ਸੰਗਰੂਰ, 10 ਮਈ (ਜਗਸੀਰ ਲੌਂਗੋਵਾਲ) – ਟੈਟ ਪਾਸ ਬੇਰੁਜ਼ਗਾਰ ਬੀ.ਐਡ ਅਧਿਆਪਕ ਯੂਨੀਅਨ, ਆਲ ਪੰਜਾਬ 873 ਬੇਰੁਜ਼ਗਾਰ ਡੀ.ਪੀ.ਈ ਅਧਿਆਪਕ ਯੂਨੀਅਨ, ਬੇਰੁਜ਼ਗਾਰ 646 ਪੀ.ਟੀ.ਆਈ ਅਧਿਆਪਕ ਯੂਨੀਅਨ, ਆਰਟ ਐਂਡ ਕਰਾਫਟ ਅਧਿਆਪਕ ਯੂਨੀਅਨ ਅਤੇ ਬੇਰੁਜ਼ਗਾਰ ਮਲਟੀ ਪਰਪਜ਼ ਹੈਲਥ ਵਰਕਰ ਯੂਨੀਅਨ (ਪੁਰਸ਼) ‘ਤੇ ਅਧਾਰਿਤ ਬੇਰੁਜ਼ਗਾਰ ਸਾਂਝੇ ਮੋਰਚੇ ਨੇ ਸਰਕਾਰ ਵਲੋਂ ਪੈਨਲ ਮੀਟਿੰਗਾਂ ਦੇ ਲਾਰੇ ਲਗਾਉਣ ਦੇ ਰੋਸ ਵਜੋਂ ਰੱਦ ਹੋਈ 6 ਮਈ ਵਾਲੀ ਪੈਨਲ ਮੀਟਿੰਗ ਦੀ ਪੱਤ੍ਰਿਕਾ ਫੂਕਣ ਮੁਹਿੰਮ ਤਹਿਤ ਪੱਕੇ ਮੋਰਚੇ ‘ਤੇ ਇਕੱਠੇ ਹੋਣ ਉਪਰੰਤ ਮੁੱਖ ਰੋਡ ‘ਤੇ ਪਹੁੰਚ ਕੇ ਪੱਤਰ ਫੂਕਿਆ।
ਇਸ ਸਬੰਧੀ ਮੋਰਚੇ ਦੇ ਆਗੂ ਜਗਸੀਰ ਸਿੰਘ ਘੁਮਾਣ, ਕ੍ਰਿਸ਼ਨ ਸਿੰਘ ਨਾਭਾ, ਰਣਵੀਰ ਨਦਾਮਪੁਰ, ਸੰਦੀਪ ਸਿੰਘ, ਸ਼ਸ਼ਪਾਲ ਸਿੰਘ, ਹਰਬੰਸ ਸਿੰਘ ਨੇ ਦੱਸਿਆ ਕਿ ਸਰਕਾਰ ਚਾਰ ਸਾਲਾਂ ਤੋਂ ਲਗਾਤਾਰ ਲਾਰੇ ਕੇ ਵਕਤ ਟਪਾ ਰਹੀ ਹੈ।ਸਿੱਖਿਆ ਮੰਤਰੀ ਦੀ ਕੋਠੀ ਅੱਗੇ ਕਰੀਬ 130 ਦਿਨਾਂ ਤੋਂ ਮੋਰਚਾ ਲਾਈ ਬੈਠੇ ਬੇਰੁਜ਼ਗਾਰਾਂ ਦੀ ਸਾਰ ਨਹੀਂ ਲਈ ਜਾ ਰਹੀ।ਰੁਜ਼ਗਾਰ ਦੀ ਮੰਗ ਨੂੰ ਲੈ ਕੇ ਮੋਤੀ ਮਹਿਲ ਅੱਗੇ ਜਾਂਦੇ ਬੇਰੁਜ਼ਗਾਰਾਂ ਨੂੰ ਡਾਂਗਾਂ ਨਾਲ ਕੁੱਟਿਆ ਜਾਂਦਾ ਹੈ।ਜਿਸ ਦੀ ਤਾਜ਼ਾ ਉਦਾਹਰਨ 11 ਅਪ੍ਰੈਲ ਨੂੰ ਹੋਏ ਲਾਠੀਚਾਰਜ ਤੋਂ ਮਿਲਦੀ ਹੈ।ਸਰਕਾਰ ਵੱਲੋਂ ਮੀਟਿੰਗਾਂ ਦੀ ਆੜ੍ਹ ਵਿੱਚ ਸਮਾਂ ਲੰਘਾਇਆ ਜਾ ਰਿਹਾ ਹੈ।ਪਿਛਲੀ 25 ਅਪ੍ਰੈਲ ਨੂੰ ਮੋਤੀ ਮਹਿਲ ਦੇ ਘਿਰਾਓ ਮੌਕੇ 6 ਮਈ ਲਈ ਮੁੱਖ/ਪ੍ਰਮੁੱਖ ਸਕੱਤਰ ਅਤੇ ਸਿੱਖਿਆ ਮੰਤਰੀ ਨਾਲ ਨਿਰਧਾਰਤ ਹੋਈ ਪੈਨਲ ਮੀਟਿੰਗ ਅਚਾਨਕ ਮੁਲਤਵੀ ਕਰ ਦਿੱਤੀ ਗਈ ਸੀ।ਜਿਸ ਦੇ ਰੋਸ ਵਿੱਚ ਇਹ ਲਾਰਾ ਪੱਤਰ ਫੂਕੇ ਜਾ ਰਹੇ ਹਨ।ਮੋਰਚੇ ਦੇ ਆਗੂਆਂ ਨੇ ਕਿਹਾ ਕਿ ਜੇਕਰ ਆਉਂਦੇ ਦਿਨਾਂ ਵਿੱਚ ਸਰਕਾਰ ਨੇ ਜਲਦੀ ਮੀਟਿੰਗ ਕਰਕੇ ਬੇਰੁਜ਼ਗਾਰਾਂ ਦੇ ਮਸਲੇ ਹੱਲ ਨਾ ਕੀਤੇ ਤਾਂ 19 ਮਈ ਨੂੰ ਮੁੜ ਮੋਤੀ ਮਹਿਲ ਦਾ ਘਿਰਾਓ ਕੀਤਾ ਜਾਵੇਗਾ।
ਇਸ ਮੌਕੇ ਮਨਦੀਪ ਸੁਨਾਮ, ਸੰਦੀਪ ਭਵਾਨੀਗੜ, ਗੁਰਮੇਲ ਕੁਲਰੀਆਂ, ਸੁਖਦੇਵ ਸਿੰਘ, ਸੁਪਿੰਦਰ ਖੁਡਾਲ, ਹਰਦਮ ਸੰਗਰੂਰ, ਨਿੱਕਾ ਸਿੰਘ, ਪ੍ਰਮਿੰਦਰ ਬਦੇਸ਼ਾ, ਰਾਮ ਪ੍ਰਕਾਸ਼, ਹੇਮਰਾਜ ਆਦਿ ਹਾਜ਼ਰ ਸਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …