Saturday, September 21, 2024

ਬੀ.ਐਸ.ਐਫ ਦੀ 32 ਬਟਾਲੀਅਨ ਨੇ ਲਗਾਇਆ ਮੁਫਤ ਮੈਡੀਕਲ ਕੈਂਪ

ਅੰਮ੍ਰਿਤਸਰ, 8 ਫਰਵਰੀ (ਸੰਧੂ) – ਬੀ.ਐਸ.ਐਫ ਸੈਕਟਰ ਹੈਡਕੁਆਟਰ ਅੰਮ੍ਰਿਤਸਰ ਦੇ ਅਧਿਕਾਰਿਤ ਖੇਤਰ ਵਿੱਚ ਆਉਂਦੀ ਬੀ.ਐਸ.ਐਫ 32 ਬਟਾਲੀਅਨ ਦੇ ਵੱਲੋਂ ਸਿਵਿਕ ਐਕਸ਼ਨ ਪ੍ਰੋਗਰਾਮ ਤਹਿਤ ਆਈ.ਵੀ.ਵਾਈ ਹਸਪਤਾਲ ਦੇ ਸਹਿਯੋਗ ਨਾਲ ਪਿੰਡ ਬੱਲੜਵਾਲ ਵਿਖੇ ਇਕ ਫ੍ਰੀ ਮੈਡੀਕਲ ਕੈਂਪ ਦਾ ਆਯੋਜਨ ਕੀਤਾ ਗਿਆ।ਕੈਂਪ ਦਾ ਉਦਘਾਟਨ ਬਟਾਲੀਅਨ ਦੇ ਟੂ.ਆਈ.ਸੀ ਸੁਰਿੰਦਰ ਕੁਮਾਰ ਨੇ ਕੀਤਾ।ਇਸ ਦੌਰਾਨ ਆਈ.ਵੀ.ਵਾਈ ਹਸਪਤਾਲ ਦੇ ਮਾਹਿਰ ਡਾਕਟਰਾਂ ਦੀ ਟੀਮ ਤੋਂ ਇਲਾਵਾ ਬੀ.ਐਸ.ਐਫ ਦੀ ਤਾਂ ਸੁਧੀਰ ਸੋਲੰਕੀ ਦੇ ਵੱਲੋਂ ਹੱਡੀਆਂ, ਅੱਖਾਂ ਤੇ ਹੋਰਨਾਂ ਆਮ ਬਿਮਾਰੀਆਂ ਤੋਂ ਪੀੜਤ ਮਰੀਜ਼ਾਂ ਦਾ ਮੁਆਇਨਾ ਕਰਕੇ ਮੁੱਫਤ ਦਵਾਈਆਂ ਦਿੱਤੀਆਂ ਗਈਆਂ।ਸੈਂਕੜੇ ਮਰੀਜਾਂ ਵੱਲੋਂ ਇਸ ਫ੍ਰੀ ਮੈਡੀਕਲ ਕੈਂਪ ਦਾ ਫਾਇਦਾ ਉਠਾਉਂਦੇ ਹੋਏ ਸਿਹਤ ਲਾਹਾ ਲਿਆ।
               ਆਪਣੇ ਸੰਬੋਧਨ ਦੇ ਵਿੱਚ ਟੂ.ਆਈ.ਸੀ ਸੁਰਿੰਦਰ ਕੁਮਾਰ ਨੇ ਕਿਹਾ ਕਿ ਬੀ.ਐਸ.ਐਫ ਦੇਸ਼ ਸੇਵਾ ਦੇ ਨਾਲ-ਨਾਲ ਸਮਾਜ ਸੇਵਾ ਦੇ ਲਈ ਵਚਨਬੱਧ ਹੈ।ਸਿਵਿਕ ਐਕਸ਼ਨ ਪ੍ਰੋਗਰਾਮ ਤਹਿਤ ਬੀ.ਐਸ.ਐਫ ਵੱਲੋਂ ਸਕੂਲਾਂ ਨੂੰ ਫਰਨੀਚਰ, ਸਟੇਸ਼ਨਰੀ ਤੇ ਖੇਡ ਸਮੱਗਰੀ ਤੋਂ ਇਲਾਵਾ ਕਈ ਹੋਰ ਕੇਂਦਰੀ ਸਕੀਮਾਂ ਦਾ ਫਾਇਦਾ ਦਿੱਤਾ ਜਾਂਦਾ ਹੈ।ਜਦੋਂ ਕਿ ਨਸ਼ਿਆਂ ਅਤੇ ਕਈ ਹੋਰ ਗੰਭੀਰ ਸਮਾਜਿਕ ਵਿਸ਼ਿਆਂ ਤੇ ਅਲਾਮਤਾ ਨੂੰ ਲੈ ਕੇ ਰੈਲੀਆਂ ਤੇ ਸੈਮੀਨਰਾਂ ਦਾ ਵੀ ਆਯੋਜਨ ਕੀਤਾ ਜਾਂਦਾ ਹੈ।ਉਨ੍ਹਾਂ ਸ਼ਪੱਸ਼ਟ ਕੀਤਾ ਕਿ ਇਹ ਫ੍ਰੀ ਮੈਡੀਕਲ ਕੈਂਪ ਵੀ ਉਸੇ ਸਿਲਸਿਲੇ ਦਾ ਹਿੱਸਾ ਹੈ।ਲੋਕਾਂ ਨੂੰ ਸਿਵਿਕ ਐਕਸ਼ਨ ਪ੍ਰੋਗਰਾਮਾਂ ਦਾ ਲਾਹਾ ਲੈਣਾ ਚਾਹੀਦਾ ਹੈ।ਉਨ੍ਹਾਂ ਇਲਾਕਾ ਨਿਵਾਸੀਆਂ ਨੂੰ ਸਮਾਜ ਵਿਰੋਧੀ ਤੇ ਦੇਸ਼ ਵਿਰੋਧੀ ਤਾਕਤਾ ਦੇ ਖਿਲਾਫ ਡਟਣ ਦਾ ਸੱਦਾ ਵੀ ਦਿੱਤਾ।ਇਸ ਦੌਰਾਨ ਸਰਪੰਚ ਬੇਅੰਤ ਸਿੰਘ, ਸਰਪੰਚ ਕੁਲਵੰਤ ਸਿੰਘ ਤੇ ਸੰਦੀਪ ਸਿੰਘ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।
                     ਇਸ ਮੌਕੇ ਬੀ.ਐਸ.ਐਫ ਦੇ ਆਲਾ ਅਧਿਕਾਰੀਆਂ, ਕਰਮਚਾਰੀਆਂ ਤੋਂ ਇਲਾਾਵਾ ਮੋਹਤਬਰ ਵਿਅਕਤੀ ਹਾਜ਼ਰ ਸਨ।

Check Also

ਖ਼ਾਲਸਾ ਕਾਲਜ ਵੂਮੈਨ ਵਿਖੇ ਨਵੀਂ ਰੋਟਰੈਕਟ ਕਮੇਟੀ ਦਾ ਗਠਨ ਕੀਤਾ ਗਿਆ

ਅੰਮ੍ਰਿਤਸਰ, 21 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਫ਼ਾਰ ਵੁਮੈਨ ਵਿਖੇ ਰੋਟਰੈਕਟ ਕਲੱਬ ਵਲੋਂ …