Friday, September 20, 2024

‘ਬੇਟੀ ਬਚਾਓ, ਬੇਟੀ ਪੜ੍ਹਾਓ’ ਮੁਹਿੰਮ ਤਹਿਤ ਧੀਆਂ ਦਾ ਸਨਮਾਨ 10 ਜਨਵਰੀ ਨੂੰ

ਪੰਜਾਬ ਸਟੇਟ ਮਾਸਟਰਜ/ਵੈਟਰਨਜ਼ ਪਲੇਅਰਜ਼ ਟੀਮ ਕਰੇਗੀ ਉਪਰਾਲਾ

ਅੰਮ੍ਰਿਤਸਰ, 9 ਜਨਵਰੀ (ਸੰਧੂ) – ਪੰਜਾਬ ਸਰਕਾਰ ਦੀ “ਬੇਟੀ ਬਚਾਓ, ਬੇਟੀ ਪੜ੍ਹਾਓ” ਮੁਹਿੰਮ ਤਹਿਤ ਲੋਹੜੀ ਨੂੰ ਸਮਰਪਿਤ ਪੰਜਾਬ ਦੀ ਨਾਮਵਰ ਖੇਡ ਸੰਸਥਾ ਪੰਜਾਬ ਸਟੇਟ ਮਾਸਟਰਜ਼/ ਵੈਟਰਨਜ਼ ਪਲੇਅਰਜ਼ ਟੀਮ ਵਲੋਂ ਵੱਖ-ਵੱਖ ਖੇਤਰਾਂ ਦੇ ਵਿਚ ਅਹਿਮ ਯੋਗਦਾਨ ਪਾਉਣ ਵਾਲੀਆਂ ਹੋਣਹਾਰ ਧੀਆਂ ਨੂੰ 10 ਜਨਵਰੀ ਦਿਨ ਸ਼ਨੀਵਾਰ ਨੂੰ ਸੂਬਾ ਪੱਧਰੀ ਸਨਮਾਨ ਸਮਾਰੋਹ ਦੌਰਾਨ ਉਚੇਚੇ ਤੌਰ ‘ਤੇ ਸਨਮਾਨਿਤ ਕੀਤਾ ਜਾਵੇਗਾ।
                ਪੰਜਾਬ ਸਟੇਟ ਮਾਸਟਰਜ਼/ਵੈਟਰਨਜ਼ ਪਲੇਅਰ ਟੀਮ ਦੇ ਸੂਬਾ ਸਕੱਤਰ ਤੇ ਕੌਮਾਂਤਰੀ ਮਾਸਟਰ ਐਥਲੀਟ ਅਵਤਾਰ ਸਿੰਘ ਪੀ.ਪੀ ਨੇ ਦੱਸਿਆ ਕਿ ਚੀਫ਼ ਪੈਟਰਨ ਪ੍ਰੋ. (ਡਾ.) ਪ੍ਰੀਤ ਮਹਿੰਦਰ ਸਿੰਘ ਬੇਦੀ ਜੀ.ਐਨ.ਡੀ.ਯੂ ਦੇ ਦਿਸ਼ਾ ਨਿਰਦੇਸ਼ਾਂ, ਪੈਟਰਨ ਪ੍ਰਿੰ. ਹਰਜਿੰਦਰਪਾਲ ਕੌਰ ਕੰਗ ਐਮ.ਡੀ ਐਸ.ਜੀ.ਆਰ.ਡੀ ਇੰਸਟੀਚਿਊਟਸ ਪੰਧੇਰ ਦੀ ਅਗਵਾਈ ਅਤੇ ਪ੍ਰਧਾਨ ਕੌਮਾਂਤਰੀ ਹਾਕੀ ਖਿਡਾਰਨ ਸੰਦੀਪ ਕੌਰ ਵਿੱਕੀ ਸੰਧੂ ਦੀ ਨਿਗਰਾਨੀ ਹੇਠ ਹੋਣਹਾਰ ਧੀਆਂ ਦੇ ਵਿਸ਼ੇਸ਼ ਸਨਮਾਨ ਨੂੰ ਸਮਰਪਿਤ ਇਸ ਸਮਾਰੋਹ ਦੌਰਾਨ ਏਸ਼ੀਅਨ ਮਾਸਟਰਜ਼ ਐਥਲੈਟਿਕਸ ਚੈਪੀਅਨਸ਼ਿਪ, ਮਲੇਸ਼ੀਆ ਵਰਲਡ ਮਾਸਟਰਜ਼ ਐਥਲੈਟਿਕਸ ਚੈਂਪੀਅਨਸ਼ਿਪ, ਅਸਟ੍ਰੇਲੀਆ ਮਾਸਟਰ ਐਥਲੈਟਿਕਸ ਚੈਂਪੀਅਨਸਿਪ ਅਤੇ ਕੌਮੀ ਚੈਪੀਅਨਸ਼ਿਪ ਖਿਡਾਰਨਾਂ ਕਸ਼ਮੀਰ ਕੌਰ ਪੀ.ਪੀ (ਜੈਵਲਿਨ ਥਰੌਅ), ਬਲਜੀਤ ਕੌਰ ਰੇਲਵੇ (100 ਮੀਟ ਹਰਡਲਜ਼), ਰਾਜਵਿੰਦਰ ਕੌਰ ਕੰਗ (ਗੋਲਾ), ਸੁਨੀਤਾ ਢੰਡ (ਟ੍ਰਿਪਲ ਜੰਪ), ਐਡਵੋਕੇਟ ਗੁਰਮੀਤ ਕੌਰ ਗਿੱਲ (ਇੰਟਰਵਰਸਿਟੀ ਖਿਡਾਰਨ), ਪ੍ਰਨੀਤ ਕੌਰ ਢਿੱਲੋਂ (ਲੋਕ ਗਾਇਕਾ) ਆਦਿ ਦੇ ਨਾਮ ਸ਼ਾਮਲ ਹਨ।
            ਅਵਤਾਰ ਸਿੰਘ ਪੀ.ਪੀ ਨੇ ਅੱਗੇ ਦੱਸਿਆ ਕਿ 10 ਜਨਵਰੀ ਨੂੰ ਹੋਣ ਵਾਲੇ ਇਸ ਸੂਬਾ ਪੱਧਰੀ ਵਿਸ਼ੇਸ਼ ਸਨਮਾਨ ਸਮਾਰੋਹ ਦੇ ਦੋਰਾਨ ਵੱਖ-ਵੱਖ ਖੇਤਰਾਂ ਦੀਆਂ ਸਨਮਾਨਯੋਗ ਸ਼ਖਸੀਅਤਾਂ ਵਲੋਂ ਉਚੇਚੇ ਤੌਰ ‘ਤੇ ਹਾਜ਼ਰੀ ਭਰ ਕੇ ਧੀਆਂ ਨੂੰ ਅਸ਼ੀਰਵਾਦ ਦੇਣਗੇ।
              ਇਸ ਮੌਕੇ ਕਨਵੀਨਰ ਸੁਖਚੈਨ ਸਿੰਘ ਭੰਗੂ, ਜੁਆਇੰਟ ਸੈਕਟਰੀ ਮਾਨਸੀ ਖੰਨਾ, ਪੀ.ਆਰ.ਓ ਜੀ.ਐਸ ਸੰਧੂ, ਕਾਨੂੰਨੀ ਸਲਾਹਕਾਰ, ਐਡਵੋਕੇਟ ਨਿਰਮਲ ਸਿੰਘ ਔਲਖ, ਮੁੱਖ ਸਲਾਹਕਾਰ ਪਹਿਲਵਾਨ ਕਮਲ ਕਿਸ਼ੋਰ, ਪ੍ਰਚਾਰ ਸਕੱਤਰ ਅਵਤਾਰ ਸਿੰਘ, ਰਮਦਾਸ ਜ਼ੋਨ ਇੰਚਾਰਜ ਭਾਗ ਸਿੰਘ ਵਿਰਕ, ਸ੍ਰੀ ਹਰਗੋਬਿੰਦਪੁਰ ਜ਼ੋਨ ਇੰਚਾਰਜ਼ ਮੈਡਮ ਚਰਨਜੀਤ ਸੰਧੂ ਆਦਿ ਹਾਜ਼ਰ ਸਨ।

Check Also

ਅਕੈਡਮਿਕ ਵਰਲਡ ਸਕੂਲ ਵਿਖੇ ਸ੍ਰੀ ਗਣੇਸ਼ ਉਤਸਵ ਮਨਾਇਆ

ਸੰਗਰੂਰ, 19 ਸਤੰਬਰ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਖੋਖਰ ਵਿਖੇ ਸ਼੍ਰੀ ਗਣੇਸ਼ ਉਤਸਵ ਸ਼ਰਧਾ …