Monday, December 23, 2024

ਅੰਮ੍ਰਿਤਸਰ ‘ਚ ਹੋਏ ਪੰਜਾਬ ਸਟੇਟ ਲਾਅਨ ਟੈਨਿਸ ਦੇ ਫਾਈਨਲ ਮੁਕਾਬਲੇ

ਮੁੱਖ ਮਹਿਮਾਨ ਸੋਨੀ ਨੇ ਐਸੋਸੀਏਸ਼ਨ ਨੂੰ 2 ਲੱਖ ਰੁਪਏ ਦੇਣ ਦਾ ਕੀਤਾ ਐਲਾਨ

ਅੰਮ੍ਰਿਤਸਰ, 8 ਨਵੰਬਰ (ਸੁਖਬੀਰ ਸਿੰਘ) – ਸਥਾਨਕ ਰਾਮ ਬਾਗ (ਕੰਪਨੀ ਬਾਗ) ਵਿਖੇ ਪੰਜਾਬ ਸਟੇਟ ਲਾਅਨ ਟੈਨਿਸ ਐਸ਼ੋਸੀਏਸ਼ਨ ਵਲੋਂ ਟੈਨਿਸ ਦੇ ਫਾਈਨਲ ਮੁਕਾਬਲੇ ਕਰਵਾਏ ਗਏ।ਮੁੱਖ ਮਹਿਮਾਨ ਵਜੋਂ ਪਹੁੰਚੇ ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਜੇਤੂ ਖਿਡਾਰੀਆਂ ਨੂੰ ਇਨਾਮ ਵੰਡੇ।
                   ਇਸ ਸਮੇਂ ਸੋਨੀ ਨੇ ਦੱਸਿਆ ਕਿ ਵੰਡ ਤੋਂ ਪਹਿਲਾਂ ਲਾਹੌਰ ਵਿਖੇ ਲਾਅਨ ਟੈਨਿਸ ਦੇ ਐਸ਼ੋਸੀਏਸ਼ਨ ਦੇ ਮੁਕਾਬਲੇ ਹੁੰਦੇ ਸਨ, ਬਾਅਦ ‘ਚ ਅੰਮ੍ਰਿਤਸਰ ‘ਚ ਪੰਜਾਬ ਸਟੇਟ ਲਾਅਨ ਐਸ਼ੋਸੀਏਸ਼ਨ ਬਣੀ। ਜਿਸ ਦੇ ਕਈ ਖਿਡਾਰੀ ਨੈਸ਼ਨਲ ਪੱਧਰ ‘ਤੇ ਵੀ ਖੇਡੇ ਹਨ।ਕੈਬਨਿਟ ਮੰਤਰੀ ਸੋਨੀ ਨੇ ਜੇਤੂ ਖਿਡਾਰੀਆਂ ਨੂੰ ਵਧਾਈ ਦਿੰਦੇ ਕਿਹਾ ਕਿ ਸਰੀਰਕ ਤੇ ਮਾਨਸਿਕ ਤੰਦਰੁਸਤੀ ਲਈ ਨੌਜਵਾਨਾਂ ਨੂੰ ਖੇਡਾਂ ਵੱਲ ਧਿਆਨ ਦੇਣਾ ਚਾਹੀਦਾ ਹੈ।ਉਨਾਂ ਨੇ ਐਸ਼ੋਸੀਏਸ਼ਨ ਨੂੰ 2 ਲੱਖ ਰੁਪਏ ਦੇਣ ਦਾ ਐਲਾਨ ਵੀ ਕੀਤਾ।ਸੋਨੀ ਨੇ ਕਿਹਾ ਕਿ ਰਾਮ ਬਾਗ ਦੀ ਨੁਹਾਰ ਨੂੰ ਬਦਲਿਆ ਜਾਵੇਗਾ ਅਤੇ 84 ਏਕੜ ਵਿੱਚ ਫੈਲੇ ਇਸ ਪਾਰਕ ਦੇ ਆਲੇ ਦੁਆਲੇ ਰੰਗ ਬਿਰੰਗੇ ਫੁੱਲ ਵੀ ਲਗਾਏ ਜਾਣਗੇ।
               ਮੇਅਰ ਕਰਮਜੀਤ ਸਿੰਘ ਰਿੰਟੂ ਨੇ ਕਿਹਾ ਕਿ ਲਾਕਡਾਊਨ ਦੌਰਾਨ ਕੰਪਨੀ ਬਾਗ ਵਿਖੇ ਚੱਲ ਰਹੇ ਵਿਕਾਸ ਕਾਰਜਾਂ ਵਿੱਚ ਖੜੋਤ ਆ ਗਈ ਸੀ, ਜਿਨਾਂ ਨੂੰ ਹੁਣ ਮੁੜ ਸ਼ੁਰੂ ਕਰ ਦਿੱਤਾ ਗਿਆ ਹੈ।ਰਿੰਟੂ ਨੇ ਪੰਜਾਬ ਸਟੇਟ ਲਾਅਨ ਟੈਨਿਸ ਐਸ਼ੋਸੀਏਸ਼ਨ ਨੂੰ ਫਾਈਨਲ ਟੂਰਨਾਮੈਂਟ ਅੰਮ੍ਰਿਤਸਰ ਵਿੱਚ ਕਰਵਾਉਣ ‘ਤੇ ਵਧਾਈ ਦਿੰਦਿਆਂ ਐਸ਼ੋਸੀਏਸ਼ਨ ਨੂੰ ਪ੍ਰਸ਼ਾਸ਼ਨ ਵਲੋਂ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ।
                  ਇਸ ਮੌਕੇ ਐਸੋਸੀਏਸ਼ਨ ਦੇ ਸਕੱਤਰ ਚਰਨਜੀਤ ਸਿੰਘ ਚੱਢਾ, ਪ੍ਰਧਾਨ ਸਰਬਜੀਤ ਸਿੰਘ ਰਾਜੂ , ਸੀਨੀਅਰ ਵਾਇਸ ਪ੍ਰਧਾਨ ਹਰਪਿੰਦਰ ਸਿੰਘ ਗਿੱਲ, ਗਿਰੀਸ਼ ਅਹੂਜਾ, ਉਪ ਪ੍ਰਧਾਨ ਬੁਲੰਦ ਇਕਬਾਲ ਸਿੰਘ, ਵਿਨੋਦ ਅਗਰਵਾਲ, ਟੂਰਨਾਮੈਂਟ ਦੇ ਡਾਇਰੈਕਟਰ ਅਮਿਤ ਵਧਵਾ, ਗੁਰਦੇਵ ਸਿੰਘ ਦਾਰਾ, ਪਰਮਜੀਤ ਸਿੰਘ ਚੋਪੜਾ, ਸਰਬਜੀਤ ਸਿੰਘ ਲਾਟੀ ਤੋਂ ਇਲਾਵਾ ਵੱਡੀ ਗਿਣਤੀ ‘ਚ ਖਿਡਾਰੀ ਹਾਜ਼ਰ ਸਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …