ਅੰਮ੍ਰਿਤਸਰ, 21 ਜੂਨ (ਜਗਦੀਪ ਸਿੰਘ) – ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਵਿਖੇ ਅੱਜ 21 ਜੂਨ ਨੂੰ ਅੰਤਰਰਾਸ਼ਟਰੀ ਯੋਗਾ ਡੇਅ ਮਨਾਇਆ ਗਿਆ। ਕੋਵਿਡ-19 ਮਹਾਂਮਾਰੀ ਦੇ ਚੱਲਦਿਆਂ ਯੋਗਾ ਦੀ ਮਹੱਤਤਾ ਨੂੰ ਦਰਸਾਉਦਿਆਂ ਕਾਲਜ਼ ਦੇ ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਦੀ ਅਗਵਾਈ ਹੇਠ ਕਾਲਜ ਵੱਲੋਂ ਗਤੀਵਿਧੀਆਂ ਦੀ ਇਕ ਲੜੀ ਦਾ ਆਯੋਜਨ ਕੀਤਾ ਗਿਆ।
ਕਾਲਜ ਦੇ ਸਰੀਰਕ ਸਿੱਖਿਆ ਵਿਭਾਗ ਵੱਲੋਂ ‘ਯੋਗਾ ਐਂਡ ਹੌਲਿਸਟਿਕ ਹੈਲਥ: ਕੌਨਟੈਕਸਟ ਐਂਡ ਪਰਸਪੈਕਟਿਵ’ ਵਿਸ਼ੇ `ਤੇ ਇਕ ਵੈਬੀਨਾਰ ਦਾ ਆਯੋਜਨ ਕੀਤਾ ਗਿਆ।ਸ਼ਿਵਰਮਨ ਗੌੜ, ਆਈ.ਏ.ਐਸ (ਰਿਟਾ.), ਡਾਇਰੈਕਟਰ ਉੱਚ ਸਿੱਖਿਆ ਡੀ.ਏ.ਵੀ ਕਾਲਜ਼ ਪ੍ਰਬੰਧਕੀ ਕਮੇਟੀ ਨਵੀਂ ਦਿੱਲੀ ਇਸ ਈਵੈਂਟ ਦੇ ਮੁੱਖ ਮਹਿਮਾਨ ਸਨ। ਇਸ ਵੈਬੀਨਾਰ `ਚ ਵਿਸ਼ਾਲ ਮਹਿੰਦਰੂ ਪ੍ਰਧਾਨ ਯੋਗ ਪੀਠ ਸੰੰਸਥਾਨ ਹਰਿਦਵਾਰ, ਡਾ. ਅਮਨਦੀਪ ਸਿੰਘ ਅਸਿਸਟੈਂਟ ਪ੍ਰੋਫੈਸਰ ਸਰੀਰਕ ਸਿੱਖਿਆ ਵਿਭਾਗ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ, ਮਿਸਟਰ ਨਰਪਿੰਦਰ ਸਿੰਘ ਸੀਨੀਅਰ ਉਪ ਪ੍ਰਧਾਨ ਪੰਜਾਬ ਯੋਗਾਸਨ ਸਪਰੋਟਸ ਐਸੋਸੀਏਸ਼ਨ ਅਤੇ ਸੁਦਰਸ਼ਨ ਕਪੂਰ ਚੇਅਰਮੈਨ ਸਥਾਨਕ ਪ੍ਰਬੰਧਕ ਕਮੇਟੀ ਇਸ ਵੈਬੀਨਾਰ ਦੇ ਮੁੱਖ ਵਕਤਾ ਸਨ।
ਇਸ ਵੈਬੀਨਾਰ ‘ਚ ਕਾਲਜ ਦੇ ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਆਪਣੇ ਉਦਘਾਟਨੀ ਭਾਸ਼ਣ ‘ਚ ਸਰੀਰਕ ਸਿੱਖਿਆ ਵਿਭਾਗ ਦੀ ਕੋਵਿਡ-19 ਮਹਾਂਮਾਰੀ ਦੇੇ ਇਸ ਔਖੇ ਸਮੇਂ `ਚ ਇਸ ਤਰ੍ਹਾਂ ਦੇ ਉਚਿਤ ਈਵੈਂਟਾਂ ਦੀ ਲੜੀ ਦੇ ਆਯੋਜਨ ਲਈ ਸ਼ਲਾਘਾ ਕੀਤੀ।ਉਨਾਂ ਕਿਹਾ ਕਿ ਕਾਲਜ਼ ਨੂੰ ਪਾਤੰਜਲੀ ਕਾਲਜ ਦੁਆਰਾ ਬੈਸਟ ਇੰਸਟੀਚੀਊਟ ਐਵਾਰਡ 2020 ਨਾਲ ਸਨਮਾਨਿਤ ਕੀਤਾ ਗਿਆ ਹੈ।
ਵੈਬੀਨਾਰ ਦੇ ਸਰਪ੍ਰਸਤ ਸ਼ਿਵਰਮਨ ਗੌੜ ਨੇ ਕਾਲਜ ਦੇ ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੂੰ ਇਸ ਵੈਬੀਨਾਰ ਦੇ ਆਯੋਜਨ ਲਈ ਵਧਾਈ ਦਿੱਤੀ। ਉਹਨਾਂ ਨੇ ਦੱਸਿਆ ਕਿ ਹਰਿਆਣਾ ‘ਚ ਆਪਣੇ ਕੈਰੀਅਰ ਦੌਰਾਨ ਉਹਨਾਂ ਨੇ ਸਕੂਲਾਂ ‘ਚ ਯੋਗ ਨੂੰ ਇਕ ਵਿਸ਼ੇ ਦੇ ਤੌਰ ‘ਤੇ ਸ਼ੁਰੂ ਕੀਤਾ।ਉਹਨਾਂ ਨੇ ਯੋਗ ਸਾਧਨਾ ਦੀਆਂ ਦੋ ਕਿਸਮਾਂ ਰਾਜ ਯੋਗ ਅਤੇ ਹੱਠ ਯੋਗ ਦੀ ਜਾਣਕਾਰੀ ਦਿੱਤੀ ।
ਵੈਬੀਨਾਰ ਦੇ ਪਹਿਲੇ ਸ੍ਰੋਤ ਵਕਤਾ ਵਿਸ਼ਾਲ ਮਹਿੰਦਰੂ ਨੇ ਆਪਣੇ ਵਿਆਖਿਆਨ ‘ਚ ਮਹਾਂਰਿਸ਼ੀ ਪਤੰਜਲੀ ਦੇ ਅਸ਼ਟਾਂਗ ਯੋਗ ਦੀ ਵਿਸਤਾਰਪੂਰਵਕ ਜਾਣਕਾਰੀ ਦਿੰਦਿਆ ਯੋਗ ਦੇ ਅੱਠ ਅੰਗਾਂ-ਯਮ, ਨਿਯਮ, ਆਸਨ, ਪ੍ਰਾਣਾਯਾਮ, ਪ੍ਰਤਿਆਹਾਰ, ਧਾਰਣਾ, ਧਿਆਨ ਅਤੇ ਸਮਾਧੀ ਬਾਰੇ ਦੱਸਿਆ।ਉਹਨਾਂ ਕਿਹਾ ਕਿ ਇੰਨ੍ਹਾਂ ਚੋਂ ਯਮ ਦੇ ਪੰਜ ਅੰਗ ਹਨ। ਯਮ ਦੇ ਪਹਿਲੇ ਅੰਗ ਅਹਿੰਸਾ ਦਾ ਮਹੱਤਵ ਦੱਸਦਿਆਂ ਕਿਹਾ ਕਿ ਸਾਨੂੰ ਮਨ, ਵਚਨ ਅਤੇ ਕਰਮ ਨਾਲ ਅਹਿੰਸਾ ਦਾ ਪਾਲਣ ਕਰਨਾ ਚਾਹੀਦਾ ਹੈ।
ਵੈਬੀਨਾਰ ਦੇ ਦੂਜੇ ਸ੍ਰੋਤ ਵਕਤਾ ਡਾ. ਅਮਨਦੀਪ ਸਿੰਘ ਨੇ ਆਪਣੇ ਵਿਆਖਿਆਨ ‘ਚ ਕਿਹਾ ਕਿ ਇਸ ਕੋਵਿਡ-19 ਮਹਾਂਮਾਰੀ ਦੇ ਸਮੇਂ ‘ਚ ਯੋਗ ਦੇ ਮਾਧਿਅਮ ਦੁਆਰਾ ਆਪਣੀ ਸਿਹਤ ਦੀ ਰੱਖਿਆ ਕੀਤੀ ਜਾ ਸਕਦੀ ਹੈ।
ਵੈਬੀਨਾਰ ਦੇ ਤੀਜੇ ਸ੍ਰੋਤ ਵਕਤਾ ਨਰਪਿੰਦਰ ਸਿੰਘ ਨੇ ਕਿਹਾ ਕਿ ਤੰਦਰੁਸਤ ਸ਼ਰੀਰ ‘ਚ ਹੀ ਤੰਦਰੁਸਤ ਮਨ ਦਾ ਵਾਸਾ ਹੈ। ਯੋਗ ਕਰਨ ਦਾ ਠੀਕ ਸਮੇਂ ਸਵੇਰੇ ਦਾ ਹੀ ਹੈ।
ਵੈਬੀਨਾਰ ਦੇ ਅੰਤ ‘ਚ ਸੁਦਰਸ਼ਨ ਕਪੂਰ ਨੇ ਸਾਰਿਆ ਦਾ ਧੰਨਵਾਦ ਕਰਦਿਆਂ ਹੋਇਆ ਕਿਹਾ ਕਿ ਹਰ ਉਮਰ ਦਾ ਮਨੁੱਖ ਯੋਗ ਕਰ ਸਕਦਾ ਹੈ।ਉਹਨਾਂ ਨੇ ਇਸ ਵੈਬੀਨਾਰ ਦੇ ਸਫਲ ਆਯੋਜਨ ‘ਤੇ ਕਾਲਜ ਦੇ ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੂੰ ਵਧਾਈ ਦਿੱਤੀ।ਵੈਬੀਨਾਰ ਦਾ ਸੰਚਾਲਨ ਡਾ. ਸ਼ੈਲੀ ਜੱਗੀ ਐਸੋਸੀਏਟ ਪ੍ਰੋਫੈਸਰ ਹਿੰਦੀ ਵਿਭਾਗ ਨੇ ਕੀਤਾ।
ਇਸ ਤੋਂ ਪਹਿਲਾਂ ਵੀ ਸਰੀਰਕ ਸਿੱਖਿਆ ਵਿਭਾਗ ਦੁਆਰਾ ਕੋਵਿਡ-19 ਮਹਾਂਮਾਰੀ `ਚ `ਯੋਗ ਦੀ ਭੂਮਿਕਾ` ਵਿਸ਼ੇ `ਤੇ ਆਯੋਜਿਤ ਵੈਬੀਨਾਰ ‘ਚ ਮੁੱਖ ਵਕਤਾ ਵਿਸ਼ਾਲ ਮਹਿੰਦਰੂ ਨੇ ਆਪਣੇ ਲੈਕਚਰ `ਚ ਪ੍ਰਾਣਾਯਾਮ ਦੀਆਂ ਵਿਭਿੰਨ ਤਕਨੀਕਾਂ ਤੋਂ ਕਾਲਜ ਦੇ ਫੈਕਲਟੀ ਮੈਂਬਰਾਂ ਅਤੇ ਵਿਦਿਆਰਥਣਾਂ ਨੂੰ ਜਾਣੂ ਕਰਵਾਇਆ ਕਿ ਕਿਵੇਂ ਅਸੀਂ ਸਿਰਫ ਸਹੀ ਤਰੀਕਾ ਅਪਣਾ ਕੇ ਆਪਣੇ ਫੇਫੜਿਆਂ ਦੀ ਸਮਰੱਥਾ ਨੂੰ ਸੁਧਾਰ ਸਕਦੇ ਹਾਂ ਅਤੇ ਨਾਲ ਹੀ ਉਹਨਾਂ ਨੇ ਕੋਵਿਡ-19 ਨਾਲ ਸੰਬੰਧਤ ਆਯੁਰਵੈਦਿਕ ਔਸ਼ਧੀ ਦੀ ਜਾਣਕਾਰੀ ਵੀ ਦਿੱਤੀ।
ਐਨ.ਸੀ.ਸੀ ਕੈਡਿਟਾਂ, ਅੇਨ.ਐਸ.ਐਸ ਵਲੰਟੀਅਰ ਅਤੇ ਕਾਲਜ ਦੀਆਂ ਖੇਡ ਵਿਭਾਗ ਦੀਆਂ ਵਿਦਿਆਰਥਣਾਂ ਨੇ ਕਈ ਯੋਗਆਸਨ ਜਿਵੇਂ ਕਿ ਮਤਸੇਆਸਨ, ਤਰੀਕੋਣਆਸਨ, ਅਧੋਮੁਖੋਆਸਨ, ਭੁਜੰਗਆਸਨ ਅਤੇ ਸੁਖਆਸਨ ਕੀਤੇ ਅਤੇ ਸੋਸ਼ਲ ਮੀਡੀਆ `ਤੇ ਵੀਡੀਓ ਪਾਈਆਂ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …