ਨਵੀਂ ਦਿੱਲੀ, 5 ਨਵੰਬਰ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਬੁਲਾਰੇ ਮਨਜੀਤ ਸਿੰਘ ਜੀ.ਕੇ ਨੇ ਕਾਂਗਰਸ ਪਾਰਟੀ ਨੂੰ 1984 ਵਿੱਚ ਸਿੱਖ ਕਤਲੇਆਮ ਨੂੰ ਅੰਜ਼ਾਮ ਦੇਣ ਵਾਲੇ ਕਾਂਗਰਸੀ ਆਗੂਆਂ ਨੂੰ ਸਿਆਸਤ ਵਿੱਚ ਅੱਗੇ ਕਰਨ ਦੇ ਗਹਿਰੇ ਨਤੀਜੇ ਭੁਗਤਣ ਦੀ ਚਿਤਾਵਨੀ ਦਿੱਤੀ ਹੈ।ਜੀ.ਕੇ ਅੱਜ ਕਾਂਗਰਸ ਦੇ ਕੌਮੀ ਮੀਤ ਪ+ਧਾਨ ਰਾਹੁਲ ਗਾਂਧੀ ਵੱਲੋਂ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਕਤਲੇਆਮ ਦੇ ਦੋਸ਼ੀ ਜਗਦੀਸ਼ ਟਾਇਟਲਰ ਅਤੇ ਸੱਜਣ ਕੁਮਾਰ ਨੂੰ 8 ਮੈਂਬਰੀ ਵੱਡੀ ਜ਼ਿੰਮੇਦਾਰੀ ਕਮੇਟੀ ਵਿੱਚ ਮੈਂਬਰ ਬਣਾਉਣ ਦੀਆਂ ਆ ਰਹੀਆਂ ਮੀਡੀਆਂ ਰਿਪੋਰਟਾਂ ‘ਤੇ ਆਪਣਾ ਪ੍ਰਤੀਕ੍ਰਮ ਦੇ ਰਹੇ ਸਨ।ਉਨ੍ਹਾਂ ਕਿਹਾ ਕਿ ਅਗਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਮੂਹ ਸਿੱਖਾਂ ਦੇ ਸਹਿਯੋਗ ਨਾਲ ਸਿਆਸੀ ਬੇਰੁਜਗਾਰ ਕੀਤੇ ਗਏ ਉਕਤ ਆਗੂਆਂ ਦੇ ਮੁੜ ਵਸੇਬੇ ਦੀ ਕਾਂਗਰਸ ਨੇ ਅਗਰ ਕੋਸ਼ਿਸ਼ ਕੀਤੀ ਤਾਂ ਉਹ ਕਾਂਗਰਸ ਪਾਰਟੀ ਦੀ ਆਤਮ ਹੱਤਿਆ ਦੇ ਬਰਾਬਰ ਹੋਵੇਗਾ ਤੇ ਹੋ ਸਕਦਾ ਹੈ ਕਿ ਆਉਦੀਆਂ ਦਿੱਲੀ ਵਿਧਾਨ ਸਭਾ ਵਿੱਚ ਕਾਂਗਰਸ 2 ਸੀਟਾਂ ਵੀ ਨਾ ਜਿੱਤ ਪਾਏ।ਕਾਂਗਰਸ ਵੱਲੋਂ ਵਾਰ-ਵਾਰ ਸਿੱਖਾਂ ਦੇ ਜਖਮਾਂ ‘ਤੇ ਨਮਕ ਛਿੜਕਣ ਦਾ ਦੋਸ਼ ਲਗਾਉਂਦੇ ਹੋਏ ਜੀ.ਕੇ ਨੇ ਕਿਹਾ ਕਿ ਐਨ.ਡੀ.ਏ ਦੀ ਸਰਕਾਰ ਕੇਂਦਰ ਵਿੱਚ ਬਣਨ ਤੋਂ ਬਾਅਦ ਕਾਂਗਰਸ ਦੇ ਇਨ੍ਹਾਂ ਆਗੂਆਂ ਦੇ ਮਨਾਂ ਵਿੱਚ ਗਹਿਰਾ ਡਰ ਹੈ ਤੇ ਆਪਣੇ ਕੀਤੇ ਗਏ ਕਾਰਜਾਂ ਦੀ ਸਜ਼ਾਵਾਂ ਭੁਗਤਣ ਲਈ ਉਨ੍ਹਾਂ ਨੂੰ ਜੇਲ੍ਹਾਂ ਦੇ ਅੰਦਰ ਵੀ ਜਾਣਾ ਪੈ ਸਕਦਾ ਹੈ।ਇਸੇ ਕਰਕੇ ਕਾਂਗਰਸ ਹਾਈਕਮਾਨ ਵੱਲੋਂ ਉਨ੍ਹਾਂ ਨੂੰ ਤਵੱਜੋਂ ਦੇ ਕੇ ਹੋਸਲਾਂ ਦੇਣ ਦੀ ਬੇਲੋੜੀ ਕਾਰਵਾਈ ਕੀਤੀ ਜਾ ਰਹੀ ਹੈ।
ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਵੱਲੋਂ 2005 ਵਿੱਚ ਸੰਸਦ ਨੂੰ ਦਿੱਤੇ ਗਏ ਭਰੋਸੇ ਦਾ ਚੇਤਾ ਕਰਾਉਂਦੇ ਹੋਏ ਜੀ.ਕੇ ਨੇ ਕਿਹਾ ਕਿ ਮਨਮੋਹਨ ਸਿੰਘ ਵੱਲੋਂ ਦਿੱਤੇ ਗਏ ਭਰੋਸੇ ਦੇ ਬਾਵਜੂਦ ਕਾਂਗਰਸ ਪਾਰਟੀ ਵੱਲੋਂ ਕਾਤਲਾਂ ਦਾ ਸਿਆਸੀ ਮੁੜ ਵਸੇਬਾ ਕਰਨਾ ਸੰਸਦ ਦਾ ਵੀ ਅਪਮਾਨ ਹੈ।ਨਾਨਾਵਤੀ ਕਮਿਸ਼ਨ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਦੱਸਿਆ ਕਿ ਦੇਸ਼ ਭਰ ਵਿੱਚ ਇਸ ਕਤਲੇਆਮ ਦੌਰਾਨ ਮਾਰੇ ਗਏ 12 ਹਜ਼ਾਰ ਸਿੱਖਾਂ ਵਿੱਚੋਂ 3 ਹਜ਼ਾਰ ਸਿੱਖ ਇਕੱਲੇ ਦਿੱਲੀ ਵਿਚੋਂ ਸਨ ਜਿਸ ਵਿੱਚ 587 ਐਫ.ਆਈ.ਆਰ ਦਰਜ਼ ਹੋਈਆਂ ਸਨ, ਪਰ ਦਿੱਲੀ ਪੁਲਿਸ ਤੇ ਸੀ.ਬੀ.ਆਈ. ਵੱਲੋਂ 241 ਐਫ.ਆਈ.ਆਰ. ਨੂੰ ਜਾਂ ਤੇ ਬੰਦ ਕਰ ਦਿੱਤਾ ਗਿਆ ਜਾਂ ਉਨ੍ਹਾਂ ਦੇ ਸਬੰਧ ਵਿੱਚ ਕਾਰਵਾਈ ਨੂੰ ਅਦਾਲਤ ਦੇ ਸਾਹਮਣੇ ਨਹੀਂ ਰੱਖਿਆ ਗਿਆ।ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਕਾਤਲਾਂ ਦੇ ਸਿਆਸੀ ਮੁੜ ਵਸੇਬੇ ਦਾ ਸੜਕ ਤੋਂ ਲੈ ਕੇ ਸੜਕ ਤੱਕ ਡਟਵਾ ਵਿਰੋਧ ਕਰੇਗਾ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …