Monday, December 23, 2024

ਹੇਡੋਂ ਦੇ ਖੇਡ ਮੇਲੇ ’ਚ ਕਬੱਡੀ ਇੱਕ ਓਪਨ ‘ਚ ਗਤਾਲ ਦੀ ਟੀਮ ਨੇ ਘਣੀਵਾਲ ਨੂੰ ਹਰਾਇਆ

ਸਮਰਾਲਾ, 25 ਅਕਤੂਬਰ (ਇੰਦਰਜੀਤ ਕੰਗ) – ਬਾਬਾ ਮਨੋਹਰ ਦਾਸ ਜੀ ਮੈਮੋਰੀਅਲ ਸਪੋਰਟਸ ਕਲੱਬ, ਸਮੂਹ ਗਰਾਮ ਪੰਚਾਇਤ, ਨਗਰ ਨਿਵਾਸੀਆਂ ਅਤੇ ਐਨ.ਆਰ.ਆਈ ਵੀਰਾਂ ਦੇ ਸਹਿਯੋਗ ਨਾਲ ਇੱਥੋਂ ਨਜ਼ਦੀਕੀ ਪਿੰਡ ਹੇਡੋਂ ਡੇਰਾ ਸ੍ਰੀ ਬਾਬਾ ਮਨੋਹਰ ਦਾਸ ਵਿਖੇ 51ਵਾਂ ਵਿਸ਼ਾਲ ਕਬੱਡੀ ਕੱਪ ਕਰਵਾਇਆ ਗਿਆ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਗੁਰਜੀਤ ਸਿੰਘ ਕੁੰਡਾ, ਮੋਹਣ ਰਾਣਾ ਅਤੇ ਜੀਵਨ ਰਾਣਾ ਸਰਪੰਚ ਨੇ ਦੱਸਿਆ ਕਿ ਇਸ ਖੇਡ ਮੇਲੇ ਦੇ ਸਾਰੇ ਮੁਕਾਬਲੇ ਰੌਚਕ ਤੇ ਦਿਲਚਸਪ ਰਹੇ।ਉਨ੍ਹਾਂ ਦੱਸਿਆ ਕਿ ਕਬੱਡੀ 35 ਕਿਲੋ ਵਿੱਚ ਬਠਿੰਡਾ ਨੇ ਚਾਂਦਪੁਰਾ ਨੂੰ ਹਰਾ ਕੇ ਪਹਿਲਾ ਸਥਾਨ ਹਾਸਲ ਕੀਤਾ।ਕਬੱਡੀ 55 ਕਿਲੋ ਵਿਚ ਚਾਂਦਪੁਰ ਨੇ ਮੌਲੀ ਦੀ ਟੀਮ ਨੂੰ ਹਰਾ ਕੇ ਪਹਿਲਾ ਸਥਾਨ ਹਾਸਲ ਕੀਤਾ।ਕਬੱਡੀ 60 ਕਿਲੋ ਵਿੱਚ ਖੀਰਨੀਆਂ ਨੇ ਖੁੱਡਾ ਅਲੀਸ਼ੇਰ ਦੀਆਂ ਗੋਡਣੀਆਂ ਲਗਾ ਦਿੱਤੀਆਂ। ਕਬੱਡੀ 72 ਕਿੱਲੋ ਵਿੱਚ ਸੁਰੈਣ ਨੇ ਸੱਦੋਵਾਲ ਨੂੰ ਹਰਾਇਆ।
              ਕਬੱਡੀ ਇੱਕ ਪਿੰਡ ਓਪਨ ਵਿੱਚ ਪਿੰਡ ਗਤਾਲ ਦੇ ਗੱਭਰੂਆਂ ਦਾ ਇੱਕ ਫਸਵੇਂ ਮੁਕਾਬਲੇ ਦੌਰਾਨ ਘਣੀਵਾਲ ਦੇ ਗੱਭਰੂਆਂ ਨਾਲ ਪੇਚਾ ਪਿਆ, ਜਿਸ ਦਾ ਦਰਸ਼ਕਾਂ ਨੇ ਖੂਬ ਅਨੰਦ ਮਾਣਿਆ।ਅਖੀਰ ਸਮਾਣੇ ਦੇ ਗੱਭਰੂਆਂ ਨੇ ਇਹ ਮੈਚ ਜਿੱਤਿਆ।
                ਇਸ ਖੇਡ ਮੇਲੇ ਵਿੱਚ ਮੁੱਖ ਮਹਿਮਾਨ ਵਜੋਂ ਕੁਲਦੀਪ ਰਾਏ ਖੁੱਲਰ, ਸੁਰਿੰਦਰਪਾਲ ਸਿੰਘ ਰਾਜੂ, ਰਿਸ਼ੀਪਾਲ ਰਾਣਾ ਸਾਬਕਾ ਸਰਪੰਚ, ਪ੍ਰਵੀਨ ਰਾਣਾ, ਨਿਰੋਤਮ ਸਿੰਘ ਬੱਬੀ ਨੰਬਰਦਾਰ, ਅਮਨ ਰਾਣਾ ਕੈਨੇਡਾ ਆਦਿ ਨੇ ਸ਼ਿਰਕਤ ਕੀਤੀ।ਕਬੱਡੀ ਖਿਡਾਰੀ ਕਰਨੀ ਹੇਡੋਂ ਦਾ ਵਿਸ਼ੇਸ਼ ਤੌਰ ‘ਤੇ ਸਨਮਾਨ ਕੀਤਾ ਗਿਆ।
ਖੇਡ ਮੇਲੇ ਦੀ ਕੁਮੈਂਟਰੀ ਓਮ ਕਡਿਆਣਾ, ਹੈਪੀ ਰੁੜਕੀ, ਸਾਹਿਲ ਮਲੌਦ ਨੇ ਆਪਣੇ ਲੱਛੇਦਾਰ ਬੋਲਾਂ ਨਾਲ ਕੀਤੀ ਅਤੇ ਦਰਸ਼ਕਾਂ ਦੇ ਮਨ ਮੋਹ ਲਏ। ਮੰਚ ਸੰਚਾਲਨ ਮੋਹਣ ਰਾਣਾ ਨੇ ਕੀਤਾ।ਰੈਫਰੀਆਂ ਦੀ ਭੂਮਿਕਾ ਰਾਮਾ ਫਤਹਿਗੜ੍ਹ ਨਿਊਆਂ, ਗੇਜ਼ਾ ਕੋਟ ਗੰਗੂ ਰਾਏ, ਐਮ.ਪੀ ਖਹਿਰਾ ਅਤੇ ਪੰਮਾ ਬੁਆਣੀ ਨੇ ਨਿਭਾਈ।
                   ਇਸ ਖੇਡ ਮੇਲੇ ਨੂੰ ਸਫਲਤਾ ਪੂਰਵਕ ਨੇਪਰੇ ਚਾੜਨ ਵਿੱਚ ਜੀਵਨ ਰਾਣਾ ਸਰਪੰਚ, ਮੋਹਣ ਰਾਣਾ, ਸੁੱਖਾ ਹੇਡੋਂ, ਵੇਦ ਚੌਧਰੀ, ਸੁਨੀਲ ਰਾਣਾ, ਨਿੰਮਾ, ਹਰੀਪਾਲ ਹੇਡੋਂ, ਟੋਨੀ ਚੌਧਰੀ, ਗੁਰਜੀਤ ਕੰਡਾ, ਮੋਨੂੰ ਰਾਣਾ, ਰਾਜਾ ਨੇ ਦਿਨ ਰਾਤ ਇੱਕ ਕਰ ਦਿੱਤੀ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …