Thursday, September 19, 2024

ਜੀ.ਐਨ.ਡੀ.ਯੂ ਵਿਖੇ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਗਿਆ

ਹਰ ਖੇਤਰ ਵਿੱਚ ਪੁਰਸ਼ਾਂ ਤੋਂ ਅੱਗੇ ਹਨ ਮਹਿਲਾਵਾਂ – ਹਰਵਿੰਦਰ ਕੌਰ

ਅੰਮ੍ਰਿਤਸਰ, 7 ਮਾਰਚ (ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀਆਂ ਮਹਿਲਾ ਕਰਮਚਾਰਣਾਂ ਵੱਲੋਂ ਅੱਜ ਯੂਨੀਵਰਸਿਟੀ ਦੇ ਮਹਾਰਾਜਾ ਰਣਜੀਤ ਸਿੰਘ ਭਵਨ ਦੇ ਆਡੀਟੋਰੀਅਮ ਵਿਖੇ ਨਾਨ-ਟੀਚਿੰਗ ਇੰਪਲਾਈਜ਼ ਐਸੋਸੀਏਸ਼ਨ ਦੇ ਸਹਿਯੋਗ ਨਾਲ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਗਿਆ।ਜਿਸ ਵਿੱਚ ਮੁੱਖ ਮਹਿਮਾਨ ਵਜੋਂ ਸ੍ਰੀਮਤੀ ਇਕਬਾਲ ਕੌਰ ਪੁੱਜੇ ਸਨ, ਜੋ ਯੂਨੀਵਰਸਿਟੀ ਵਿਚ ਸੇਵਾ ਨਿਭਾਅ ਚੁੱਕੇ ਹਨ।ਸ੍ਰੀਮਤੀ ਇਕਬਾਲ ਕੌਰ ਦਾ ਸਨਮਾਨ ਨਾਨ-ਟੀਚਿੰਗ ਇੰਪਲਾਈਜ਼ ਐਸੋਸੀਏਸ਼ਨ ਦੇ ਪ੍ਰਧਾਨ ਮੈਡਮ ਹਰਵਿੰਦਰ ਕੌਰ ਅਤੇ ਹੋਰ ਮਹਿਲਾ ਕਰਮਚਾਰੀਆਂ ਨੇ ਕੀਤਾ।
                ਮਹਿਲਾ ਦਿਵਸ ਸਬੰਧੀ ਬੋਲਦੇ ਹੋਏ ਹਰਵਿੰਦਰ ਕੌਰ ਪ੍ਰਧਾਨ ਨੇ ਕਿਹਾ ਕਿ ਸਾਨੂੰ ਪੱਛਮੀ ਸੱਭਿਆਚਾਰ ਦਾ ਸਾਥ ਨਾ ਦੇਂਦੇ ਹੋਏ ਆਪਣੇ ਸੱਭਿਆਚਾਰ ਅਨੁਸਾਰ ਜਿੰਦਗੀ ਜਿਉਂਦੇ ਹੋਏ ਗੁਰੁ ਸਾਹਿਬ ਦੇ ਸਿੰਧਾਂਤ ‘ਤੇ ਪਹਿਰਾ ਦੇਣਾ ਚਹੀਦਾ ਹੈ।
                    ਇਸ ਮੌਕੇ ਪ੍ਰਿਆ ਅਨਮੋਲ, ਸੰਤੋਸ਼ ਕੁਮਾਰੀ, ਗੁਰਮੀਤ ਕੌਰ, ਰੇਨੂੰ ਪੁਰੀ, ਮਨਿੰਦਰ ਕੌਰ, ਮਨਵਿੰਦਰ ਕੌਰ ਸਮੇਤ ਵੱਡੀ ਗਿਣਤੀ ਵਿਚ ਮਹਿਲਾ ਕਰਮਚਾਰੀ ਹਾਜ਼ਰ ਸਨ।

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ `ਸਵੱਛਤਾ ਪਖਵਾੜਾ` ਉਤਸ਼ਾਹ ਨਾਲ ਮਨਾਇਆ ਗਿਆ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਭਾਰਤ ਸਰਕਾਰ ਅਤੇ ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ ਦੇ …