Monday, December 23, 2024

 ਸ਼ਿਵ ਸੈਨਾ ਆਪਣੀਆਂ ਕੋਝੀਆਂ ਹਰਕਤਾਂ ਤੋਂ ਬਾਜ਼ ਆਵੇ-ਢੋਟ

ਸ਼ਿਵਾ ਸੈਨਾ ਨੂੰ ਫੈਡਰੇਸ਼ਨ ਮਹਿਤਾ ਵੱਲੋਂ ਸਖਤ ਤਾੜਨਾਂ
ਬੰਦ ਦੌਰਾਨ ਸ਼ਿਵ ਸੈਨਾ ਨੇ ਖਲਲ ਪਾਇਆ ਤਾਂ ਤਿੰਨ ਦੀਆਂ ਤੇਰ੍ਹਾਂ ਮੋੜਾਗੇਂ – ਢੋਟ

PPN30101412
ਅੰਮ੍ਰਿਤਸਰ, 30 ਅਕਤੂਬਰ (ਸੁਖਬੀਰ ਸਿੰਘ) – ਸਿੱਖ ਸਟੂਡੈਂਟ ਫੈਡਰੇਸ਼ਨ ਮਹਿਤਾ ਦੇ ਜ਼ਿਲ੍ਹਾ ਅੰਮ੍ਰਿਤਸਰ ਦੇ ਪ੍ਰਧਾਨ ਅਤੇ ਕੌਂਸਲਰ ਅਮਰਬੀਰ ਸਿੰਘ ਢੋਟ ਨੇ ਸ਼ਿਵ ਸੈਨਾ ਦੇ ਨੇਤਾ ਸੰਜੀਵ ਘਨੌਲੀ ਵੱਲੋਂ ਦਿੱਤੇ ਬਿਆਨ ਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਦਿਆਂ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸ਼ਿਵ ਸੈਨਾ ਨੇ ਪੰਜਾਬ ਬੰਦ ਦੌਰਾਨ ਕੋਈ ਖਲਲ ਪਾਉਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੂੰ ਤਿੰਨ ਦੀਆਂ ਤੇਰ੍ਹਾਂ ਮੋੜਕੇ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਬਿਆਨ ਦੇ ਕੇ ਕਿ ਸ਼ਿਵ ਸੈਨਾ ਇਹ ਸਿੱਧ ਕਰਨਾ ਚਾਹੁੰਦੀ ਹੈ ਕਿ ਉਦੋਂ ਦੀ ਹਕੂਮਤ ਨੇ ਜਿਹੜਾ ਸਿੱਖਾਂ ਦਾ ਕਤਲੇਆਮ ਕੀਤਾ ਸੀ ਕਿ ਉਹ ਠੀਕ ਸੀ? ਅਤੇ ਉਹ 1984 ਦੇ ਦੰਗਿਆਂ ਨੂੰ ਸਹੀ ਦੱਸਣਾ ਚਾਹੁੰਦੇ ਹਨ? ਜ਼ੇਕਰ ਨਹੀਂ ਤਾਂ ਉਨ੍ਹਾਂ ਨੂੰ ਪੰਜਾਬ ਬੰਦ ਵਿਚ ਆਪ ਅੱਗੇ ਆ ਕੇ ਸਹਿਯੋਗ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ 1 ਨੂੰ ਜਿਹੜਾ ਪੰਜਾਬ ਬੰਦ ਕਰਵਾਇਆ ਜਾ ਰਿਹਾ ਹੈ ਉਹ ਪੂਰਾ ਸ਼ਾਂਤਮਈ ਢੰਗ ਨਾਲ ਕਰਵਾਇਆ ਜਾ ਰਿਹਾ ਹੈ ਅਤੇ ਉਹ ਕੇਂਦਰ ਵਿਚਲੀ ਅੰਨੀ ਅਤੇ ਬੋਲੀ ਸਰਕਾਰ ਨੂੰ ਜਗਾਉਣ ਲਈ ਹੈ। ਉਨ੍ਹਾਂ ਕਿਹਾ ਕਿ ਦਿੱਲੀ ਵਿਚ 1984 ਵਿਚ ਸਿੱਖਾਂ ਦਾ ਕਤਲੇਆਮ ਮੌਕੇ ਦੀ ਹਕੂਮਤ ਦੀ  ਸਹਿ ਤੇ ਸਰਕਾਰੀ ਮਸ਼ੀਨਰੀ ਦੀ ਸਹਾਇਤਾ ਨਾਲ ਸਮੂਹਿਕ ਤੌਰ ਤੇ ਹਜ਼ੂਮ ਦੇ ਰੂਪ ਵਿਚ ਕੀਤਾ ਗਿਆ ਸੀ ਅਤੇ ਉਹ 3 ਦਿਨਾਂ ਵਿਚ ਹਜ਼ਾਰਾਂ ਦੀ ਸੰਖਿਆਂ ਵਿਚ ਹਜ਼ੂਮ ਨੇ ਸਿੱਖਾਂ ਨੂੰ ਮਾਰ ਦਿੱਤਾ ਸੀ ਪਰ ਅਜੇ ਤੱਕ ਇਹੋ ਜਿਹੀ ਕੋਈ ਵੀ ਘਟਨਾ ਨਹੀਂ ਵਾਪਰੀ ਜਦ ਸਿੱਖਾਂ ਨੇ ਹਿੰਦੂ ਧਰਮ ਜਾਂ ਹੋਰ ਕਿਸੇ ਧਰਮ ਦੇ ਲੋਕਾਂ ਤੇ ਹਮਲਾ ਕੀਤਾ ਹੋਵੇ ਬਲਕਿ ਸਿੱਖ ਹਰ ਵਾਰ ਹਿੰਦੂ ਧਰਮ ਦੀ ਰੱਖਿਆ ਲਈ ਅੱਗੇ ਆਏ ਹਨ।

                      ਉਨ੍ਹਾਂ ਸ਼ਿਵ ਸੈਨਾ ਨੂੰ ਤਾੜਨਾ ਕੀਤੀ ਕਿ ਉਹ ਕੋਝੀਆਂ ਹਰਕਤਾਂ ਅਤੇ ਮਾਹੌਲ ਨੂੰ ਖਰਾਬ ਕਰਨ ਤੋਂ ਬਾਜ਼ ਆਉਣ ਨਹੀਂ ਤਾਂ ਉਨ੍ਹਾਂ ਨੂੰ ਇੱਟ ਦਾ ਜਵਾਬ ਪੱਥਰ ਨਾਲ ਦਿੱਤਾ ਜਾਵੇਗਾ। ਆਖਿਰ ਵਿਚ ਉਨ੍ਹਾਂ ਪੰਜਾਬ ਦੇ ਸਭ ਧਰਮਾਂ ਦੇ ਲੋਕ, ਸਮੂੰਹ ਜਥੇਬੰਦੀਆਂ, ਸਭਾ ਸੁਸਾਇਟੀਆਂ, ਰਾਜਨੀਤਿਕ ਪਾਰਟੀਆਂ ਅਤੇ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਆਪਸੀ ਮਤਭੇਂਦਾਂ ਤੋਂ ਉਪਰ ਉਠਕੇ 1 ਨਵੰਬਰ ਨੂੰ ਮਨਾਏ ਜਾ ਰਹੇ ਕਾਲੇ ਦਿਨ ਮੌਕੇ ਸ਼ਹੀਦਾਂ ਨੂੰ ਸ਼ਰਧਾਜ਼ਲੀ ਅਤੇ ਇੰਨਸਾਫ ਦਿਵਾਉਣ ਵਾਸਤੇ ਬੰਦ ਨੂੰ ਸਫਲ ਕਰਨ।ਇਸ ਮੌਕੇ ਫੈਡਰੇਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਜਗਜੀਤ ਸਿੰਘ ਖਾਲਸਾ, ਮਨਦੀਪ ਸਿੰਘ ਖਾਲਸਾ, ਬਲਵਿੰਦਰ ਸਿੰਘ ਰਾਜੋਕੇ, ਨਵਤੇਜ ਸਿੰਘ ਕਲਕੱਤਾ, ਮਨਪ੍ਰੀਤ ਸਿੰਘ ਵਿੱਕੀ, ਗੁਰਪ੍ਰੀਤ ਸਿੰਘ, ਸਤਨਾਮ ਸਿੰਘ ਸੋਨੀ, ਯੁਵਰਾਜ ਸਿੰਘ ਚੌਹਾਨ, ਨਵਦੀਪ ਸਿੰਘ ਲਵਲੀ, ਜਸਬੀਰ ਸਿੰਘ, ਮਨਮੀਤ ਸਿੰਘ ਅਰੋੜਾ, ਮਨਜੀਤ ਸਿੰਘ ਬੂਟਾ, ਸੁਖਪ੍ਰੀਤ ਸਿੰਘ ਸੋਨੀ, ਚਰਨਜੀਤ ਸਿੰਘ ਧਾਲੀਵਾਲ, ਅਮਰਜੀਤ ਸਿੰਘ ਲਾਡੀ ਆਦਿ ਹਾਜ਼ਰ ਸਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply