ਸੰਗਰੂਰ, 30 ਮਾਰਚ (ਲੌਂਗੋਵਾਲ) – ਪੱਤਰਕਾਰ ਜਗਸੀਰ ਲੌਂਗੋਵਾਲ ਦੇ ਛੋਟੇ ਭਰਾ ਇੰਦਰਜੀਤ ਸਿੰਘ (36) ਦੇ ਜਵਾਨੀ ਵਿੱਚ ਸੰਖੇਪ ਬਿਮਾਰੀ ਕਾਰਨ ਹੋਏ ਦੇਹਾਂਤ ‘ਤੇ ਵੱਖ-ਵੱਖ ਸ਼ਖਸ਼ੀਅਤਾਂ ਵਲੋਂ ਅਫਸੋਸ ਪ੍ਰਗਟਾਇਆ ਜਾ ਰਿਹਾ ਹੈ।ਇਸੇ ਦੌਰਾਨ ਕਸਬਾ ਲੌਂਗੋਵਾਲ ਦੇ ਪੱਤਰਕਾਰ ਦੇਵਿੰਦਰ ਵਸ਼ਿਸ਼ਟ, ਪੱਤਰਕਾਰ ਵਿਜੈ, ਸ਼ਰਮਾ, ਪੱਤਰਕਾਰ ਸ਼ੇਰ ਸਿੰਘ ਖੰਨਾ, ਪੱਤਰਕਾਰ ਵਿਨੋਦ ਸ਼ਰਮਾ, ਪੱਤਰਕਾਰ ਜਗਤਾਰ ਸਿੰਘ ਨਹਿਲ, ਪੱਤਰਕਾਰ ਜੁੰਮਾ ਸਿੰਘ, ਪੱਤਰਕਾਰ ਹਰਪਾਲ ਸਿੰਘ, ਪੱਤਰਕਾਰ ਹਰਜੀਤ ਸ਼ਰਮਾ ਨੈਬੀ, ਪੱਤਰਕਾਰ ਹਰਨੇਕ ਸਿੰਘ ਕ੍ਰਿਸ਼ਨ, ਪੱਤਰਕਾਰ ਪ੍ਰਦੀਪ ਸੱਪਲ, ਪੱਤਰਕਾਰ ਰਵੀ ਗਰਗ, ਪੱਤਰਕਾਰ ਸੁਖਪਾਲ ਦਸੌੜ, ਪੱਤਰਕਾਰ ਮਨੋਜ ਸਿੰਗਲਾ, ਪੱਤਰਕਾਰ ਭਗਵੰਤ ਸ਼ਰਮਾ ਅਤੇ ਪੱਤਰਕਾਰ ਗੁਰਮੀਤ ਸਿੰਘ ਸੇਰੋਂ ਨੇ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ ਹੈ।
ਅਦਾਰਾ ਪੰਜਾਬ ਪੋਸਟ ਵੀ ਇਸ ਦੁੱਖ ਦੀ ਘੜੀ ਲੌਂਗੋਵਾਲ ਪਰਿਵਾਰ ਨਾਲ ਅਫਸੋਸ ਦਾ ਪ੍ਰਗਟਾਵਾ ਕਰਦਿਆਂ ਪ੍ਰਮਾਤਮਾ ਪਾਸ ਅਰਦਾਸ ਕਰਦਾ ਹੈ ਕਿ ਉਹ ਵਿੱਛੜੀ ਰੂਹ ਨੂੰ ਆਪਣੇ ਚਰਨਾਂ ‘ਚ ਸ਼ਥਾਨ ਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ।
ਪਰਿਵਾਰ ਤੋਂ ਮਿਲੀ ਜਾਣਕਾਰੀ ਮੁਤਾਬਿਕ ਸਵਰਗੀ ਇੰਦਰਜੀਤ ਸਿੰਘ ਨਮਿਤ ਰੱਖੇ ਸ੍ਰੀ ਸਹਿਜ ਪਾਠ ਦੇ ਭੋਗ ਮਿਤੀ 2 ਅਪ੍ਰੈਲ ਨੂੰ ਪੱਤੀ ਵਡਿਆਣੀ ਦੇ ਗੁਰਦੁਆਰਾ ਸਾਹਿਬ ਬਾਬਾ ਆਲੇ ਦੀ ਢਾਬ ਵਿਖੇ ਪਾਏ ਜਾਣਗੇ।