Saturday, September 21, 2024

ਖ਼ਾਲਸਾ ਕਾਲਜ ਚਵਿੰਡਾ ਦੇਵੀ ਵਿਖੇ ਕਰਵਾਇਆ 10ਵਾਂ ਸਾਲਾਨਾ ਖੇਡ ਦਿਵਸ

ਅੰਮ੍ਰਿਤਸਰ, 18 ਫਰਵਰੀ (ਖੁਰਮਣੀਆਂ) – ਵਿਦਿਆਰਥੀ ਜੀਵਨ ’ਚ ਖੇਡਾਂ ਦਾ ਖ਼ਾਸ ਮਹੱਤਵ ਹੁੰਦਾ ਹੈ, ਇਹ ਉਨ੍ਹਾਂ ਦੇ ਸਰੀਰਿਕ ਵਿਕਾਸ ਦੇ ਨਾਲ ਮਾਨਸਿਕ ਵਿਕਾਸ ’ਚ ਵੀ ਸਹਾਇਕ ਹੁੰਦੀਆਂ ਹਨ।ਖੇਡਾਂ ਦੀ ਮਹੱਤਤਾ ਨੂੰ ਪਛਾਣਦਿਆਂ ਖ਼ਾਲਸਾ ਕਾਲਜ ਚਵਿੰਡਾ ਦੇਵੀ ਵਿਖੇ 10ਵਾਂ ਸਾਲਾਨਾ ਖੇਡ ਦਿਵਸ ਕਰਵਾਇਆ ਗਿਆ।ਖੇਡ ਦਿਵਸ ਦੀ ਸ਼ੁਰੂਆਤ ਕਾਲਜ ਦੇ ਵਿਦਿਆਰਥੀਆਂ ਵੱਲੋਂ ਮਾਰਚ ਪਾਸਟ ਕਰਕੇ ਕੀਤੀ ਗਈ, ਜਿਸ ਉਪਰੰਤ ਪ੍ਰਿੰਸੀਪਲ ਡਾ. ਐਚ.ਬੀ ਸਿੰਘ ਵਲੋਂ ਕਾਲਜ ਦਾ ਝੰਡਾ ਲਹਿਰਾ ਕੇ ਹਵਾ ’ਚ ਗੁੁਬਾਰੇ ਛੱਡ ਕੇ ਖੇਡ ਦਿਵਸ ਦਾ ਆਰੰਭ ਕੀਤਾ ਗਿਆ।
                 ਵਿਦਿਆਰਥੀਆਂ ਨਾਲ ਆਪਣੇ ਵਿਚਾਰ ਸਾਂਝੇ ਕਰਦਿਆਂ ਡਾ. ਐਚ.ਬੀ ਸਿੰਘ ਨੇ ਕਿਹਾ ਕਿ ਕੋਵਿਡ-19 ਕਰਕੇ ਪਿਛਲਾ ਪੂਰਾ ਸਾਲ ਕਿਸੇ ਵੀ ਪ੍ਰਕਾਰ ਦੀ ਗਤੀਵਿਧੀ ਨਹੀ ਹੋ ਸਕੀ।ਕਾਲਜ ’ਚ ਅੱਜ ਦਾ ਸਾਲਾਨਾ ਖੇਡ ਮੇਲਾ ਵਿਦਿਆਰਥੀਆਂ ’ਚ ਇਕ ਨਵੀਂ ਊਰਜਾ ਤੇ ਉਤਸ਼ਾਹ ਲੈ ਕੇ ਆਇਆ ਹੈ, ਜੋ ਉਨ੍ਹਾਂ ਦੀ 100 ਫ਼ੀਸਦੀ ਹਾਜ਼ਰੀ ਤੋਂ ਸਾਫ਼ ਹੈ।
                ਵਿਦਿਆਰਥੀਆਂ ਦਰਮਿਆਨ 100 ਮੀਟਰ ਅਤੇ 400 ਮੀਟਰ ਰਿਲੇਅ ਰੇਸਾਂ ਤੋਂ ਇਲਾਵਾ ਸ਼ੋਰਟ ਪੁੱਟ, ਲੌਂਗ ਜੰਪ, ਡਿਸਕਸ ਥ੍ਰੋ, ਸਪੂਨ ਲੈਮਨ ਰੇਸ, ਥ੍ਰੀ ਲੈਗਜ਼ ਰੇਸ, ਸਕੀਪਿੰਗ ਰੇਸ, ਸੈਕ ਰੇਸ ਵਰਗੇ ਦਿਲਚਸਪ ਮੁਕਾਬਲੇ ਕਰਵਾਏ ਗਏ।ਜੇਤੂ ਵਿਦਿਆਰਥੀਆਂ ਨੂੰ ਡਾ. ਐਚ.ਬੀ ਸਿੰਘ ਵੱਲੋਂ ਸ਼ੀਲਡਾਂ ਅਤੇ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਸਾਲ ਦੇ ਖੇਡ ਮੁਕਾਬਲਿਆਂ ਦੇ ਅਧਾਰ ’ਤੇ ਲੜਕੀਆਂ ’ਚੋਂ ਬੈਸਟ ਅਥਲੀਟ ਸੁਖਬੀਰ ਕੌਰ ਡੀ.ਸੀ.ਏ ਅਤੇ ਲੜਕਿਆ ’ਚੋਂ ਬੈਸਟ ਅਥਲੀਟ ਲਖਨਜੀਤ ਸਿੰਘ ਬੀ.ਏ ਭਾਗ ਪਹਿਲਾ ਨੂੰ ਚੁਣਿਆ ਗਿਆ।ਕਾਲਜ ਦੇ +2 ਸਾਇੰਸ ਦੇ ਵਿਦਿਆਰਥੀਆਂ ਨੇ ਸਮਾਗਮ ਦੀ ਓਵਰਆਲ ਟਰਾਫ਼ੀ ਆਪਣੇ ਨਾਮ ਕਰਵਾਈ।
                          ਇਸ ਮੌਕੇ ਕਾਲਜ ਦੇ ਸਰੀਰਿਕ ਸਿੱਖਿਆ ਵਿਭਾਗ ਤੋਂ ਪ੍ਰੋ: ਮਨਪ੍ਰੀਤ ਕੌਰ, ਪ੍ਰੋ: ਗੁਰਮੁੱਖ ਸਿੰਘ ਅਤੇ ਸਮੂਹ ਸਟਾਫ਼ ਮੈਂਬਰਾਂ ਨੇ ਵਿਸ਼ੇਸ਼ ਭੂਮਿਕਾ ਨਿਭਾਈ।

Check Also

ਅਕੈਡਮਿਕ ਵਰਲਡ ਸਕੂਲ ਵਿਖੇ ਸ੍ਰੀ ਗਣੇਸ਼ ਉਤਸਵ ਮਨਾਇਆ

ਸੰਗਰੂਰ, 19 ਸਤੰਬਰ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਖੋਖਰ ਵਿਖੇ ਸ਼੍ਰੀ ਗਣੇਸ਼ ਉਤਸਵ ਸ਼ਰਧਾ …