ਚੰਡੀਗੜ੍ਹ/ ਅੰਮ੍ਰਿਤਸਰ, 17 ਜੂਨ (ਪ੍ਰੀਤਮ ਲੁਧਿਆਣਵੀ) – ਰਾਸ਼ਟਰੀ ਮਹਿਲਾ ਕਾਵਿ ਮੰਚ ਪੰਜਾਬ ਦੀ ਅੰਮ੍ਰਿਤਸਰ ਇਕਾਈ ਦੇ ਜੂਨ ਮਹੀਨੇ ਦੇ ਕਵੀ ਦਰਬਾਰ ਦਾ ਸ੍ਰੀਮਤੀ ਜਸਵਿੰਦਰ ਕੌਰ (ਪ੍ਰਧਾਨ ਮਹਿਲਾ ਕਾਵਿ ਮੰਚ, ਅੰਮਿ੍ਰਤਸਰ ਇਕਾਈ) ਦੀ ਰਹਿਨੁਮਾਈ ਹੇਠ ਬੀਤੇ ਦਿਨ ਮੀਡੀਆ ਪਰਵਾਜ਼ ਦੇ ਸਹਿਯੋਗ ਨਾਲ ਅੰਮ੍ਰਿਤਸਰ ਦੀ ਪੂਰੀ ਟੀਮ ਵਲੋਂ ਜੂਮ ਐਪ ਰਾਹੀਂ ਆਯੋਜਨ ਕੀਤਾ ਗਿਆ। ਵਾਤਾਵਰਨ ਦਿਵਸ ਨੂੰ ਸਮਰਪਿਤ ਇਸ ਕਵੀ ਦਰਬਾਰ ਦਾ ਸੰਚਾਲਨ ਪ੍ਰਧਾਨ ਜਸਵਿੰਦਰ ਕੌਰ ਨੇ ਕੀਤਾ।
ਰਜਿੰਦਰਪਾਲ ਕੌਰ ਸੰਧੂ, ਰੁਪਿੰਦਰ ਕੌਰ ਸੰਧੂ, ਜਸਵਿੰਦਰ ਕੌਰ, ਰਣਜੀਤ ਕੌਰ, ਰੰਜਨਾ ਸ਼ਰਮਾ, ਮਨਦੀਪ ਕੌਰ ਰਤਨ, ਜਸਪ੍ਰੀਤ ਕੌਰ, ਜਤਿੰਦਰ ਕੌਰ, ਰਣਜੀਤ ਕੌਰ ਬਾਜਵਾ ਅਤੇ ਬਲਵਿੰਦਰ ਕੌਰ ਬੱਲ ਨੇ ਆਪੋ-ਆਪਣੀਆਂ ਲਾ-ਜਵਾਬ ਕਵਿਤਾਵਾਂ ਰਾਹੀਂ ਵਾਤਾਵਰਨ ਸੰਭਾਲ ਅਤੇ ਸਵੇਰ ਦੀ ਸੈਰ ਕਰਦਿਆਂ ਮਾਣੇ ਜਾਂਦੇ ਨਜ਼ਾਰਿਆਂ ਦਾ ਦ੍ਰਿਸ਼ ਵੀ ਸਰੋਤਿਆਂ ਦੇ ਰੂਬਰੂ ਕੀਤਾ ਗਿਆ।ਕੁੱਝ ਕਵੀਆਂ ਨੇ ਗੁਰੂ ਅਰਜਨ ਦੇਵ ਜੀ ਦੇ ਜੀਵਨ ਬਾਰੇ ਸ਼ਹੀਦੀ ਦਿਵਸ ਨੂੰ ਸਮਰਪਿਤ ਕਵਿਤਾਵਾਂ ਪੇਸ਼ ਕੀਤੀਆਂ।ਕਵੀ ਦਰਬਾਰ ਦੀ ਖਾਸੀਅਤ ਇਹ ਰਹੀ ਕਿ ਹਰ ਕਵੀ ਦੀ ਰਚਨਾ ਦੀ ਦੂਸਰੇ ਕਿਸੇ ਕਵੀ ਵਲੋਂ ਸਮੀਖਿਆ ਕੀਤੀ ਗਈ ਤਾਂ ਜੋ ਉਸ ਨੂੰ ਉਸ ਦੀਆਂ ਖ਼ਾਮੀਆਂ ਤੇ ਖ਼ੂਬੀਆਂ ਤੋਂ ਜਾਣੂ ਕਰਾਇਆ ਜਾ ਸਕੇ।
ਇਹ ਸਮਾਗਮ ਸਫ਼ਲਤਾ ਦੀਆਂ ਬੁਲੰਦੀਆਂ ਨੂੰ ਛੋਹ ਗਿਆ।ਜਿਸ ਵਿੱਚ ਜਿਥੇ ਡਾ: ਕੁਲਦੀਪ ਸਿੰਘ ਦੀਪ ਦਾ ਵਿਸ਼ੇਸ਼ ਯੋਗਦਾਨ ਰਿਹਾ, ਉਥੇ ਜ਼ਿਲ੍ਹਾ ਪ੍ਰਧਾਨ ਜਸਵਿੰਦਰ ਕੌਰ ਅਤੇ ਜਨਰਲ ਸਕੱਤਰ ਰਣਜੀਤ ਕੌਰ ਵੱਲੋਂ ਨਿਭਾਈ ਗਈ ਭੂਮਿਕਾ ਜ਼ਿਕਰਯੋਗ ਰਹੀ।ਅੰਤ ‘ਚ ਪ੍ਰਧਾਨ ਵੱਲੋਂ ਸ਼ਾਮਲ ਸਮੂਹ ਸਾਥੀਆਂ ਦਾ ਧੰਨਵਾਦ ਕਰਦੇ ਹੋਏ ਉਨ੍ਹਾਂ ਨੂੰ ਸਫ਼ਲ ਕਵੀ-ਦਰਬਾਰ ਦੀ ਤਹਿ ਦਿਲੋਂ ਮੁਬਾਰਕ ਦਿੰਦਿਆਂ ਅੱਗੋਂ ਵੀ ਪੰਜਾਬੀ ਮਾਂ-ਬੋਲੀ ਦੀ ਸੇਵਾ ਦੇ ਨਾਲ-ਨਾਲ ਮਹਿਫ਼ਲਾਂ ਸਜ਼ਾਉਂਦੇ ਰਹਿਣ ਲਈ ਬੇਨਤੀ ਕੀਤੀ ਗਈ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …