵ ਨਾਲ ਵੇਟ ਲਿਫਟਿੰਗ ਕਰਦਾ ਹੋਇਆ ਮੱਲਾ੍ਹ ਮਾਰਦਾ ਹੋਇਆਂ ਤਗਮੇ ਕੱਪਾਂ ਤੇ ਕਬਜਾ ਕਰਦਾ ਹੋਇਆ ਭਾਰਤੀਆਂ ਦਾ ਨਾਮ ਉਚਾ ਕਰ ਰਿਹਾ ਹੈ , ਅੱਜ ਐਟਵਰਪੰਨ ਸ਼ਹਿਰ ਵਿਚ ਬੈਲਜੀਅਮ ਚੈਂਪੀਅਨ ਹੋਈ ਜਿਸ ਵਿਚ 80 ਕੁ ਪਲੇਅਰਾਂ ਨੇ ਹਿਸਾ ਲਿਆ , ਡਰੱਗ ਫਰੀ ਫੈਡਰੈਸ਼ਨ ਵਲੋ ਕਰਵਾਇਆ ਗਿਆ ਮੁਕਾਬਲਾ ਜਿਸ ਵਿਚ 150 ਕਿਲੋ ਨੈਚੁਰਲ ਪਾਵਰ ਬੈਂਚ ਵਿਚੋ ਤਰੱਕੀ ਹਾਸਲ ਕਰਦੇ ਹੋਏ ਮਾਈਨਸ 75 ਕਿਲੋ ਵੇਟ ਨਾਲ ਮੁਕਾਬਲਾ ਹੋਇਆਂ ਜਿਸ ਵਿਚ ਤੀਰਥ ਰਾਮ 73 ਕਿਲੋ ਵੇਟ ਵਾਲਾ 245.5 ਕਿਲੋ ਪਹਿਲੇ ਨੰਬਰ ਤੇ ਆ ਕੇ ਰਿਕਾਰਡ ਬਣਾਇਆਂ ।ਜਿੱਤ ਸਵੀਕਰਦਿਆਂ ਹੋਇਆਂ ਬੈਲਜੀਅਮ ਲੋਕਾਂ ਨੇ ਭਾਰਤੀਆਂ ਦਾ ਨਾਮ ਉਚਾ ਕਰਦੇ ਹੋਏ ਤੀਰਥ ਨੂੰ ਮੁਬਾਰਕਾ ਦਿੱਤੀਆਂ। ਅਸੀ ਪੰਜਾਬੀ ਭਾਈਚਾਰੇ ਦੇ ਸਾਥੀ ਸ. ਸੱਜਣ ਸਿੰਘ ਬਿਰਦੀ, ਤਰਸੇਮ ਸਿੰਘ ਸ਼ੇਰਗਿੱਲ, ਹਰਪਾਲ ਸਿੰਘ ਸੰਧੂ, ਬਲਦੇਵ ਸਿੰਘ ਕਨੂੰਕੇ, ਬਲਵਿੰਦਰ ਸਿੰਘ ਖਗੂੰੜਾ, ਸੇਵਾ ਸਿੰਘ ਐਂਟਵਰਪੰਨ, ਸੁੱਖਾ ਬੱਲ, ਰਾਜਾ ਕਾਰਵਾਸ਼, ਹਰਭਜਨ ਸਿੰਘ ਢਿੱਲ੍ਹੋ, ਬਸੰਤ ਸਿੰਘ ਮੋਹਾਲੀ, ਚਰਨਜੀਤ ਸਿੰਘ ਬਰਨਾਲਾ, ਰੀਕੂ ਸਮਰਾਂ, ਕੁਲਵੰਤ ਸਿੰਘ ਗੈਂਟ, ਗੁਰਦੀਪ ਸਿੰਘ ਮੱਲੀ,ਮਨਜਿੰਦਰ ਸਿੰਘ ਭੋਗਲ, ਅਵਤਾਰ ਸਿੰਘ ਛੋਕਰ ਅਤੇ ਬੈਲਜੀਅਮ ਪੰਜਾਬੀ ਪੱਤਰਕਾਰਾ ਵਲੋ ਅਤੇ ਹੋਰ ਬਹੁਤ ਸਾਰੇ ਪੰਜਾਬੀਆਂ ਵਲੋ ਤੀਰਥ ਰਾਮ ਨੂੰ ਇਸ ਜਿੱਤ ਦੀਆਂ ਵਧਾਈਆਂ ਹੋਣ ਅਤੇ ਹਮੇਸ਼ਾ ਚੜਦੀ ਕਲਾ ਦੀ ਅਰਦਾਸ ਕਰਦੇ ਹਾ।

Check Also

ਮੈਰੀਟੋਰੀਅਸ ਸਕੂਲ ਘਾਬਦਾਂ ਵਲੋਂ ਕਰਵਾਈ ਗਈ ਅਥਲੈਟਿਕਸ ਮੀਟ

ਸੰਗਰੂਰ, 20 ਦਸੰਬਰ (ਜਗਸੀਰ ਲੌਂਗੋਵਾਲ) – ਮੈਰੀਟੋਰੀਅਸ ਸਕੂਲ ਘਾਬਦਾਂ ਵਲੋਂ ਅੱਜ ਸਕੂਲ ਵਿੱਚ ਸਾਲਾਨਾ ਅਥਲੈਟਿਕਸ …

Leave a Reply