ਸਮਰਾਲਾ, 18 ਜਨਵਰੀ (ਇੰਦਰਜੀਤ ਸਿੰਘ ਕੰਗ) – ਕੇਂਦਰ ਸਰਕਾਰ ਵਲੋਂ ਪਾਸ ਕੀਤੇ ਗਏ ਤਿੰਨ ਕਾਲੇ ਕਾਨੂੰਨਾਂ ਵਿਰੁੱਧ ਦਿੱਲੀ ਬਾਰਡਰ ‘ਤੇ ਚੱਲ ਰਹੇ ਸਾਂਝੇ ਕਿਸਾਨੀ ਸੰਘਰਸ਼ ‘ਚ ਲਾਭ ਸਿੰਘ ਚੌਂਕੀਦਾਰ ਸ਼ਹੀਦ ਹੋ ਗਿਆ ਹੈ।
ਲਾਲ ਝੰਡਾ ਪੇਂਡੂ ਚੌਂਕੀਦਾਰ ਯੂਨੀਅਨ (ਸੀਟੂ ਪੰਜਾਬ) ਦੇ ਸੂਬਾ ਪ੍ਰਧਾਨ ਪਰਮਜੀਤ ਸਿੰਘ ਨੀਲੋਂ ਅਤੇ ਸੁਰਿੰਦਰ ਸਿੰਘ ਨੰਗਲ ਕਲਾਲਾ ਪ੍ਰੈਸ ਸਕੱਤਰ ਪੰਜਾਬ ਨੇ ਦੱਸਿਆ ਕਿ ਬਲਾਕ ਖੇਤੀਬਾੜੀ ਦਫਤਰ ਸਮਰਾਲਾ ਦੀ ਭੂਮੀ ਪਰਖ ਪ੍ਰਯੋਗਸ਼ਾਲਾ ਵਿਚੋਂ ਛੁੱਟੀ ਲੈ ਕੇ ਲਾਭ ਸਿੰਘ ਚੌਂਕੀਦਾਰ ਦਿੱਲੀ ਗਿਆ ਸੀ, ਜਿਥੇ ਸੰਘਰਸ਼ ਦੌਰਾਨ ਉਹ ਸ਼ਹੀਦ ਹੋਇਆ ਹੈ।ਉਨਾਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਮਜ਼ਦੂਰ ਅਤੇ ਕਿਸਾਨਾਂ ਵਿਰੋਧੀ ਆਰਡੀਨੈਂਸ ਖਿਲਾਫ ਕਾਲੇ ਕਾਨੂੰਨ ਵਾਪਸ ਨਾ ਲੈਣ ਕਾਰਨ ਉਹ ਮਾਨਸਿਕ ਤੌਰ ‘ਤੇ ਕਾਫੀ ਪ੍ਰੇਸ਼ਾਨ ਹੋ ਗਿਆ ਸੀ।ਲਾਲ ਝੰਡਾ ਪੇਂਡੂ ਚੌਂਕੀਦਾਰ ਯੂਨੀਅਨ (ਸੀਟੂ) ਪੰਜਾਬ ਲਾਭ ਸਿੰਘ ਦੀ ਸ਼ਹਾਦਤ ਨੂੰ ਸਲਾਮ ਕਰਦੇ ਹਨ ਅਤੇ ਪੰਜਾਬ ਸਰਕਾਰ ਤੋਂ ਮੰਗ ਕਰਦੇ ਹਨ ਕਿ ਲਾਭ ਸਿੰਘ ਵਾਰਸਾਂ ਨੂੰ ਮੁਆਵਜ਼ਾ ਅਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ।
ਇਸ ਮੌਕੇ ਚਰਨ ਸਿੰਘ ਸੰਗੋਵਾਲ ਸੀਨੀ: ਮੀਤ ਪ੍ਰਧਾਨ ਪੰਜਾਬ, ਪਰਮਜੀਤ ਸਿੰਘ, ਮਾਘੀ ਖਾਂ, ਗਰੀਬ ਸਿੰਘ, ਛਿੰਦਰਪਾਲ ਸਿੰਘ, ਗੁਰਮੇਲ ਸਿੰਘ, ਗੁਰਨਾਮ ਸਿੰਘ ਸਕੱਤਰ ਪੰਜਾਬ, ਜਸਦੇਵ ਸਿੰਘ ਸਕੱਤਰ ਪੰਜਾਬ, ਹਰਭਜਨ ਸਿੰਘ ਡੋਗਰਵਾਲ ਮੀਤ ਪ੍ਰਧਾਨ ਪੰਜਾਬ, ਹਰਕੀਰਤ ਸਿੰਘ ਆਡੀਟਰ, ਰਛਪਾਲ ਸਿੰਘ ਜ਼ਿਲ੍ਹਾ ਪ੍ਰਧਾਨ, ਦਿਲਬਾਗ ਸਿੰਘ ਸਕੱਤਰ ਪੰਜਾਬ, ਜਗਦੀਸ਼ ਸਿੰਘ ਸਕੱਤਰ ਪੰਜਾਬ, ਮਲਕੀਤ ਸਿੰਘ ਮੋਗਾ ਮੀਤ ਪ੍ਰਧਾਨ, ਨੱਥਾ ਸਿੰਘ, ਹਰਦੇਵ ਸਿੰਘ, ਤਰਸੇਮ ਸਿੰਘ, ਪ੍ਰੇਮ ਸਿੰਘ, ਬਿੰਦਰ ਸਿੰਘ, ਜੋਗਿੰਦਰਪਾਲ ਸਿੰਘ ਮੀਤ ਪ੍ਰਧਾਨ ਪੰਜਾਬ, ਜਗਦੀਸ਼ ਸਿੰਘ ਪ੍ਰਧਾਨ ਪੰਜਾਬ ਆਦਿ ਸ਼ਾਮਲ ਸਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …