Saturday, September 21, 2024

ਬੇਸਹਾਰਾ ਅਤੇ ਅਸਮਰੱਥ ਬੱਚਿਆਂ ਲਈ ਵਰਦਾਨ ਬਣਿਆ ਜੇ.ਜੇ.ਐਕਟ-2015- ਊਸ਼ਾ

ਪਠਾਨਕੋਟ, 29 ਜਨਵਰੀ (ਪੰਜਾਬ ਪੋਸਟ ਬਿਊਰੋ) – ਸਮਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਜਿਲ੍ਹਾ ਪਠਾਨਕੋਟ ਵਿੱਚ ਜੇ.ਜੇ. ਐਕਟ 2015 (ਯੂਬੇਨਾਈਲ ਜਸਟਿਸ ਐਕਟ) ਅਧੀਨ ਸੰਗਠਿਤ ਬਾਲ ਸੁਰੱਖਿਆ ਸਕੀਮ ਚਲਾਈ ਜਾ ਰਹੀ ਹੈ ਜਿਸ ਅਧੀਨ 0 ਤੋਂ 18 ਸਾਲ ਤੱਕ ਦੇ ਬੱਚਿਆਂ ਨੂੰ ਦਿੱਤੇ ਜਾ ਰਹੇ ਲਾਭ ਜਿਸ ਵਿੱਚ ਆਰਥਿਕ ਲਾਭ, ਸਿੱਖਿਆ ਲਾਭ ਅਤੇ ਸਹਾਇਤਾ ਲਾਭ ਆਦਿ ਸਾਮਲ ਹੈ ਦਿੱਤਾ ਜਾਂਦਾ ਹੈ।ਇਹ ਜਾਣਕਾਰੀ ਮਿਸ ੳਸ਼ਾ ਜਿਲ੍ਹਾ ਬਾਲ ਸੁਰੱਖਿਆ ਅਫਸ਼ਰ ਪਠਾਨਕੋਟ ਵੱਲੋਂ ਦਿੱਤੀ ਗਈ।ਉਨਾਂ ਦੱਸਿਆ ਕਿ ਉਪਰੋਕਤ ਨਾਲ ਸਬੰਧਤ ਕੋਈ ਬੱਚਾ ਜਿਸ ਦੇ ਮਾਤਾ ਪਿਤਾ ਅਸਮਰੱਥ ਹਨ ਅਤੇ ਜਾਂ ਬੱਚਾ ਬੇਸਹਾਰਾ ਹੈ ਤਾਂ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਕਮਰਾ ਨੰਬਰ 138 ਵਿੱਚ ਸੰਪਰਕ ਕਰਕੇ ਉਪਰੋਕਤ ਕਿਸੇ ਵੀ ਤਰ੍ਹਾਂ ਦੀ ਸਹਾਇਤਾ ਪ੍ਰਾਪਤ ਕਰ ਸਕਦਾ ਹੈ।
                     ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਪਰੋਕਤ ਸਕੀਮ ਅਧੀਨ ਜਿਲ੍ਹਾ ਪਠਾਨਕੋਟ ਵਿੱਚ ਆਰਥਿਕ ਲਾਭ ਅਧੀਨ ਸਾਲ 2017 ਤੋਂ ਹੁਣ ਤੱਕ 65 ਬੱਚਿਆਂ ਦੀ ਮਾਲੀ ਸਹਾਇਤਾ ਕੀਤੀ ਗਈ ਹੈ, 80 ਦੇ ਕਰੀਬ ਗੁੰਮ ਹੋਏ ਬੱਚੇ ਜੋ ਬਾਹਰੀ ਸੂਬਿਆਂ ਤੋਂ ਪਠਾਨਕੋਟ ਪਹੁੰਚੇ ਸੀ।ਉਨ੍ਹਾਂ ਦੇ ਪਰਿਵਾਰਾਂ ਦੀ ਭਾਲ ਕਰਕੇ ਉਨ੍ਹਾਂ ਨਾਲ ਮਿਲਾ ਕੇ ਉਨ੍ਹਾ ਨੂੰ ਘਰ ਵਾਪਿਸ ਭੇਜਿਆ ਗਿਆ, ਸਿੱਖਿਆ ਲਾਭ ਵਿੱਚ ਜੋ ਬੱਚੇ ਬੇਸਹਾਰਾ ਹਨ ਜਾਂ ਉਨ੍ਹਾਂ ਦੇ ਪਰਿਵਾਰ ਜੋ ਪੜਾਉਣ ਤੋਂ ਅਸਮਰੱਥ ਹਨ ਉਨ੍ਹਾਂ ਬੱਚਿਆਂ ਦੀ ਪੜਾਈ ਦਾ ਸਾਰਾ ਖਰਚ ਜਿਸ ਵਿੱਚ ਰਿਹਾਇਸ਼, ਭੋਜਨ ਆਦਿ ਵੀ ਸ਼ਾਮਲ ਹੈ ਵਿਭਾਗ ਵੱਲੋਂ ਕੀਤਾ ਜਾਂਦਾ ਹੈ।ਸਾਲ 2017 ਤੋਂ ਲੈ ਕੇ ਕਰੀਬ 18 ਬੱਚਿਆਂ ਨੂੰ ਇਹ ਸਹਾਇਤਾ ਦਿੱਤੀ ਗਈ ਹੈ।
                     ਉਨ੍ਹਾ ਦੱਸਿਆ ਕਿ ਇਸ ਸਕੀਮ ਸਬੰਧੀ ਲੋਕਾਂ ਨੂੰ ਜਾਗਰੁਕ ਕਰਨ ਲਈ ਪਿੰਡ/ਬਾਰਡ ਪੱਧਰ ਤੇ ਅਤੇ ਬਲਾਕ ਪੱਧਰ ਤੇ ਕਮੇਟੀਆ ਗਠਿਤ ਕੀਤੀਆਂ ਗਈਆ ਹਨ ਅਤੇ ਵਿਭਾਗ ਵੱਲੋਂ ਲਗਾਤਾਰ ਸਕੂਲਾਂ ਅਤੇ ਪਿੰਡਾਂ ਵਿੱਚ ਕੈਂਪ ਲਗਾ ਕੇ ਵੀ ਲੋਕਾਂ ਨੂੰ ਜਾਗਰੂਕ ਕੀਤਾ ਜਾਂਦਾ ਹੈ।ਬਾਲ ਭਿੱਖਿਆ ਨੂੰ ਰੋਕਣ ਦੇ ਲਈ ਲਗਾਤਾਰ ਛਾਪੇਮਾਰੀ ਕੀਤੀ ਜਾਂਦੀ ਹੈ ਜਿਸ ਅਧੀਨ ਹੁਣ ਤੱਕ ਸਾਲ 2019-2020 ਦੋਰਾਨ ਕਰੀਬ 38 ਬੱਚਿਆਂ ਨੂੰ ਛਾਪੇਮਾਰੀ ਦੋਰਾਨ ਫੜਿਆ ਅਤੇ ਸਕੂਲਾਂ ‘ਚ ਦਾਖਲ ਕਰਵਾਇਆ ਗਿਆ।ਇਸ ਤੋਂ ਇਲਾਵਾ ਜੇ.ਜੇ ਐਕਟ 2015 ਅਧੀਨ ਵਿਭਾਗ ਵੱਲੋਂ ਬੱਚਾਂ ਗੋਦ ਲੈਣ ਦੇ ਚਾਹਵਾਨ ਲੋਕਾਂ ਨੂੰ ਹੁਣ ਤੱਕ 5 ਬੱਚਿਆਂ ਨੂੰ ਗੋਦ ਵੀ ਦਿੱਤਾ ਗਿਆ ਹੈ।

Check Also

ਖ਼ਾਲਸਾ ਕਾਲਜ ਵੂਮੈਨ ਵਿਖੇ ਨਵੀਂ ਰੋਟਰੈਕਟ ਕਮੇਟੀ ਦਾ ਗਠਨ ਕੀਤਾ ਗਿਆ

ਅੰਮ੍ਰਿਤਸਰ, 21 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਫ਼ਾਰ ਵੁਮੈਨ ਵਿਖੇ ਰੋਟਰੈਕਟ ਕਲੱਬ ਵਲੋਂ …