3 ਪਿੰਡ ਦੇ ਲੋਕਾਂ ਨੂੰ ਮਿਲੇਗਾ ਫਾਇਦਾ
ਅੰਮ੍ਰਿਤਸਰ, 6 ਫਰਵਰੀ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋ ਚਲਾਏ ਜਾ ਰਹੀ ਮੁਹਿੰਮ ਹਰ ਘਰ ਪਾਣੀ ਅਤੇ ਹਰ ਘਰ ਸਫਾਈ ਮੁਹਿੰਮ ਤਹਿਤ ਜਿਥੇ ਜ਼ਿਲਾ ਵਾਸੀਆਂ ਨੂੰ ਨਹਿਰੀ ਪਾਣੀ ਸਾਫ ਕਰਕੇ ਮੁਹੱਈਆ ਕਰਵਾਇਆ ਜਾਵੇਗਾ, ਉਥੇ ਹੀ ਹਰ ਪਿੰਡ ਵੀ ਸਫਾਈ ਵੱਲ ਵੀ ਵਿਸ਼ੇਸ ਧਿਆਨ ਦਿੱਤਾ ਜਾ ਰਿਹਾ ਹੈ।
ਸਰਕਾਰ ਵਲੋਂ ਬਿਆਸ ਦੇ ਨਜ਼ਦੀਕ 5.65 ਕਰੋੜ ਰੁਪਏ ਦੀ ਲਾਗਤ ਨਾਲ ਸੀਵਰੇਜ਼ ਟਰੀਟਮੈਟ ਪਲਾਂਟ ਦਾ ਉਦਘਾਟਨ ਬੀਤੇ ਦਿਨੀ ਮੁੱਖ ਮੰਤਰੀ ਪੰਜਾਬ ਵਲੋ ਕੀਤਾ ਗਿਆ ਹੈ।ਜਿਸ ਤਹਿਤ ਬੁੱਢਾ ਥੇਹ, ਆਬਾਦੀ ਬਿਆਸ ਦੇ ਲੋਕਾਂ ਅਤੇ ਆਬਾਦੀ ਗੁਰੂ ਨਾਨਕ ਪੁਰਾ ਦੇ 3 ਪਿੰਡਾਂ ਨੂੰ ਇਸ ਦਾ ਕਾਫੀ ਫਾਇਦਾ ਮਿਲੇਗਾ।ਇਸ ਸੀਵਰੇਜ਼ ਟਰੀਟਮੈਟ ਦਾ ਪਿੰਡ ਦੇ ਸਰਪੰਚਾਂ, ਪੰਚਾਂ ਅਤੇ ਮੋਹਤਬਰ ਵਿਅਕਤੀਆਂ ਵਲੋ ਸਰਕਾਰ ਦੀ ਇਸ ਪਹਿਲਕਦਮੀ ਦੀ ਕਾਫੀ ਪ੍ਰਸ਼ੰਸਾ ਕੀਤੀ ਜਾ ਰਹੀ ਹੈ।ਉਨਾਂ੍ਹ ਦੱਸਿਆ ਹੈ ਕਿ ਇਸ ਨਾਲ ਸਾਡੇ ਪਿੰਡਾਂ ਵਿਚ ਸੀਵਰੇਜ ਸਿਸਟਮ ਵਿਚ ਪੈ ਜਾਵੇਗਾ ਅਤੇ ਲੋਕਾਂ ਨੂੰ ਇਸ ਨਾਲ ਕਾਫੀ ਫਾਇਦਾ ਹੋਵੇਗਾ।
ਇਸ ਬਾਰੇ ਵਧੇਰੇ ਜਾਣਕਾਰੀ ਦਿੰਦੇ ਹੋਏ ਜਲ ਸਪਲਾਈ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਮਨਦੀਪ ਸਿੰਘ ਨੇ ਦੱਸਿਆ ਕਿ ਇਹ 3 ਪਿੰਡ ਦਾ ਸਾਂਝਾ ਸੀਵਰੇਜ ਟਰੀਟਮੈਟ ਪਲਾਂਟ ਹੋਵੇਗਾ ਅਤੇ ਇਸ ਦੀ ਕਪੈਸਟੀ 2.8 ਐਮ.ਐਲ.ਡੀ ਹੈ।ਉਨਾਂ੍ਹ ਦੱਸਿਆ ਕਿ ਇਸ ਸੀਵਰੇਜ ਟਰੀਟਮੈਟ ਪਲਾਂਟ ਦੇ ਲੱਗਣ ਨਾਲ ਸੀਵਰੇਜ ਦੇ ਪਾਣੀ ਨੂੰ ਸਾਫ ਕਰਕੇ ਖੇਤੀ ਪਾਣੀ ਲਈ ਵਰਤਿਆ ਜਾਵੇਗਾ।ਜਿਸ ਨਾਲ 3 ਪਿੰਡਾਂ ਦੇ ਲੋਕਾਂ ਦੀ ਖੇਤੀ ਪਾਣੀ ਦੀ ਸਮੱਸਿਆ ਦਾ ਵੀ ਹੱਲ ਹੋ ਜਾਵੇਗਾ।ਉਨਾਂ ਕਿਹਾ ਕਿ ਜਲ ਸਪਲਾਈ ਵਿਭਾਗ ਵਲੋ ਇਸ ਦੇ ਨਾਲ ਨਾਲ ਪਿੰਡਾਂ ਵਿਚ ਸਫਾਈ ਨੂੰ ਵੀ ਯਕੀਨੀ ਬਣਾਉੋਨ ਲਈ ਵਿਸ਼ੇਸ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਪਿੰਡਾਂ ਦੇ ਲੋਕਾਂ ਨੂੰ 24 ਘੰਟੇ ਪੀਣ ਲਈ ਨਹਿਰੀ ਪਾਣੀ ਵੀ ਮੁਹੱਈਆ ਕਰਾਉਣ ਦੇ ਯਤਨ ਕੀਤੇ ਜਾ ਰਹੇ ਹਨ।ਉਨਾਂ੍ਹ ਦੱਸਿਆ ਕਿ ਇਸ ਨਾਲ ਧਰਤੀ ਹੇਠਲੇ ਪਾਣੀ ਦੀ ਬੱਚਤ ਵੀ ਹੋਵੇਗੀ।
ਮਨਦੀਪ ਸਿੰਘ ਨੇ ਦੱਸਿਆ ਕਿ ਬੀਤੇ ਦਿਨੀ ਮੁੱਖ ਮੰਤਰੀ ਪੰਜਾਬ ਵਲੋਂ ਅੰਮ੍ਰਿਤਸਰ ਜ਼ਿਲ੍ਹੇ ਵਿਚ ਹਰ ਘਰ ਪਾਣੀ ਅਤੇ ਹਰ ਘਰ ਸਫਾਈ ਮੁਹਿੰਮ ਤਹਿਤ 15 ਪਾਣੀ ਸਪਲਾਈ ਸਕੀਮਾਂ ਦਾ ਉਦਘਾਟਨ ਕੀਤਾ ਗਿਆ ਹੈ।ਜਿਸ ‘ਤੇ 507.63 ਲੱਖ ਰੁਪਏ ਖ਼ਰਚ ਹੋਣਗੇ ਅਤੇ 22043 ਲੋਕਾਂ ਨੂੰ ਇਸ ਦਾ ਫਾਇਦਾ ਹੋਵੇਗਾ।ਉਨਾਂ੍ਹ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਵਲੋਂ 20 ਵਾਟਰ ਸਪਲਾਈ ਸਕੀਮਾਂ ਦਾ ਨੀਹ ਪੱਥਰ ਵੀ ਰੱਖਿਆ ਗਿਆ ਹੈ, ਜਿਸ ‘ਤੇ 382 ਕਰੋੜ ਰੁਪਏ ਖਰਚ ਹੋਣਗੇ ਅਤੇ ਜ਼ਿਲੇ੍ਹ ਦੇ 628801 ਲੋਕਾਂ ਨੂੰ ਇਸ ਦਾ ਲਾਭ ਮਿਲੇਗਾ।